latest news World

US Iran Peace Deal: ਅਮਰੀਕਾ-ਇਰਾਨ ਸ਼ਾਂਤੀ ਸਮਝੌਤਾ 24 ਘੰਟਿਆਂ ਦੇ ਅੰਦਰ ਅੰਤਿਮ ਰੂਪ ਲੈ ਸਕਦਾ ਹੈ : ਪਾਕਿਸਤਾਨ

US Iran Peace Deal: ਅਮਰੀਕਾ-ਇਰਾਨ ਸ਼ਾਂਤੀ ਸਮਝੌਤਾ 24 ਘੰਟਿਆਂ ਦੇ ਅੰਦਰ ਅੰਤਿਮ ਰੂਪ ਲੈ ਸਕਦਾ ਹੈ : ਪਾਕਿਸਤਾਨ
  • PublishedJune 13, 2026

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ਼ ਨੇ ਸ਼ਨਿੱਚਰਵਾਰ ਨੂੰ ਕਿਹਾ ਕਿ ਅਮਰੀਕਾ-ਇਰਾਨ ਸ਼ਾਂਤੀ ਸਮਝੌਤਾ ਅਗਲੇ 24 ਘੰਟਿਆਂ ਵਿੱਚ ਅੰਤਿਮ ਰੂਪ ਲੈ ਸਕਦਾ ਹੈ। ਇਸ ਨਾਲ ਮਹੀਨਿਆਂ ਦੇ ਟਕਰਾਅ ਅਤੇ ਗੱਲਬਾਤ ਤੋਂ ਬਾਅਦ ਕੂਟਨੀਤਕ ਸਫ਼ਲਤਾ ਦੀਆਂ ਉਮੀਦਾਂ ਜਾਗੀਆਂ ਹਨ।

ਸ਼ਹਿਬਾਜ਼ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ‘ਤੇ ਇੱਕ ਪੋਸਟ ਵਿੱਚ ਕਿਹਾ, ”ਅਸੀਂ ਸ਼ਾਂਤੀ ਸਮਝੌਤੇ ਦੇ ਪਹਿਲਾਂ ਨਾਲੋਂ ਕਿਤੇ ਵੱਧ ਨੇੜੇ ਹਾਂ। ਅਗਲੇ 24 ਘੰਟਿਆਂ ਵਿੱਚ ਇਸ ਦੇ ਅੰਤਿਮ ਰੂਪ ਲੈਣ ਦੀ ਉਮੀਦ ਹੈ, ਜਿਸ ਤੋਂ ਤੁਰੰਤ ਬਾਅਦ ਪਾਕਿਸਤਾਨ ਸ਼ਾਂਤੀ ਸਮਝੌਤੇ ‘ਤੇ ਇਲੈਕਟ੍ਰਾਨਿਕ ਤਰੀਕੇ ਨਾਲ ਦਸਤਖਤ ਕਰਵਾਉਣ ਦੀ ਤਿਆਰੀ ਕਰ ਰਿਹਾ ਹੈ ਅਤੇ ਉਸ ਤੋਂ ਬਾਅਦ ਅਗਲੇ ਹਫ਼ਤੇ ਤਕਨੀਕੀ ਪੱਧਰ ਦੀ ਗੱਲਬਾਤ ਹੋਵੇਗੀ।”

ਸ਼ਹਿਬਾਜ਼ ਨੇ ਕਿਹਾ, ”ਸਾਨੂੰ ਪੂਰਾ ਭਰੋਸਾ ਹੈ ਕਿ ਇਹ ਇਤਿਹਾਸਕ ਸ਼ਾਂਤੀ ਸਮਝੌਤਾ ਸਥਾਈ ਸ਼ਾਂਤੀ ਲਈ ਇੱਕ ਮਜ਼ਬੂਤ ਆਧਾਰ ਬਣੇਗਾ।”

ਸਮਝੌਤੇ ਦੇ ਸਮੇਂ ਬਾਰੇ ਸ਼ਰੀਫ਼ ਦੇ ਤਾਜ਼ਾ ਦਾਅਵੇ ‘ਤੇ ਵ੍ਹਾਈਟ ਹਾਊਸ ਜਾਂ ਇਰਾਨੀ ਅਧਿਕਾਰੀਆਂ ਵੱਲੋਂ ਤੁਰੰਤ ਕੋਈ ਪੁਸ਼ਟੀ ਨਹੀਂ ਕੀਤੀ ਗਈ ਹੈ।

ਇਸ ਤੋਂ ਇੱਕ ਦਿਨ ਪਹਿਲਾਂ, ਸ਼ਹਿਬਾਜ਼ ਨੇ ਕਿਹਾ ਸੀ, ”ਅਸੀਂ ਇਸ ਗੱਲ ਦੀ ਪੁਸ਼ਟੀ ਕਰ ਸਕਦੇ ਹਾਂ ਕਿ ਸ਼ਾਂਤੀ ਸਮਝੌਤੇ ਦਾ ਅੰਤਿਮ ਅਤੇ ਸਰਬਸੰਮਤੀ ਨਾਲ ਤਿਆਰ ਕੀਤਾ ਹੋਇਆ ਖਰੜਾ ਪੂਰਾ ਹੋ ਗਿਆ ਹੈ ਅਤੇ ਪਾਕਿਸਤਾਨ ਹੁਣ ਅਗਲੇ ਕਦਮ ਨੂੰ ਅੰਤਿਮ ਰੂਪ ਦੇਣ ਲਈ ਦੋਵਾਂ ਧਿਰਾਂ ਨਾਲ ਮਿਲ ਕੇ ਕੰਮ ਕਰ ਰਿਹਾ ਹੈ।”