India latest news

IndiGo Flight Delay: ਤਕਨੀਕੀ ਖਰਾਬੀ ਕਾਰਨ ਇੰਡੀਗੋ ਦੀ ਦਿੱਲੀ-ਮੰਗਲੁਰੂ ਉਡਾਣ 3 ਘੰਟੇ ਲੇਟ

IndiGo Flight Delay: ਤਕਨੀਕੀ ਖਰਾਬੀ ਕਾਰਨ ਇੰਡੀਗੋ ਦੀ ਦਿੱਲੀ-ਮੰਗਲੁਰੂ ਉਡਾਣ 3 ਘੰਟੇ ਲੇਟ
  • PublishedAugust 20, 2026

IndiGo Flight Delay: ਦਿੱਲੀ ਹਵਾਈ ਅੱਡੇ ਤੋਂ ਮੰਗਲੁਰੂ ਜਾ ਰਹੀ ਇੰਡੀਗੋ ਦੀ ਉਡਾਣ ਵੀਰਵਾਰ ਨੂੰ ਤਕਨੀਕੀ ਖਰਾਬੀ ਕਾਰਨ ਕਰੀਬ ਤਿੰਨ ਘੰਟੇ ਦੇਰੀ ਨਾਲ ਰਵਾਨਾ ਹੋਈ। ਏਅਰਬੱਸ ਏ320 ਜਹਾਜ਼ ਦੇ ਪਾਇਲਟ ਨੂੰ ਜਦੋਂ ਤਕਨੀਕੀ ਖਰਾਬੀ ਦਾ ਪਤਾ ਲੱਗਿਆ ਤਾਂ ਉਸ ਨੇ ਜਹਾਜ਼ ਨੂੰ ਵਾਪਸ ਲਿਜਾਣ ਦਾ ਫ਼ੈਸਲਾ ਕੀਤਾ। ਇਹ ਜਾਣਕਾਰੀ ਉਡਾਣ ਵਿੱਚ ਸਵਾਰ ਇੱਕ ਯਾਤਰੀ ਨੇ ਦਿੱਤੀ।

ਇੰਡੀਗੋ ਦੀ ਉਡਾਣ 6ਈ-6456 ਨੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ਤੋਂ ਸ਼ਾਮ 5.30 ਵਜੇ ਮੰਗਲੁਰੂ ਲਈ ਰਵਾਨਾ ਹੋਣਾ ਸੀ। ਹਾਲਾਂਕਿ, ਫਲਾਈਟ ਟਰੈਕਿੰਗ ਵੈੱਬਸਾਈਟ ਫਲਾਈਟ ਰਡਾਰ 24 ਮੁਤਾਬਕ ਇਹ ਉਡਾਣ ਨਵੇਂ ਜਹਾਜ਼ ਨਾਲ ਰਾਤ 8.28 ਵਜੇ ਮੰਜ਼ਿਲ ਲਈ ਰਵਾਨਾ ਹੋਈ।

ਯਾਤਰੀ ਮੁਤਾਬਕ ਉਡਾਣ ਪਹਿਲਾਂ ਹੀ ਕਰੀਬ 20 ਮਿੰਟ ਲੇਟ ਸੀ। ਸ਼ਾਮ 5.50 ਵਜੇ ਤੋਂ ਬਾਅਦ ਜਹਾਜ਼ ਰਨਵੇਅ ’ਤੇ ਆਇਆ ਪਰ ਹੌਲੀ ਰਫ਼ਤਾਰ ਨਾਲ ਕਰੀਬ 8 ਤੋਂ 10 ਮਿੰਟ ਚੱਲਣ ਤੋਂ ਬਾਅਦ ਜਹਾਜ਼ ਰੁਕ ਗਿਆ ਅਤੇ ਵਾਪਸ ਬੇਅ ’ਤੇ ਲਿਆਂਦਾ ਗਿਆ।

ਯਾਤਰੀ ਨੇ ਦੱਸਿਆ ਕਿ ਪਾਇਲਟ ਨੇ ਦੱਸਿਆ ਕਿ ਤਕਨੀਕੀ ਸਮੱਸਿਆ ਕਾਰਨ ਜਹਾਜ਼ ਨੂੰ ਵਾਪਸ ਬੇਅ ’ਤੇ ਲਿਜਾਇਆ ਜਾ ਰਿਹਾ ਹੈ।

ਬੇਅ ’ਤੇ ਪਹੁੰਚਣ ਤੋਂ ਬਾਅਦ ਜਹਾਜ਼ ਦਾ ਦਰਵਾਜ਼ਾ ਖੋਲ੍ਹਿਆ ਗਿਆ ਅਤੇ ਕੁਝ ਇੰਜਨੀਅਰਾਂ ਨੇ ਆ ਕੇ ਜਹਾਜ਼ ਦੀ ਜਾਂਚ ਕੀਤੀ। ਇਸ ਤੋਂ ਬਾਅਦ ਚਾਲਕ ਦਲ ਨੇ ਯਾਤਰੀਆਂ ਨੂੰ ਜਹਾਜ਼ ਤੋਂ ਉਤਰਨ ਲਈ ਕਿਹਾ ਅਤੇ ਦੱਸਿਆ ਕਿ ਉਨ੍ਹਾਂ ਲਈ ਬਦਲਵੇਂ ਜਹਾਜ਼ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ।

ਇੰਡੀਗੋ ਤੋਂ ਇਸ ਮਾਮਲੇ ਸਬੰਧੀ ਟਿੱਪਣੀ ਮੰਗੀ ਗਈ ਸੀ ਪਰ ਏਅਰਲਾਈਨ ਵੱਲੋਂ ਕੋਈ ਜਵਾਬ ਨਹੀਂ ਦਿੱਤਾ ਗਿਆ।

ਪਿਛਲੇ ਹਫ਼ਤੇ ਵੀ ਇੰਜਣ ਦੀ ਖਰਾਬੀ ਕਾਰਨ ਹੋਈ ਸੀ ਐਮਰਜੈਂਸੀ ਲੈਂਡਿੰਗ

ਪਿਛਲੇ ਹਫ਼ਤੇ ਵੀ ਕੋਲਕਾਤਾ ਤੋਂ ਚੇਨਈ ਜਾ ਰਹੀ ਇੱਕ ਉਡਾਣ ਨੂੰ ਜਹਾਜ਼ ਦੇ ਇੰਜਣ ਵਿੱਚ ਖਰਾਬੀ ਆਉਣ ਤੋਂ ਬਾਅਦ ਚੇਨਈ ਹਵਾਈ ਅੱਡੇ ’ਤੇ ਐਮਰਜੈਂਸੀ ਲੈਂਡਿੰਗ ਕਰਨੀ ਪਈ ਸੀ।