ਜਲੰਧਰ: ਸਰਕਾਰੀ ਮਹਿਲਾ ਡਾਕਟਰ ਖ਼ੁਦਕੁਸ਼ੀ ਮਾਮਲੇ ‘ਚ ਨਵਾਂ ਮੋੜ! ਪਤੀ ਦੀ ਇਤਰਾਜ਼ਯੋਗ ਵੀਡੀਓ ਆਈ ਸਾਹਮਣੇ
ਜਲੰਧਰ ਦੇ ਕੇਵਲ ਵਿਹਾਰ ਵਿਚ ਇਕ ਸਰਕਾਰੀ ਮਹਿਲਾ ਡਾਕਟਰ ਵੱਲੋਂ ਆਪਣੇ ਪਤੀ ਤੋਂ ਪਰੇਸ਼ਾਨ ਹੋ ਕੇ ਖ਼ੁਦਕੁਸ਼ੀ ਕਰਨ ਦੇ ਮਾਮਲੇ ‘ਚ ਨਵਾਂ ਮੋੜ ਆਇਆ ਹੈ। ਮਹਿਲਾ ਡਾਕਟਰ ਮੀਨਾਕਸ਼ੀ ਸੂਦ ਦੇ ਪਤੀ ਡਾਕਟਰ ਪਿਊਸ਼ ਦੀ ਇਤਰਾਜ਼ਯੋਗ ਵੀਡੀਓ ਸਾਹਮਣੇ ਆਈ ਹੈ, ਜੋਕਿ ਵਾਇਰਲ ਹੋ ਰਹੀ ਹੈ। ਵੀਡੀਓ ਵਿਚ ਉਹ ਹਸਪਤਾਲ ਦੀ ਨਰਸ ਨਾਲ ਹੀ ਲਿਪਲੌਕ ਕਰਦਾ ਨਜ਼ਰ ਆ ਰਿਹਾ ਹੈ। ਮੀਨਾਕਸ਼ੀ ਦੀ ਖ਼ੁਦਕੁਸ਼ੀ ਦੀ ਸੂਚਨਾ ਪਾ ਕੇ ਮੌਕੇ ਉਤੇ ਪਹੁੰਚੀ ਥਾਣਾ 6 ਨੰਬਰ ਦੀ ਪੁਲਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ। ਉਥੇ ਹੀ ਮੀਨਾਕਸ਼ੀ ਦੇ ਪਿਤਾ ਪ੍ਰਮੋਦ ਨੇ ਦੱਸਿਆ ਕਿ ਉਨ੍ਹਾਂ ਦੀ ਧੀ ਮੀਨਾਕਸ਼ੀ ਦਾ ਵਿਆਹ ਸਾਲ 2018 ‘ਚ ਨਿੱਜੀ ਹਸਪਤਾਲ ਦੇ ਡਾ. ਪਿਊਸ਼ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਮੀਨਾਕਸ਼ੀ ਨੇ ਆਪਣੇ ਪਤੀ ਨੂੰ 45 ਲੱਖ ਰੁਪਏ ਦਾ ਕਰਜ਼ਾ ਲੈ ਕੇ ਦਿੱਤਾ ਸੀ ਅਤੇ ਦੋਵਾਂ ਨੇ ਮਿਲ ਕੇ ਸਾਲ 2023 ‘ਚ ਇਕ ਹਸਪਤਾਲ ਵੀ ਬਣਾਇਆ ਸੀ।
ਪ੍ਰਮੋਦ ਨੇ ਦੱਸਿਆ ਕਿ ਕਰਜ਼ੇ ਦੀਆਂ ਕਿਸ਼ਤਾਂ ਮੀਨਾਕਸ਼ੀ ਖ਼ੁਦ ਭਰ ਰਹੀ ਸੀ। ਪਰਿਵਾਰ ਦਾ ਇਲਜ਼ਾਮ ਹੈ ਕਿ ਸਾਲ 2023 ‘ਚ ਮੀਨਾਕਸ਼ੀ ਨੂੰ ਪਤਾ ਲੱਗਿਆ ਸੀ ਕਿ ਉਸ ਦੇ ਪਤੀ ਦੇ ਹਸਪਤਾਲ ‘ਚ ਕੰਮ ਕਰਨ ਵਾਲੀ ਇਕ ਔਰਤ ਨਾਲ ਨਾਜਾਇਜ਼ ਸੰਬੰਧ ਹਨ। ਇਸ ਸਬੰਧੀ ਕੁਝ ਵੀਡੀਓ ਵੀ ਮੀਨਾਕਸ਼ੀ ਕੋਲ ਮੌਜੂਦ ਸਨ। ਪਰਿਵਾਰ ਦਾ ਕਹਿਣਾ ਹੈ ਕਿ ਇਸ ਗੱਲ ਨੂੰ ਲੈ ਕੇ ਡਾ. ਪਿਊਸ਼ ਨੇ ਕਈ ਵਾਰ ਮੀਨਾਕਸ਼ੀ ਨਾਲ ਹਿੰਸਕ ਵਿਵਹਾਰ ਕੀਤਾ ਅਤੇ ਉਸ ਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਵੀ ਕੀਤੀ। ਪਿਤਾ ਨੇ ਕਈ ਵਾਰ ਪਿਊਸ਼ ਨੂੰ ਸਮਝਾਇਆ ਗਿਆ ਪਰ ਉਹ ਨਾ ਸਮਝਿਆ। ਪਿਤਾ ਨੇ ਦੱਸਿਆ ਕਿ ਉਨ੍ਹਾਂ ਨੇ ਇਹ ਮਾਮਲਾ ਲੜਕੇ ਦੇ ਪਰਿਵਾਰ ਅੱਗੇ ਵੀ ਰੱਖਿਆ ਸੀ ਪਰ ਕੋਈ ਹੱਲ ਨਹੀਂ ਨਿਕਲਿਆ। ਅੱਗੇ ਦੱਸਦੇ ਹੋਏ ਪਿਤਾ ਨੇ ਕਿਹਾ ਕਿ ਪਿਛਲੇ ਸਾਲ ਡਾ. ਪਿਊਸ਼ ਵੱਲੋਂ ਕੀਤੀ ਗਈ ਕਥਿਤ ਕੁੱਟਮਾਰ ਮਗਰੋਂ ਮੀਨਾਕਸ਼ੀ ਵੱਖ ਤੋਂ ਕਿਰਾਏ ਦੇ ਮਕਾਨ ਵਿੱਚ ਰਹਿਣ ਲੱਗ ਪਈ ਸੀ।