latest news Punjab

CM Mann Viral Video: ਫੋਰੈਂਸਿਕ ਰਿਪੋਰਟ ਨਾਲ ਛੇੜਛਾੜ ਦੇ ਸਬੰਧ ਵਿੱਚ ਕੇਸ ਦਰਜ, ਗੁਰੂਗ੍ਰਾਮ ’ਚ ਦੋ ਹਿਰਾਸਤ ’ਚ ਲਏ

CM Mann Viral Video: ਫੋਰੈਂਸਿਕ ਰਿਪੋਰਟ ਨਾਲ ਛੇੜਛਾੜ ਦੇ ਸਬੰਧ ਵਿੱਚ ਕੇਸ ਦਰਜ, ਗੁਰੂਗ੍ਰਾਮ ’ਚ ਦੋ ਹਿਰਾਸਤ ’ਚ ਲਏ
  • PublishedJune 23, 2026

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਜੁੜੀ ਕਥਿਤ ਇੱਕ ਵਾਇਰਲ ਵੀਡੀਓ ਦੇ ਮਾਮਲੇ ਵਿੱਚ ਹੁਣ ਇੱਕ ਨਵਾਂ ਵਿਵਾਦ ਖੜ੍ਹਾ ਹੋ ਗਿਆ ਹੈ। ਇਸ ਸਬੰਧੀ ਫੋਰੈਂਸਿਕ ਸਬੂਤਾਂ ਵਿੱਚ ਹੇਰਾਫੇਰੀ ਸਬੰਧੀ ਜਾਂਚ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸੁਬੰਧੀ ਗੁਰੂਗ੍ਰਾਮ ਦੇ ਡੀਐੱਲਐੱਫ ਥਾਣੇ ਵਿੱਚ ਇੱਕ ਕੇਸ ਦਰਜ ਹੋਇਆ ਹੈ।

ਜਿਸ ਸਬੰਧੀ ‘ਟ੍ਰਿਬਿਊਨ ਸਮੂਹ’ ਨੇ FIR ਦੀ ਕਾਪੀ ਪ੍ਰਾਪਤ ਕੀਤੀ ਹੈ। ਜਿਸ ਵਿੱਚ ਧੋਖਾਧੜੀ ਅਤੇ ਇਲੈਕਟ੍ਰਾਨਿਕ ਰਿਕਾਰਡਾਂ ਦੀ ਗੈਰ-ਕਾਨੂੰਨੀ ਤਰੀਕੇ ਨਾਲ ਫਰਜ਼ੀਵਾੜਾ ਕਰਨ ਦੇ ਗੰਭੀਰ ਦੋਸ਼ਾਂ ਵਾਲੀ ਇੱਕ ਸੂਝਬੂਝ ਨਾਲ ਸਾਜ਼ਿਸ਼ ਦਾ ਵੇਰਵਾ ਹੈ।

ਇਸ ਜਾਂਚ ਨੇ ਸਿਆਸੀ ਅਤੇ ਕਾਨੂੰਨੀ ਹਲਕਿਆਂ ਵਿੱਚ ਹਲਚਲ ਮਚਾ ਦਿੱਤੀ ਹੈ। ਜਾਂਚ ਇਸ ਦੋਸ਼ ਦੇ ਦੁਆਲੇ ਘੁੰਮਦੀ ਹੈ ਕਿ ਦੋ ਪ੍ਰਾਈਵੇਟ ਲੈਬਾਂ, ਸਾਈਫਰ ਸੈਂਟੀਨਲ ਲੈਬ ਅਤੇ ਸਾਈਬਰਯਾਨ ਲੈਬਜ਼ ਦੇ ਕਰਮਚਾਰੀਆਂ ਨੂੰ ਮੁੱਖ ਮੰਤਰੀ ਨੂੰ ਦੋਸ਼ ਮੁਕਤ ਕਰਨ ਲਈ ਪਹਿਲਾਂ ਤੋਂ ਤਿਆਰ ਕੀਤੀ ਗਈ ‘ਕਲੀਨ ਚਿੱਟ’ ਰਿਪੋਰਟ ਦੇਣ ਲਈ ਮਜਬੂਰ ਕੀਤਾ ਗਿਆ ਸੀ।

ਇਸ ਕੇਸ ਵਿੱਚ ਪੁਲੀਸ ਨੂੂੰ ਉਦੋਂ ਸਫਲਤਾ ਮਿਲੀ ਜਦੋਂ ਇੱਕ ਕਰਮਚਾਰੀ, ਜਸਪ੍ਰੀਤ ਨੇ ਇੱਕ ਵਿਸਲਬਲੋਅਰ (ਸੂਚਨਾ ਦੇਣ ਵਾਲੇ) ਵਜੋਂ ਕੰਮ ਕਰਦਿਆਂ ਇਸ ਕਾਰਵਾਈ ਬਾਰੇ ਹੈਰਾਨੀਜਨਕ ਵੇਰਵਿਆਂ ਸਮੇਤ ਗੁਰੂਗ੍ਰਾਮ ਪੁਲੀਸ ਨਾਲ ਸੰਪਰਕ ਕੀਤਾ।

ਐੱਫਆਈਆਰ ਦੇ ਅਨੁਸਾਰ ਜਸਪ੍ਰੀਤ ਨੇ ਦੱਸਿਆ, “ਮੈਨੂੰ ਅੰਕਿਤ ਅਤੇ ਅਰੁਣ ਵੱਲੋਂ ਖਾਸ ਤੌਰ ‘ਤੇ ਨਿਰਦੇਸ਼ ਦਿੱਤੇ ਗਏ ਸਨ ਕਿ ਇੱਕ ਅਜਿਹੀ ਰਿਪੋਰਟ ਤਿਆਰ ਕੀਤੀ ਜਾਵੇ ਜੋ ਵੀਡੀਓ ਨੂੰ ਨਿਸ਼ਚਤ ਤੌਰ ‘ਤੇ ਛੇੜਛਾੜ ਵਾਲੀ ਦੱਸੇ, ਭਾਵੇਂ ਅਸਲ ਡੇਟਾ ਕੁਝ ਵੀ ਹੋਵੇ।” ਵਿਸਲਬਲੋਅਰ ਨੇ ਉਸ ਦਬਾਅ ਦਾ ਵੀ ਵੇਰਵਾ ਦਿੱਤਾ ਜੋ ਉਸ ਨੇ ਝੱਲਿਆ ਅਤੇ ਕਿਹਾ ਕਿ “ਜਦੋਂ ਮੈਂ ਪ੍ਰਕਿਰਿਆ ਦੀ ਪ੍ਰਮਾਣਿਕਤਾ ਬਾਰੇ ਸਵਾਲ ਉਠਾਏ, ਤਾਂ ਮੈਨੂੰ ਦੱਸਿਆ ਗਿਆ ਕਿ ‘ਗਾਹਕ’ ਨੂੰ ਸਿਆਸੀ ਸੁਰੱਖਿਆ ਲਈ ਇੱਕ ਖਾਸ ਨਤੀਜੇ ਦੀ ਲੋੜ ਹੈ, ਅਤੇ ਮੈਨੂੰ ਧਮਕੀ ਦਿੱਤੀ ਗਈ ਕਿ ਮੇਰੇ ਇਨਕਾਰ ਕਰਨ ਦੇ ਗੰਭੀਰ ਪੇਸ਼ੇਵਰ ਅਤੇ ਨਿੱਜੀ ਨਤੀਜੇ ਹੋਣਗੇ।”

ਜਸਪ੍ਰੀਤ ਦੇ ਪੁਲੀਸ ਨੂੰ ਦਿੱਤੇ ਬਿਆਨ ਵਿੱਚ ਰਿਸ਼ਵਤਖੋਰੀ ਦੇ ਪੈਮਾਨੇ ਨੂੰ ਵੀ ਉਜਾਗਰ ਕੀਤਾ ਗਿਆ ਹੈ, ਜਿਸ ਵਿੱਚ ਦੋਸ਼ ਲਾਇਆ ਗਿਆ ਹੈ, “ਉਨ੍ਹਾਂ ਨੇ ਮੈਨੂੰ ਫਰਜ਼ੀ ਦਸਤਾਵੇਜ਼ਾਂ ‘ਤੇ ਦਸਤਖਤ ਕਰਨ ਲਈ 10 ਲੱਖ ਰੁਪਏ ਦੀ ਪੇਸ਼ਕਸ਼ ਕੀਤੀ। ਮੈਨੂੰ ਦੱਸਿਆ ਗਿਆ ਸੀ ਕਿ ਇਹ ਪ੍ਰਬੰਧ ਪਹਿਲਾਂ ਹੀ ‘ਉੱਚ ਪੱਧਰਾਂ ‘ਤੇ ਮਨਜ਼ੂਰ’ ਹੋ ਚੁੱਕਾ ਹੈ, ਅਤੇ ਮੇਰੇ ਦਸਤਖਤ ਸਿਰਫ਼ ਦਸਤਾਵੇਜ਼ ਨੂੰ ਜਾਇਜ਼ ਦਿਖਾਉਣ ਲਈ ਇੱਕ ਰਸਮੀ ਕਾਰਵਾਈ ਸਨ।”