latest news Punjab

Punjab Cabinet Reshuffle: ਤਿੰਨ ਮੰਤਰੀਆਂ ਨੂੰ ਮਿਲੇ Sanjeev Arora ਦੇ ਵਿਭਾਗ

Punjab Cabinet Reshuffle: ਤਿੰਨ ਮੰਤਰੀਆਂ ਨੂੰ ਮਿਲੇ Sanjeev Arora ਦੇ ਵਿਭਾਗ
  • PublishedMay 11, 2026

ਪੰਜਾਬ ਸਰਕਾਰ ਨੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਦੀ ਗ੍ਰਿਫ਼ਤਾਰੀ ਤੋਂ ਬਾਅਦ ਅੱਜ ਦੇਰ ਸ਼ਾਮ ਸੰਜੀਵ ਅਰੋੜਾ ਦੇ ਤਿੰਨਾਂ ਮਹਿਕਮਿਆਂ ਨੂੰ ਤਿੰਨ ਹੋਰਨਾਂ ਮੰਤਰੀਆਂ ਦੇ ਹਵਾਲੇ ਕਰ ਦਿੱਤਾ ਹੈ। ਇਸ ਦੌਰਾਨ ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਨੂੰ ਬਿਜਲੀ, ਹਰਜੋਤ ਸਿੰਘ ਬੈਂਸ ਨੂੰ ਸਥਾਨਕ ਸਰਕਾਰਾਂ ਵਿਭਾਗ ਅਤੇ ਅਮਨ ਅਰੋੜਾ ਨੂੰ ਸਨਅਤੀ ਵਿਭਾਗ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਇਹ ਐਲਾਨ ਅੱਜ ਦੇਰ ਸ਼ਾਮ ਕੀਤਾ ਗਿਆ।

ਜ਼ਿਕਰਯੋਗ ਹੈ ਕਿ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਵੱਲੋਂ ਸ਼ਨਿੱਚਰਵਾਰ ਨੂੰ ਕੈਬਨਿਟ ਮੰਤਰੀ ਸੰਜੀਵ ਅਰੋੜਾ ਦੇ ਵੱਖ-ਵੱਖ ਟਿਕਾਣਿਆਂ ’ਤੇ ਛਾਪੇ ਮਾਰੇ ਗਏ ਸਨ। ਇਸ ਦੌਰਾਨ ਈ ਡੀ ਨੇ 12 ਘੰਟਿਆਂ ਦੀ ਕਾਰਵਾਈ ਤੋਂ ਬਾਅਦ ਸੰਜੀਵ ਅਰੋੜਾ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਸੰਜੀਵ ਅਰੋੜਾ ਦੀ ਗ੍ਰਿਫ਼ਤਾਰੀ ਦੇ ਨਾਲ ਹੀ ਉਨ੍ਹਾਂ ਕੋਲ ਮੌਜੂਦ ਸਥਾਨਕ ਸਰਕਾਰਾਂ ਵਿਭਾਗ, ਬਿਜਲੀ ਵਿਭਾਗ ਤੇ ਇੰਡਸਟਰੀ ਵਿਭਾਗ ਦਾ ਕੋਈ ਵੀ ਮੰਤਰੀ ਵਾਲੀ ਵਾਰਸ ਨਹੀਂ ਰਿਹਾ ਸੀ ਪਰ ਸੂਬਾ ਸਰਕਾਰ ਵਿੱਚ ਇਹ ਤਿੰਨੋਂ ਵਿਭਾਗ ਅਹਿਮ ਮੰਨੇ ਜਾਂਦੇ ਹਨ। ਇਸ ਲਈ ਤਿੰਨਾਂ ਨੂੰ ਖਾਲੀ ਨਹੀਂ ਛੱਡਿਆ ਜਾ ਸਕਦਾ ਕਿਉਂਕਿ ਪੰਜਾਬ ਵਿੱਚ ਗਰਮੀ ਦਾ ਸੀਜ਼ਨ ਆ ਗਿਆ ਹੈ ਤੇ ਬਿਜਲੀ ਦੀ ਵੰਡ ਸਬੰਧੀ ਅਹਿਮ ਫੈਸਲੇ ਲੈਣ ਦੇ ਮੱਦੇਨਜ਼ਰ ਇਹ ਵਿਭਾਗ ਤਰੁਣਪ੍ਰੀਤ ਸੌਂਦ ਨੂੰ ਸੌਂਪਿਆ ਗਿਆ ਹੈ।