Hormuz ਜਲ ਮਾਰਗ ਨੇੜੇ ਕਿਸ਼ਤੀ ਨੂੰ ਲੱਗੀ ਅੱਗ: ਇੱਕ ਭਾਰਤੀ ਮਲਾਹ ਦੀ ਮੌਤ, 17 ਦੀ ਬਚਾਈ ਜਾਨ
ਹੋਰਮੁਜ਼ ਜਲ ਮਾਰਗ (Strait of Hormuz) ਦੇ ਨੇੜੇ ਇੱਕ ਲੱਕੜ ਦੀ ਕਿਸ਼ਤੀ (dhow) ਨੂੰ ਅੱਗ ਲੱਗਣ ਕਾਰਨ ਇੱਕ ਭਾਰਤੀ ਮਲਾਹ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖਮੀ ਹੋ ਗਏ। ਸਰਕਾਰੀ ਸੂਤਰਾਂ ਨੇ ਸ਼ਨਿੱਚਰਵਾਰ ਨੂੰ ਦੱਸਿਆ ਕਿ ਸ਼ੁੱਕਰਵਾਰ ਨੂੰ ਵਾਪਰੀ ਇਸ ਘਟਨਾ ਤੋਂ ਬਾਅਦ 17 ਹੋਰ ਭਾਰਤੀ ਚਾਲਕ ਦਲ ਦੇ ਮੈਂਬਰਾਂ ਨੂੰ ਬਚਾ ਲਿਆ ਗਿਆ ਹੈ। ਅੱਗ ਲੱਗਣ ਦੇ ਅਸਲ ਕਾਰਨਾਂ ਦੀ ਅਜੇ ਜਾਂਚ ਕੀਤੀ ਜਾ ਰਹੀ ਹੈ।
ਸੂਤਰਾਂ ਅਨੁਸਾਰ, ਇਸ ਕਿਸ਼ਤੀ ਵਿੱਚ ਕੁੱਲ 18 ਭਾਰਤੀ ਸਵਾਰ ਸਨ। ਅੱਗ ਲੱਗਣ ਤੋਂ ਬਾਅਦ ਕਿਸ਼ਤੀ ਪਲਟ ਗਈ। ਇਸ ਹਾਦਸੇ ਵਿੱਚ ਇੱਕ ਭਾਰਤੀ ਦੀ ਮੌਤ ਹੋ ਗਈ, ਜਦਕਿ ਚਾਰ ਹੋਰ ਬੁਰੀ ਤਰ੍ਹਾਂ ਝੁਲਸ ਗਏ।
ਜ਼ਖਮੀਆਂ ਦਾ ਦੁਬਈ ਵਿੱਚ ਇਲਾਜ ਚੱਲ ਰਿਹਾ ਹੈ ਅਤੇ ਉਹ ਹੁਣ ਸੁਰੱਖਿਅਤ ਹਨ। ਇਲਾਕੇ ਵਿੱਚੋਂ ਗੁਜ਼ਰ ਰਹੇ ਇੱਕ ਹੋਰ ਜਹਾਜ਼ ਨੇ ਬਾਕੀ ਚਾਲਕ ਦਲ ਨੂੰ ਬਚਾਇਆ। ਦੁਬਈ ਵਿੱਚ ਭਾਰਤੀ ਕੌਂਸਲੇਟ ਦੇ ਅਧਿਕਾਰੀਆਂ ਨੇ ਬਚਾਏ ਗਏ ਭਾਰਤੀਆਂ ਨਾਲ ਮੁਲਾਕਾਤ ਕੀਤੀ ਹੈ ਅਤੇ ਉਹ ਕਿਸ਼ਤੀ ਦੇ ਮਾਲਕ ਨਾਲ ਸੰਪਰਕ ਵਿੱਚ ਹਨ ਤਾਂ ਜੋ ਹਰ ਸੰਭਵ ਮਦਦ ਦਿੱਤੀ ਜਾ ਸਕੇ।