India latest news

US India ties: ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਵੱਲੋਂ PM Narendra Modi ਨਾਲ ਮੁਲਾਕਾਤ

US India ties: ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਵੱਲੋਂ PM Narendra Modi ਨਾਲ ਮੁਲਾਕਾਤ
  • PublishedMay 23, 2026

ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਪ੍ਰਧਾਨ ਮੰਤਰੀ ਮੋਦੀ ਨੂੰ ਅਮਰੀਕਾ ਆਉਣ ਦਾ ਰਸਮੀ ਸੱਦਾ ਦਿੱਤਾ।

ਦੋਵਾਂ ਆਗੂਆਂ ਵਿਚਾਲੇ ਹੋਈ ਇਸ ਉੱਚ ਪੱਧਰੀ ਬੈਠਕ ਵਿੱਚ ਰੱਖਿਆ, ਵਪਾਰ, ਊਰਜਾ, ਰਣਨੀਤਕ ਤਕਨਾਲੋਜੀ ਅਤੇ ਇੰਡੋ-ਪੈਸੀਫਿਕ (ਹਿੰਦ-ਪ੍ਰਸ਼ਾਂਤ) ਖੇਤਰ ਵਿੱਚ ਸਹਿਯੋਗ ਸਮੇਤ ਕਈ ਮਹੱਤਵਪੂਰਨ ਮੁੱਦਿਆਂ ‘ਤੇ ਵਿਸਥਾਰਪੂਰਵਕ ਚਰਚਾ ਕੀਤੀ ਗਈ। ਇਸ ਦੇ ਨਾਲ ਹੀ ਪੱਛਮੀ ਏਸ਼ੀਆ ਦੀ ਮੌਜੂਦਾ ਸਥਿਤੀ ਅਤੇ ਇਰਾਨ ਸੰਕਟ ਵਰਗੇ ਗੰਭੀਰ ਵਿਸ਼ਿਆਂ ‘ਤੇ ਵੀ ਗੱਲਬਾਤ ਹੋਈ। ਇਸ ਅਹਿਮ ਬੈਠਕ ਵਿੱਚ ਭਾਰਤ ਦੇ ਵਿਦੇਸ਼ ਮੰਤਰੀ ਐਸ. ਜੈਸ਼ੰਕਰ, ਰਾਸ਼ਟਰੀ ਸੁਰੱਖਿਆ ਸਲਾਹਕਾਰ (ਐਨ.ਐਸ.ਏ.) ਅਜੀਤ ਡੋਵਾਲ, ਭਾਰਤ ਵਿੱਚ ਅਮਰੀਕੀ ਰਾਜਦੂਤ ਸਰਜੀਓ ਗੌਰ ਅਤੇ ਅਮਰੀਕੀ ਅੰਡਰ ਸੈਕਟਰੀ ਐਲੀਸਨ ਹੂਕਰ ਵੀ ਮੌਜੂਦ ਸਨ।

ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਦੀ ਇਹ ਭਾਰਤ ਯਾਤਰਾ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਚੀਨ ਦੌਰੇ ਦੇ ਬਿਲਕੁਲ 7 ਦਿਨਾਂ ਬਾਅਦ ਹੋ ਰਹੀ ਹੈ। ਇਸ ਕਾਰਨ ਅਮਰੀਕੀ ਮੀਡੀਆ ਵਿੱਚ ਇਸ ਫੇਰੀ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਚਰਚਾਵਾਂ ਛਿੜ ਗਈਆਂ ਹਨ। ਅਮਰੀਕੀ ਮੀਡੀਆ ਦਾ ਕਹਿਣਾ ਹੈ ਕਿ ਰੂਬੀਓ ਦੀ ਇਹ ਭਾਰਤ ਫੇਰੀ ਸਿਰਫ਼ ਇੱਕ ਆਮ ਸਫ਼ਾਰਤੀ ਯਾਤਰਾ ਨਹੀਂ ਹੈ, ਸਗੋਂ ਇਹ ਇੱਕ ‘ਡੈਮੇਜ ਕੰਟਰੋਲ ਮਿਸ਼ਨ’ ਵੀ ਹੈ।