latest news World

US-Iran Ceasefire: ਅਮਰੀਕਾ-ਇਰਾਨ ਵਿਚਾਲੇ ਜੰਗ ਖ਼ਤਮ ਕਰਨ ’ਤੇ ਬਣੀ ਸਹਿਮਤੀ; 19 ਜੂਨ ਨੂੰ ਜੇਨੇਵਾ ’ਚ ਹੋਣਗੇ ਦਸਤਖ਼ਤ

US-Iran Ceasefire: ਅਮਰੀਕਾ-ਇਰਾਨ ਵਿਚਾਲੇ ਜੰਗ ਖ਼ਤਮ ਕਰਨ ’ਤੇ ਬਣੀ ਸਹਿਮਤੀ; 19 ਜੂਨ ਨੂੰ ਜੇਨੇਵਾ ’ਚ ਹੋਣਗੇ ਦਸਤਖ਼ਤ
  • PublishedJune 15, 2026

US-Iran Ceasefire: ਵਿਸ਼ਵ ਭਰ ਨੂੰ ਵੱਡੀ ਰਾਹਤ ਦਿੰਦਿਆਂ ਅਮਰੀਕਾ ਅਤੇ ਇਰਾਨ ਐਤਵਾਰ ਨੂੰ ਜੰਗ ਖ਼ਤਮ ਕਰਨ ਅਤੇ ਸ਼ਾਂਤੀ ਸਮਝੌਤੇ ’ਤੇ ਸਹਿਮਤ ਹੋ ਗਏ ਹਨ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਸੋਸ਼ਲ ਮੀਡੀਆ ਰਾਹੀਂ ਇਸ ਇਤਿਹਾਸਕ ਪ੍ਰਾਪਤੀ ਦਾ ਐਲਾਨ ਕਰਦਿਆਂ ਲਿਖਿਆ ਕਿ ਇਰਾਨ ਨਾਲ ਸਮਝੌਤਾ ਹੁਣ ਮੁਕੰਮਲ ਹੋ ਚੁੱਕਾ ਹੈ। ਦੂਜੇ ਪਾਸੇ ਇਰਾਨ ਨੇ ਵੀ ਇੱਕ ਅਧਿਕਾਰਤ ਬਿਆਨ ਜਾਰੀ ਕਰਕੇ ਪੁਸ਼ਟੀ ਕੀਤੀ ਹੈ ਕਿ ਅਮਰੀਕਾ ਨਾਲ ਮਹੀਨਿਆਂ ਬੱਧੀ ਚੱਲੀ ਲੰਮੀ ਅਤੇ ਗੁੰਝਲਦਾਰ ਗੱਲਬਾਤ ਤੋਂ ਬਾਅਦ ਦੋਵਾਂ ਦੇਸ਼ਾਂ ਨੇ ਇੱਕ ਸਹਿਮਤੀ ਪੱਤਰ (MoU) ਨੂੰ ਅੰਤਿਮ ਰੂਪ ਦੇ ਦਿੱਤਾ ਹੈ।

ਰਾਸ਼ਟਰਪਤੀ ਟਰੰਪ ਨੇ ਐਲਾਨ ਕੀਤਾ ਕਿ ਇਸ ਸਮਝੌਤੇ ਤਹਿਤ ਰਣਨੀਤਕ ਤੌਰ ‘ਤੇ ਅਹਿਮ ‘ਹੋਰਮੁਜ਼ ਜਲਡਮਰੂ’ (Strait of Hormuz) ਨੂੰ ਮੁੜ ਖੋਲ੍ਹਿਆ ਜਾ ਰਿਹਾ ਹੈ। ਉਨ੍ਹਾਂ ਨੇ ਇਰਾਨੀ ਬੰਦਰਗਾਹਾਂ ’ਤੇ ਲਾਈ ਅਮਰੀਕੀ ਜਲ ਸੈਨਾ ਦੀ ਘੇਰਾਬੰਦੀ ਨੂੰ ਤੁਰੰਤ ਹਟਾਉਣ ਦੀ ਪ੍ਰਵਾਨਗੀ ਦੇ ਦਿੱਤੀ ਹੈ। ਆਪਣੇ ਖ਼ਾਸ ਅੰਦਾਜ਼ ਵਿੱਚ ਟਵੀਟ ਕਰਦਿਆਂ ਟਰੰਪ ਨੇ ਲਿਖਿਆ, “ਦੁਨੀਆ ਭਰ ਦੇ ਸਮੁੰਦਰੀ ਜਹਾਜ਼ੋ, ਆਪਣੇ ਇੰਜਣ ਚਾਲੂ ਕਰ ਲਓ ਅਤੇ ਤੇਲ ਨੂੰ ਖੁੱਲ੍ਹ ਕੇ ਵਹਿਣ ਦਿਓ।”