latest news World

US Military Plane: ਮਾਸਕੋ ਵਿੱਚ ਬਿਨਾਂ ਇਜਾਜ਼ਤ ਉਤਰਿਆ ਅਮਰੀਕਾ ਦਾ ਫੌਜੀ ਜਹਾਜ਼

US Military Plane: ਮਾਸਕੋ ਵਿੱਚ ਬਿਨਾਂ ਇਜਾਜ਼ਤ ਉਤਰਿਆ ਅਮਰੀਕਾ ਦਾ ਫੌਜੀ ਜਹਾਜ਼
  • PublishedAugust 25, 2026

US Military Plane: ਅਮਰੀਕਾ ਦਾ ਇੱਕ ਬੋਇੰਗ ਸੀ-17ਏ ਗਲੋਬਮਾਸਟਰ ਤਿੰਨ (Boeing C-17A Globemaster III) ਫੌਜੀ ਟਰਾਂਸਪੋਰਟ ਜਹਾਜ਼ ਮਾਸਕੋ ਵਿੱਚ ਉਤਰਿਆ। ਵਾਸ਼ਿੰਗਟਨ ਡੀ.ਸੀ. ਨੇੜੇ ਐਂਡਰਿਊਜ਼ ਏਅਰ ਫੋਰਸ ਬੇਸ ਤੋਂ ਉਡਾਣ ਭਰਨ ਵਾਲਾ ਇਹ ਜਹਾਜ਼ ਮਾਸਕੋ ਦੇ ਸਮੇਂ ਮੁਤਾਬਕ ਸਵੇਰੇ ਲਗਪਗ 10 ਵਜੇ ਰੂਸ ਦੀ ਰਾਜਧਾਨੀ ਵਿੱਚ ਉਤਰਿਆ।

ਜਾਣਕਾਰੀ ਅਨੁਸਾਰ ਇਹ ਭਾਰੀ ਟਰਾਂਸਪੋਰਟ ਜਹਾਜ਼ ਰੂਸੀ ਹਵਾਈ ਖੇਤਰ ਵਿੱਚ ਦਾਖ਼ਲ ਹੋਣ ਤੋਂ ਪਹਿਲਾਂ ਕਈ ਥਾਵਾਂ ‘ਤੇ ਰੁਕਿਆ ਇਸ ਨੇ ਚਾਰਲਸਟਨ ਇੰਟਰਨੈਸ਼ਨਲ ਏਅਰਪੋਰਟ/ਏਅਰ ਫੋਰਸ ਬੇਸ ਅਤੇ ਫਿਰ ਲਾਤਵੀਆ ਦੇ ਰੀਗਾ ਵਿਚ ਰੁਕਣ ਤੋਂ ਬਾਅਦ ਰੂਸੀ ਸਰਹੱਦ ਵੱਲ ਆਪਣੀ ਯਾਤਰਾ ਜਾਰੀ ਰੱਖੀ ਸੀ। ਯੂਰਪੀਅਨ ਯੂਨੀਅਨ ਦੇ ਏਅਰ ਟਰੈਫਿਕ ਕੰਟਰੋਲ ਅਧਿਕਾਰੀਆਂ ਦੇ ਇੱਕ ਸੂਤਰ ਨੇ ਪੁਸ਼ਟੀ ਕੀਤੀ ਕਿ ਅਮਰੀਕੀ ਫੌਜੀ ਜਹਾਜ਼ ਲਾਤਵੀਆ ਤੋਂ ਰਵਾਨਾ ਹੋ ਕੇ ਸਿੱਧਾ ਰੂਸੀ ਖੇਤਰ ਵੱਲ ਗਿਆ ਸੀ।

ਮਿਸ਼ਨ ਦਾ ਮਕਸਦ ਪਤਾ ਨਹੀਂ

ਬੋਇੰਗ ਸੀ-17ਏ ਗਲੋਬਮਾਸਟਰ ਥ੍ਰੀ ਇੱਕ ਪ੍ਰਮੁੱਖ ਰਣਨੀਤਕ ਟਰਾਂਸਪੋਰਟ ਜਹਾਜ਼ ਹੈ ਜਿਸ ਦੀ ਵਰਤੋਂ ਅਮਰੀਕੀ ਹਵਾਈ ਸੈਨਾ ਵੱਲੋਂ ਫੌਜ ਅਤੇ ਹਰ ਕਿਸੇ ਦੇ ਸਾਮਾਨ ਨੂੰ ਤੇਜ਼ੀ ਨਾਲ ਪਹੁੰਚਾਉਣ ਲਈ ਕੀਤੀ ਜਾਂਦੀ ਹੈ। ਪੈਂਟਾਗਨ ਜਾਂ ਰੂਸੀ ਵਿਦੇਸ਼ ਮੰਤਰਾਲੇ ਵੱਲੋਂ ਇਸ ਮਿਸ਼ਨ ਦੇ ਖਾਸ ਮਕਸਦ ਅਤੇ ਜਹਾਜ਼ ਵਿੱਚ ਮੌਜੂਦ ਸਾਮਾਨ ਦੀ ਪ੍ਰਕ੍ਰਿਤੀ ਬਾਰੇ ਅਜੇ ਤੱਕ ਕੋਈ ਅਧਿਕਾਰਤ ਖੁਲਾਸਾ ਨਹੀਂ ਕੀਤਾ ਗਿਆ ਹੈ। ਇਸ ਬਾਰੇ ਕੋਈ ਵੀ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ ਕਿ ਇਹ ਉਡਾਣ ਕੂਟਨੀਤਕ ਲੌਜਿਸਟਿਕਸ, ਕੈਦੀਆਂ ਦੀ ਅਦਲਾ-ਬਦਲੀ ਜਾਂ ਹੋਰ ਦੁਪੱਖੀ ਪ੍ਰਸ਼ਾਸਨਿਕ ਮਾਮਲਿਆਂ ਨਾਲ ਸਬੰਧਤ ਹੈ ਜਾਂ ਨਹੀਂ। ਅਲ ਜਜ਼ੀਰਾ ਨੇ ਪਹਿਲਾਂ ਫਲਾਈਟ ਰੇਡਾਰ 24 (Flightradar24) ਦਾ ਹਵਾਲਾ ਦਿੰਦਿਆਂ ਦੱਸਿਆ ਸੀ ਕਿ ਅਮਰੀਕੀ ਹਵਾਈ ਸੈਨਾ ਦਾ ਇੱਕ ਟਰਾਂਸਪੋਰਟ ਜਹਾਜ਼ ਮਾਸਕੋ ਦੇ ਵਨੁਕੋਵੋ ਹਵਾਈ ਅੱਡੇ ‘ਤੇ ਉਤਰਿਆ ਹੈ ਪਰ ਕਰੈਮਲਿਨ ਨੇ ਕਿਹਾ ਹੈ ਕਿ ਉਸ ਕੋਲ ਇਸ ਜਹਾਜ਼ ਜਾਂ ਇਸ ਦੇ ਆਉਣ ਬਾਰੇ ਕੋਈ ਜਾਣਕਾਰੀ ਨਹੀਂ ਹੈ। ਯੂਕਰੇਨ ਯੁੱਧ ਸ਼ੁਰੂ ਹੋਣ ਤੋਂ ਬਾਅਦ ਅਮਰੀਕਾ ਅਤੇ ਇਸ ਦੇ ਯੂਰਪੀਅਨ ਸਹਿਯੋਗੀਆਂ ਨੇ ਮਾਸਕੋ ’ਤੇ ਆਰਥਿਕ ਪਾਬੰਦੀਆਂ ਲਾਈਆਂ ਹੋਈਆਂ ਹਨ, ਜਿਨ੍ਹਾਂ ਵਿੱਚ ਜਹਾਜ਼ਾਂ ਦੀ ਆਵਾਜਾਈ ‘ਤੇ ਆਪਸੀ ਪਾਬੰਦੀ ਵੀ ਸ਼ਾਮਲ ਹੈ। ਰੂਸੀ ਜਹਾਜ਼ਾਂ ਦੇ ਅਮਰੀਕੀ ਅਤੇ ਯੂਰਪੀਅਨ ਯੂਨੀਅਨ ਦੇ ਹਵਾਈ ਖੇਤਰ ਵਿੱਚ ਦਾਖ਼ਲ ਹੋਣ ‘ਤੇ ਰੋਕ ਹੈ ਅਤੇ ਇਸੇ ਤਰ੍ਹਾਂ ਰੂਸ ਨੇ ਵੀ ਗ਼ੈਰ-ਦੋਸਤਾਨਾ ਦੇਸ਼ਾਂ ਲਈ ਆਪਣੇ ਅਸਮਾਨ ਨੂੰ ਬੰਦ ਕੀਤਾ ਹੋਇਆ ਹੈ।