Venezuela Earthquake: ਵੇਨੇਜ਼ੁਏਲਾ ਵਿੱਚ ਭੂਚਾਲ ਨਾਲ 164 ਲੋਕਾਂ ਦੀ ਮੌਤ, 971 ਜ਼ਖਮੀ
ਵੇਨੇਜ਼ੁਏਲਾ ਦੀ ਕਾਰਜਵਾਹਕ ਰਾਸ਼ਟਰਪਤੀ ਡੈਲਸੀ ਰੌਡਰਿਗਜ਼ ਨੇ ਵੀਰਵਾਰ ਨੂੰ ਕਿਹਾ ਕਿ ਦੇਸ਼ ਵਿੱਚ ਬੁੱਧਵਾਰ ਸ਼ਾਮ ਨੂੰ ਆਏ ਲਗਾਤਾਰ ਦੋ ਸ਼ਕਤੀਸ਼ਾਲੀ ਭੂਚਾਲਾਂ ਵਿੱਚ ਘੱਟੋ-ਘੱਟ 164 ਲੋਕਾਂ ਦੀ ਮੌਤ ਹੋ ਗਈ ਹੈ ਅਤੇ 971 ਲੋਕ ਜ਼ਖਮੀ ਹੋਏ ਹਨ।
ਰੌਡਰਿਗਜ਼ ਨੇ ਕਿਹਾ ਕਿ ਮ੍ਰਿਤਕਾਂ ਦੀ ਗਿਣਤੀ ਅਜੇ ਹੋਰ ਵਧ ਸਕਦੀ ਹੈ, ਕਿਉਂਕਿ ਬਚਾਅ ਦਲ ਨੁਕਸਾਨੀਆਂ ਗਈਆਂ ਇਮਾਰਤਾਂ ਵਿੱਚ ਤਲਾਸ਼ੀ ਅਭਿਆਨ ਚਲਾ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ 7.2 ਅਤੇ 7.5 ਤੀਬਰਤਾ ਦੇ ਭੂਚਾਲਾਂ ਤੋਂ ਬਾਅਦ ਐਮਰਜੈਂਸੀ ਟੀਮਾਂ ਪ੍ਰਭਾਵਿਤ ਖੇਤਰਾਂ ਵਿੱਚ ਰਾਹਤ ਅਤੇ ਬਚਾਅ ਕਾਰਜਾਂ ਵਿੱਚ ਜੁਟੀਆਂ ਹੋਈਆਂ ਹਨ।
ਉਨ੍ਹਾਂ ਨੇ ਕਹਾ ਕਿ ਲਾ ਗੁਏਰਾ ਪ੍ਰਾਂਤ (ਸੂਬਾ) ਇਸ ਆਫ਼ਤ ਨਾਲ ਸਭ ਤੋਂ ਵੱਧ ਪ੍ਰਭਾਵਿਤ ਹੋਇਆ ਹੈ।
ਉਨ੍ਹਾਂ ਕਿਹਾ, ”ਕਈ ਇਮਾਰਤਾਂ ਪੂਰੀ ਤਰ੍ਹਾਂ ਢਹਿ ਗਈਆਂ ਹਨ ਅਤੇ ਬਚਾਅ ਅਭਿਆਨ ਜਾਰੀ ਹੈ। ਲਾ ਗੁਏਰਾ ਰਾਜ ਇੱਕ ਭਿਆਨਕ ਤ੍ਰਾਸਦੀ ਦਾ ਸਾਹਮਣਾ ਕਰ ਰਿਹਾ ਹੈ ਅਤੇ ਵੱਡੇ ਪੱਧਰ ‘ਤੇ ਤਬਾਹੀ ਝੱਲ ਰਿਹਾ ਹੈ।”
ਉੱਥੇ ਹੀ ਭੂਚਾਲ ਦਾ ਅਸਰ ਗੁਆਂਢੀ ਦੇਸ਼ਾਂ ਤੱਕ ਮਹਿਸੂਸ ਕੀਤਾ ਗਿਆ ਅਤੇ ਬ੍ਰਾਜ਼ੀਲ ਦੇ ਐਮੇਜ਼ਨ ਖੇਤਰ ਵਿੱਚ ਵੀ ਕਈ ਇਮਾਰਤਾਂ ਨੂੰ ਖਾਲੀ ਕਰਵਾਇਆ ਗਿਆ।