latest news Punjab

ਦੀਨਾਨਗਰ : ਨਗਰ ਕੌਂਸਲ ਵਾਰਡ ਨੰਬਰ 6 ਦੇ ਨਤੀਜੇ ਦਾ ਐਲਾਨ, 8 ਸੀਟਾਂ ‘ਤੇ ਕਾਂਗਰਸ ਦਾ ਕਬਜ਼ਾ

ਦੀਨਾਨਗਰ : ਨਗਰ ਕੌਂਸਲ ਵਾਰਡ ਨੰਬਰ 6 ਦੇ ਨਤੀਜੇ ਦਾ ਐਲਾਨ, 8 ਸੀਟਾਂ ‘ਤੇ ਕਾਂਗਰਸ ਦਾ ਕਬਜ਼ਾ
  • PublishedJune 15, 2026

ਦੀਨਾਨਗਰ ਨਗਰ ਕੌਂਸਲ ਦੀ ਵਾਰਡ ਨੰਬਰ 6 ਤੋਂ ਕਾਂਗਰਸ ਪਾਰਟੀ ਦੀ ਉਮੀਦਵਾਰ ਸਨੇਹ ਲਤਾ 193 ਵੋਟਾਂ ਦੇ ਫਰਕ ਨਾਲ ਜੇਤੂ ਰਹੀ। ਉਨ੍ਹਾਂ ਨੂੰ ਕੁੱਲ 449 ਵੋਟਾਂ ਮਿਲੀਆਂ। ਉੱਥੇ ਹੀ ਆਮ ਆਦਮੀ ਪਾਰਟੀ ਦੀ ਉਮੀਦਵਾਰ ਸੁਮਨ ਕੁਮਾਰੀ ਨੂੰ 249 ਵੋਟਾਂ ਮਿਲੀਆਂ, ਜਦਕਿ ਭਾਜਪਾ ਦੀ ਉਮੀਦਵਾਰ ਕੁਲਬੀਰ ਕੌਰ 139 ਵੋਟਾਂ ਨਾਲ ਤੀਜੇ ਸਥਾਨ ‘ਤੇ ਰਹੀ। ਇਸ ਜਿੱਤ ਨਾਲ ਕਾਂਗਰਸ ਪਾਰਟੀ ਨੇ ਕੁੱਲ 8 ਸੀਟਾਂ ਜਿੱਤ ਕੇ ਦੀਨਾਨਗਰ ਨਗਰ ਕੌਂਸਲ ‘ਤੇ ਕਬਜ਼ਾ ਕਰ ਲਿਆ ਹੈ। ਜਦਕਿ ਆਮ ਆਦਮੀ ਪਾਰਟੀ ਨੇ 6 ਸੀਟਾਂ ਜਿੱਤੀਆਂ ਹਨ ਅਤੇ ਭਾਜਪਾ ਨੇ 1 ਸੀਟ ਜਿੱਤ ਹਾਸਲ ਕੀਤੀ।

ਕੁੱਲ੍ਹ ਵਾਰਡ-15
ਕਾਂਗਰਸ (CONG)-08
ਆਮ ਆਦਮੀ ਪਾਰਟੀ (AAP)-06
ਭਾਰਤੀ ਜਨਤਾ ਪਾਰਟੀ (BJP)-01
ਸ਼੍ਰੋਮਣੀ ਅਕਾਲੀ ਦਲ (SAD)-00
ਹੋਰ (OTH)-00