latest news Sports

India vs Pakistan Hockey: ਭਾਰਤ ਨੇ ਰੋਮਾਂਚਕ ਮੁਕਾਬਲੇ ਵਿੱਚ ਪਾਕਿਸਤਾਨ ਨੂੰ 4-3 ਨਾਲ ਹਰਾਇਆ

India vs Pakistan Hockey: ਭਾਰਤ ਨੇ ਰੋਮਾਂਚਕ ਮੁਕਾਬਲੇ ਵਿੱਚ ਪਾਕਿਸਤਾਨ ਨੂੰ 4-3 ਨਾਲ ਹਰਾਇਆ
  • PublishedJune 23, 2026

ਭਾਰਤੀ ਪੁਰਸ਼ ਹਾਕੀ ਟੀਮ ਨੇ ਐੱਫਆਈਐੱਚ ਪ੍ਰੋ ਲੀਗ ਦੇ ਇੱਕ ਰੋਮਾਂਚਕ ਮੁਕਾਬਲੇ ਵਿੱਚ ਆਪਣੇ ਕੱਟੜ ਵਿਰੋਧੀ ਪਾਕਿਸਤਾਨ ਨੂੰ 4-3 ਨਾਲ ਹਰਾ ਕੇ ਸ਼ਾਨਦਾਰ ਜਿੱਤ ਦਰਜ ਕੀਤੀ। ਲੰਡਨ ਦੇ ਲੀ ਵੈਲੀ ਹਾਕੀ ਐਂਡ ਟੈਨਿਸ ਸੈਂਟਰ ਵਿੱਚ ਖੇਡੇ ਗਏ ਇਸ ਮੁਕਾਬਲੇ ਵਿੱਚ ਦੋਵਾਂ ਟੀਮਾਂ ਨੇ ਹਮਲਾਵਰ ਖੇਡ ਦਾ ਪ੍ਰਦਰਸ਼ਨ ਕੀਤਾ ਪਰ ਅੰਤ ਵਿੱਚ ਭਾਰਤ ਨੇ ਇੱਕ ਗੋਲ ਦੇ ਫਰਕ ਨਾਲ ਬਾਜ਼ੀ ਮਾਰ ਲਈ।

ਭਾਰਤ ਅਤੇ ਪਾਕਿਸਤਾਨ ਵਿਚਾਲੇ ਇਹ ਮੁਕਾਬਲਾ ਲਗਪਗ ਦੋ ਸਾਲਾਂ ਬਾਅਦ ਹੋਇਆ ਅਤੇ ਇਸ ਨੂੰ ਲੈ ਕੇ ਦਰਸ਼ਕਾਂ ਵਿੱਚ ਕਾਫ਼ੀ ਉਤਸ਼ਾਹ ਸੀ। ਭਾਰਤੀ ਟੀਮ ਹਾਲ ਹੀ ਵਿੱਚ ਨੈਦਰਲੈਂਡਜ਼ ਅਤੇ ਜਰਮਨੀ ਖ਼ਿਲਾਫ਼ ਚੰਗੇ ਪ੍ਰਦਰਸ਼ਨ ਤੋਂ ਬਾਅਦ ਲੰਡਨ ਪੜਾਅ ਵਿੱਚ ਪਹੁੰਚੀ ਸੀ ਅਤੇ ਉਸ ਨੇ ਇਸ ਲੈਅ ਨੂੰ ਪਾਕਿਸਤਾਨ ਖ਼ਿਲਾਫ਼ ਵੀ ਜਾਰੀ ਰੱਖਿਆ।

ਇਸ ਮੁਕਾਬਲੇ ਦੌਰਾਨ ਦੋਵਾਂ ਟੀਮਾਂ ਨੇ ਇੱਕ-ਦੂਜੇ ਨੂੰ ਸਖ਼ਤ ਟੱਕਰ ਦਿੱਤੀ। ਹਾਲਾਂਕਿ, ਭਾਰਤੀ ਖਿਡਾਰੀਆਂ ਨੇ ਨਿਰਣਾਇਕ ਮੌਕਿਆਂ ਦਾ ਲਾਹਾ ਚੁੱਕਦਿਆਂ 4-3 ਨਾਲ ਜਿੱਤ ਆਪਣੇ ਨਾਮ ਕਰ ਲਈ। ਇਸ ਜਿੱਤ ਨਾਲ ਭਾਰਤ ਨੇ ਨਾ ਸਿਰਫ਼ ਕੀਮਤੀ ਅੰਕ ਹਾਸਲ ਕੀਤੇ ਸਗੋਂ ਆਪਣੇ ਪੁਰਾਣੇ ਵਿਰੋਧੀ ਖ਼ਿਲਾਫ਼ ਪਿਛਲੇ ਕੁਝ ਸਾਲਾਂ ਤੋਂ ਬਣੀ ਲੀਡ ਨੂੰ ਵੀ ਕਾਇਮ ਰੱਖਿਆ। ਭਾਰਤ ਅਤੇ ਪਾਕਿਸਤਾਨ ਵਿਚਾਲੇ ਲੰਡਨ ਵਿੱਚ ਇੱਕ ਹੋਰ ਮੁਕਾਬਲਾ ਵੀ ਖੇਡਿਆ ਜਾਣਾ ਹੈ, ਜਿਸ ਉੱਤੇ ਹਾਕੀ ਪ੍ਰੇਮੀਆਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ।