Stock Market: US-Iran ਦੇ ਸ਼ਾਂਤੀ ਸਮਝੌਤੇ ਤੋਂ ਬਾਅਦ ਸ਼ੇਅਰ ਬਜ਼ਾਰਾਂ ‘ਚ ਲਗਾਤਾਰ ਤੇਜ਼ੀ ਜਾਰੀ
Stock Market: ਇਰਾਨ ਤੇ ਅਮਰੀਕਾ ਵਿਚਾਲੇ ਹੋਏ ਸ਼ਾਂਤੀ ਸਮਝੌਤੇ ਤੋਂ ਬਾਅਦ ਕੱਚੇ ਤੇਲ ਦੀਆਂ ਕੀਮਤਾਂ ਵਿਚ ਨਰਮੀ ਅਤੇ ਵਿਸ਼ਵ ਬਜ਼ਾਰਾਂ ਵਿਚ ਸਕਾਰਾਤਮਕ ਰੁਝਾਨ ਦੇ ਕਾਰਨ ਮੰਗਲਵਾਰ ਨੂੰ ਸੈਂਸੈਕਸ ਅਤੇ ਨਿਫਟੀ ਵਰਗੇ ਪ੍ਰਮੁੱਖ ਸ਼ੇਅਰ ਬਜ਼ਾਰ ਸੂਚਕਾਂ ਨੇ ਲਗਾਤਾਰ ਤੀਜੇ ਦਿਨ ਵੀ ਵਾਧਾ ਦਰਜ ਕੀਤਾ ਹੈ।
30-ਸ਼ੇਅਰਾਂ ਵਾਲੇ ਬੀਐਸਈ ਸੈਂਸੈਕਸ 544.15 ਅੰਕ, ਜਾਂ 0.71 ਫੀਸਦੀ ਵਧਕੇ 76,808.48 ਅੰਕਾਂ ਤੇ ਆ ਗਿਆ। ਕਾਰੋਬਾਰ ਦੌਰਾਨ ਇਹ 582.41 ਅੰਕ,ਜਾਂ 0.76 ਫੀਸਦੀ, ਵੱਧ ਕੇ 76,846.74 ਅੰਕਾਂ ਤਕ ਪਹੁੰਚ ਗਿਆ ਸੀ।
ਇਸੇ ਤਰ੍ਹਾਂ 50-ਸ਼ੇਅਰਾਂ ਵਾਲਾ ਐਨਐਸਈ ਨਿਫਟੀ 135.42 ਅੰਕਾਂ ਨਾਲ ਵਧਕੇ 23,989.15 ’ਤੇ ਬੰਦ ਹੋਇਆ। ਹਾਲਾਂਕਿ ਦਿਨ ਦੌਰਾਨ ਇਹ 148.7 ਅੰਕ, ਜਾਂ 0.62 ਫੀਸਦੀ ਨਾਲ ਵੱਧ ਕੇ 24.002.60 ’ਤੇ ਆ ਗਿਆ ਸੀ।
ਮਾਹਿਰਾਂ ਅਨੁਸਾਰ ਵਿਦੇਸ਼ੀ ਨਿਵੇਸ਼ਕਾਂ (FIIs) ਵੱਲੋਂ ਭਾਰਤੀ ਸ਼ੇਅਰਾਂ ਵਿੱਚ ਖਰੀਦਦਾਰੀ ਕਰਨ ਨਾਲ ਵੀ ਨਿਵੇਸ਼ਕਾਂ ਦਾ ਭਰੋਸਾ ਮਜਬੂਤ ਹੋਇਆ ਹੈ। ਇਸ ਦੌਰਾਨ ਸੈਂਸੈਕਸ ਵਿੱਚ ਸਭ ਤੋਂ ਵੱਧ ਲਾਭ ਦਰਜ ਕਰਨ ਵਾਲਿਆਂ ਕੰਪਨੀਆਂ ਵਿੱਚ ਐੱਚਸੀਐੱਲ ਟੈੱਕ, ਬਜਾਜ ਫਿੰਸਰਵਜ, ਐੱਨਟੀਪੀਸੀ, ਹਿੰਦੁਸਤਾਨ ਯੂਨੀਲੀਵਰ, ਟਾਟਾ ਕਸਲਟੈਂਸੀ ਸਰਵਿਸਿਜ਼ (ਟੀਸੀਐਸ) ਅਤੇ ਬਜਾਜ ਫਾਇਨੈਂਸ ਸ਼ਾਮਿਲ ਰਹੀਆਂ|