Treesa-Gayatri ਸੈਮੀਫਾਈਨਲ ਹਾਰੀਆਂ; ਵਿਸ਼ਵ ਚੈਂਪੀਅਨਸ਼ਿਪ ਵਿੱਚ ਪਹਿਲਾ ਕਾਂਸੀ ਤਗ਼ਮਾ ਜਿੱਤਿਆ
ਤ੍ਰਿਸ਼ਾ ਜੌਲੀ ਅਤੇ ਗਾਇਤਰੀ ਗੋਪੀਚੰਦ ਦਾ ਸ਼ਾਨਦਾਰ ਸਫ਼ਰ ਸ਼ਨਿੱਚਰਵਾਰ ਨੂੰ ਇੱਥੇ ਵਿਸ਼ਵ ਚੈਂਪੀਅਨਸ਼ਿਪ ਦੇ ਸੈਮੀਫਾਈਨਲ ਵਿੱਚ ਚੀਨ ਦੀ ਲਿਊ ਸ਼ੇਂਗ ਸ਼ੂ ਅਤੇ ਤਾਨ ਨਿੰਗ ਦੀ ਮੌਜੂਦਾ ਚੈਂਪੀਅਨ ਅਤੇ ਦੁਨੀਆ ਦੀ ਨੰਬਰ ਇੱਕ ਜੋੜੀ ਤੋਂ ਹਾਰ ਨਾਲ ਖ਼ਤਮ ਹੋਇਆ। ਪਰ ਭਾਰਤੀ ਜੋੜੀ ਨੇ ਵਿਸ਼ਵ ਚੈਂਪੀਅਨਸ਼ਿਪ ਵਿੱਚ ਆਪਣਾ ਪਹਿਲਾ ਕਾਂਸੀ ਤਗ਼ਮਾ ਹਾਸਲ ਕੀਤਾ।
ਭਾਰਤੀ ਜੋੜੀ ਨੇ ਸ਼ਾਨਦਾਰ ਸ਼ੁਰੂਆਤ ਕਰਦਿਆਂ ਪਹਿਲੀ ਗੇਮ ਜਿੱਤ ਲਈ। ਹਾਲਾਂਕਿ ਚੀਨੀ ਜੋੜੀ ਨੇ ਵਾਪਸੀ ਕਰਦਿਆਂ ਅਗਲੀਆਂ ਦੋ ਗੇਮਾਂ ਜਿੱਤ ਲਈਆਂ। ਉਨ੍ਹਾਂ ਨੇ ਇੱਕ ਘੰਟਾ 11 ਮਿੰਟ ਵਿੱਚ 18-21, 21-13, 21-8 ਨਾਲ ਜਿੱਤ ਦਰਜ ਕੀਤੀ।
ਭਾਰਤ ਨੇ ਮਹਿਲਾ ਡਬਲਜ਼ ਵਿੱਚ ਆਖ਼ਰੀ ਵਾਰ ਵਿਸ਼ਵ ਚੈਂਪੀਅਨਸ਼ਿਪ ਦਾ ਤਗ਼ਮਾ 2011 ਵਿੱਚ ਜਿੱਤਿਆ ਸੀ, ਉਦੋਂ ਜਵਾਲਾ ਗੁੱਟਾ ਅਤੇ ਅਸ਼ਵਨੀ ਪੋਨੱਪਾ ਨੇ ਲੰਡਨ ਵਿੱਚ ਕਾਂਸੀ ਤਗ਼ਮਾ ਹਾਸਲ ਕੀਤਾ ਸੀ।
ਉਨ੍ਹਾਂ ਕਿਹਾ, “ਤੀਜੇ ਸੈੱਟ ਵਿੱਚ ਵੀ ਕੁਝ ਅਜਿਹੇ ਅੰਕ ਸਨ, ਜਿਨ੍ਹਾਂ ਨੂੰ ਅਸੀਂ ਆਪਣੇ ਪੱਖ ਵਿੱਚ ਕਰ ਸਕਦੇ ਸੀ, ਪਰ ਸਾਡੀ ਲੈਅ ਨਹੀਂ ਬਣ ਸਕੀ।”
ਵਿਸ਼ਵ ਰੈਂਕਿੰਗ ਵਿੱਚ 39ਵੇਂ ਸਥਾਨ ‘ਤੇ ਕਾਬਜ਼ ਇਸ ਭਾਰਤੀ ਜੋੜੀ ਨੇ ਸੈਮੀਫਾਈਨਲ ਤੱਕ ਪਹੁੰਚਣ ਦੇ ਸਫ਼ਰ ਵਿੱਚ ਤਿੰਨ ਦਰਜਾ ਪ੍ਰਾਪਤ ਜੋੜੀਆਂ ਨੂੰ ਹਰਾਇਆ ਸੀ।