India latest news

Himachal Entry Tax: ਨਿਹੰਗ ਜਥੇਬੰਦੀ ਵੱਲੋਂ ਅੱਜ ਤੋਂ ‘ਖਾਲਸਾ ਐਂਟਰੀ ਟੈਕਸ’ ਲਗਾਉਣ ਦਾ ਐਲਾਨ

  • PublishedJune 3, 2026
ਹਿਮਾਚਲ ਐਂਟਰੀ ਟੈਕਸ ਵਿਵਾਦ ਨੇ ਨਵਾਂ ਮੋੜ ਲੈ ਲਿਆ ਹੈ। ਕੀਰਤਪੁਰ ਸਾਹਿਬ-ਮਨਾਲੀ ਹਾਈਵੇਅ ‘ਤੇ ਹਿਮਾਚਲ ਐਂਟਰੀ ਟੈਕਸ ਸਬੰਧੀ ਚੱਲ ਰਿਹਾ ਵਿਵਾਦ ਰੁਕਣ ਦਾ ਨਾਮ ਨਹੀਂ ਲੈ ਰਿਹਾ। ਨਿਹੰਗ ਜਥੇਬੰਦੀ ਨੇ ਇਸ ਦੇ ਵਿਰੋਧ ਵਿਚ ਅੱਜ ਤੋਂ ‘ਖਾਲਸਾ ਐਂਟਰੀ ਟੈਕਸ’ ਲਗਾਉਣ ਦਾ ਫੈਸਲਾ ਕੀਤਾ ਗਿਆ ਹੈ।
ਇਸ ਦੇ ਵਿਰੋਧ ਵਿਚ ਲਗਾਤਾਰ ਧਰਨਿਆਂ, ਵਿਰੋਧ ਪ੍ਰਦਰਸ਼ਨਾਂ ਅਤੇ ਸੜਕ ਜਾਮ ਦੀਆਂ ਘਟਨਾਵਾਂ ਦੇ ਵਿਚਕਾਰ ਨਿਹੰਗ ਸਿੰਘ ਜਥੇਬੰਦੀਆਂ ਨੇ ਹੁਣ ਇੱਕ ਵੱਡਾ ਐਲਾਨ ਕੀਤਾ ਹੈ।
ਰਿਪੋਰਟਾਂ ਅਨੁਸਾਰ, ਪੰਜਾਬ ਸਰਕਾਰ ਵੱਲੋਂ ਕਿਸੇ ਵੀ ਤਰ੍ਹਾਂ ਦਾ ‘ਪੰਜਾਬ ਐਂਟਰੀ ਟੈਕਸ’ ਲਗਾਉਣ ਤੋਂ ਪਹਿਲਾਂ ਹੀ ਨਿਹੰਗ ਸਿੰਘ ਜਥੇਬੰਦੀ ਅੱਜ ਪੰਜਾਬ ਦੇ ਖੇਤਰ ਦੇ ਅੰਦਰ, ਖਾਸ ਕਰਕੇ ਪੰਜਾਬ-ਹਿਮਾਚਲ ਸਰਹੱਦ ਦੇ ਨੇੜੇ ਮੋੜਾ ਖੇਤਰ ਵਿੱਚ ‘ਖਾਲਸਾ ਐਂਟਰੀ ਟੈਕਸ’ ਲਗਾਉਣ ਦਾ ਐਲਾਨ ਕਰ ਦਿੱਤਾ ਹੈ।