Ali Khmanei funeral: ਖਮੇਨੇਈ ਦੇ ਅੰਤਿਮ ਸੰਸਕਾਰ ਲਈ PM ਮੋਦੀ ਨੂੰ ਇਰਾਨ ਦਾ ਸੱਦਾ
ਇਰਾਨ ਦੇ ਰਾਸ਼ਟਰਪਤੀ Masoud Pezeshkian ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਾਬਕਾ ਸੁਪਰੀਮ ਲੀਡਰ ਅਲੀ ਖਮੇਨੇਈ ਦੇ ਅੰਤਿਮ ਸੰਸਕਾਰ ਸਮਾਗਮਾਂ ਵਿੱਚ ਸ਼ਾਮਲ ਹੋਣ ਲਈ ਸੱਦਾ ਦਿੱਤਾ ਗਿਆ ਹੈ, ਇਹ ਜਾਣਕਾਰੀ ਕੂਟਨੀਤਿਕ ਸਰੋਤਾਂ ਦੇ ਹਵਾਲੇ ਨਾਲ ਸਾਹਮਣੇ ਆਈ ਹੈ। ਹਾਲਾਂਕਿ, ਭਾਰਤ ਸਰਕਾਰ ਵੱਲੋਂ ਇਸ ਸੱਦੇ ਦੀ ਅਜੇ ਤੱਕ ਅਧਿਕਾਰਿਕ ਪੁਸ਼ਟੀ ਨਹੀਂ ਕੀਤੀ ਗਈ।
ਰਿਪੋਰਟਾਂ ਅਨੁਸਾਰ, ਖਮੇਨੇਈ ਦੀਆਂ ਅੰਤਿਮ ਰਸਮਾਂ 4 ਤੋਂ 9 ਜੁਲਾਈ ਤੱਕ ਵੱਖ-ਵੱਖ ਸ਼ਹਿਰਾਂ ਵਿੱਚ ਹੋਣਗੀਆਂ। ਸਮਾਗਮਾਂ ਦੀ ਸ਼ੁਰੂਆਤ ਤਹਿਰਾਨ ਵਿੱਚ ਹੋਵੇਗੀ, ਇਸ ਤੋਂ ਬਾਅਦ ਕੌਮ (Qom) ਵਿੱਚ ਧਾਰਮਿਕ ਰਸਮਾਂ ਹੋਣਗੀਆਂ ਅਤੇ 9 ਜੁਲਾਈ ਨੂੰ ਉਨ੍ਹਾਂ ਦੇ ਜਨਮ ਸ਼ਹਿਰ ਮਸ਼ਹਦ (Mashhad) ਵਿੱਚ ਦਫ਼ਨਾਇਆ ਜਾਵੇਗਾ।