latest news World

US-Iran Conflict: ਅਮਰੀਕਾ ਨੇ ਉੱਤਰੀ ਇਰਾਨ ਵਿੱਚ ਹਮਲੇ ਤੇਜ਼ ਕੀਤੇ

US-Iran Conflict: ਅਮਰੀਕਾ ਨੇ ਉੱਤਰੀ ਇਰਾਨ ਵਿੱਚ ਹਮਲੇ ਤੇਜ਼ ਕੀਤੇ
  • PublishedJuly 16, 2026

ਅਮਰੀਕਾ ਨੇ ਵੀਰਵਾਰ ਤੜਕੇ ਇਰਾਨ ‘ਤੇ ਹਮਲੇ ਤੇਜ਼ ਕਰਦਿਆਂ ਉੱਤਰੀ ਖੇਤਰ ਨੂੰ ਜ਼ਿਆਦਾ ਨਿਸ਼ਾਨਾ ਬਣਾਇਆ। ਦੂਜੇ ਪਾਸੇ ਇਰਾਨ ਨੇ ਪਲਟਵਾਰ ਕਰਦਿਆਂ ਤੜਕੇ ਪੱਛਮੀ ਏਸ਼ੀਆ ਵਿੱਚ ਅਮਰੀਕਾ ਦੇ ਸਹਿਯੋਗੀ ਦੇਸ਼ਾਂ ਨੂੰ ਨਿਸ਼ਾਨਾ ਬਣਾ ਕੇ ਮਿਜ਼ਾਈਲ ਅਤੇ ਡਰੋਨ ਹਮਲੇ ਕੀਤੇ ਅਤੇ ਚਿਤਾਵਨੀ ਦਿੱਤੀ ਕਿ ਉਸ ਦੇ ਹਮਲੇ ਤੇਜ਼ ਹੋ ਸਕਦੇ ਹਨ। ਅਮਰੀਕੀ ਬਲਾਂ ਨੇ ਇਰਾਨ ‘ਤੇ ਲਗਾਈ ਗਈ ਸਮੁੰਦਰੀ ਨਾਕਾਬੰਦੀ ਦੀ ਉਲੰਘਣਾ ਕਰਨ ਦੀ ਕੋਸ਼ਿਸ਼ ਕਰਨ ਵਾਲੇ ਇੱਕ ਜਹਾਜ਼ ‘ਤੇ ਗੋਲੀਬਾਰੀ ਵੀ ਕੀਤੀ।

ਅਮਰੀਕਾ ਅਤੇ ਇਰਾਨ ਵਿਚਾਲੇ ਕਈ ਦਿਨਾਂ ਤੋਂ ਜਾਰੀ ਹਮਲਿਆਂ ਤੇ ਜਵਾਬੀ ਹਮਲਿਆਂ ਅਤੇ ਹਰਮੁਜ਼ ਜਲਮਾਰਗ (Strait of Hormuz) ਨੂੰ ਲੈ ਕੇ ਦਿੱਤੀਆਂ ਗਈਆਂ ਧਮਕੀਆਂ ਨੇ ਜੰਗ ਨੂੰ ਖ਼ਤਮ ਕਰਨ ਲਈ ਹੋਏ ਅੰਤਰਿਮ ਸਮਝੌਤੇ ਨੂੰ ਲਗਪਗ ਖ਼ਤਮ ਕਰ ਦਿੱਤਾ ਹੈ। ਇਸ ਨਾਲ ਪੂਰੇ ਖੇਤਰ ਵਿੱਚ ਫਿਰ ਤੋਂ ਵਿਆਪਕ ਜੰਗ ਛਿੜਨ ਦਾ ਖ਼ਤਰਾ ਵਧ ਗਿਆ ਹੈ।