India latest news

Weather Updates: Monsoon ਦੀ ਦੇਸ਼ ਵਿਚ ਜਲਦੀ ਦਸਤਕ; Kerala ਵਿੱਚ 26 ਮਈ ਨੂੰ ਪੁੱਜਣ ਦੇ ਆਸਾਰ

Weather Updates: Monsoon ਦੀ ਦੇਸ਼ ਵਿਚ ਜਲਦੀ ਦਸਤਕ; Kerala ਵਿੱਚ 26 ਮਈ ਨੂੰ ਪੁੱਜਣ ਦੇ ਆਸਾਰ
  • PublishedMay 15, 2026

ਮੌਸਮ ਵਿਭਾਗ ਨੇ ਸ਼ੁੱਕਰਵਾਰ ਨੂੰ ਜਾਣਕਾਰੀ ਦਿੱਤੀ ਹੈ ਕਿ ਇਸ ਵਾਰ ਮੌਨਸੂਨ ਤੈਅ ਸਮੇਂ ਤੋਂ 5 ਦਿਨ ਪਹਿਲਾਂ 26 ਮਈ ਨੂੰ ਕੇਰਲ ਪਹੁੰਚ ਸਕਦੀ ਹੈ। ਆਮ ਤੌਰ ‘ਤੇ ਮੌਨਸੂਨ ਪਹਿਲੀ ਜੂਨ ਦੇ ਆਸ-ਪਾਸ ਕੇਰਲ ਪਹੁੰਚਦੀ ਹੈ ਅਤੇ ਫਿਰ ਦੇਸ਼ ਦੇ ਬਾਕੀ ਹਿੱਸਿਆਂ ਵੱਲ ਵਧਦੀ ਹੈ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਮੌਨਸੂਨ 24 ਮਈ ਨੂੰ ਪੁੱਜੀ ਸੀ। ਸਾਲ 2025 ਵਿੱਚ ਦੇਸ਼ ਵਿੱਚ ਆਮ ਨਾਲੋਂ ਲਗਪਗ 8 ਫੀਸਦੀ ਵੱਧ ਮੀਂਹ ਪਿਆ ਸੀ। ਹਾਲਾਂਕਿ, ਕੁਝ ਇਲਾਕਿਆਂ ਵਿੱਚ ਬਾਰਿਸ਼ ਕਹਿਰ ਵੀ ਬਣ ਰਹੀ ਹੈ; ਉੱਤਰ ਪ੍ਰਦੇਸ਼ ਵਿੱਚ ਆਈ ਹਨੇਰੀ ਅਤੇ ਮੀਂਹ ਕਾਰਨ 111 ਲੋਕਾਂ ਦੀ ਮੌਤ ਹੋ ਗਈ।

ਦੂਜੇ ਪਾਸੇ ਦੇਸ਼ ਦਾ ਅੱਧੇ ਤੋਂ ਵੱਧ ਹਿੱਸਾ ਇਸ ਵੇਲੇ ਲੂ ਦੀ ਮਾਰ ਹੇਠ ਹੈ। ਮਹਾਰਾਸ਼ਟਰ, ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਦੇ ਕਈ ਸ਼ਹਿਰਾਂ ਵਿੱਚ ਤਾਪਮਾਨ 40 ਫੀਸਦੀ ਤੋਂ ਪਾਰ ਚਲਾ ਗਿਆ ਹੈ। ਮਹਾਰਾਸ਼ਟਰ ਦਾ ਅਕੋਲਾ ਸ਼ਹਿਰ 45.9 ਫੀਸਦੀ ਤਾਪਮਾਨ ਨਾਲ ਦੇਸ਼ ਦਾ ਸਭ ਤੋਂ ਗਰਮ ਇਲਾਕਾ ਰਿਹਾ। ਰਾਜਸਥਾਨ ਦੇ ਫਲੋਦੀ ਅਤੇ ਜੈਸਲਮੇਰ ਵਿੱਚ ਵੀ ਪਾਰਾ ਲਗਪਗ 45 ਫੀਸਦੀ ਤੋਂ ਉੱਪਰ ਦਰਜ ਕੀਤਾ ਗਿਆ। ਹਾਲਾਂਕਿ, ਕੁਝ ਇਲਾਕਿਆਂ ਵਿੱਚ ਸ਼ਾਮ ਨੂੰ ਹੋਈ ਬਾਰਿਸ਼ ਨੇ ਗਰਮੀ ਤੋਂ ਮਾਮੂਲੀ ਰਾਹਤ ਜ਼ਰੂਰ ਦਿੱਤੀ ਹੈ।

ਦੂਜੇ ਪਾਸੇ ਚੰਡੀਗੜ੍ਹ ਸਮੇਤ ਪੰਜਾਬ ਅਤੇ ਹਰਿਆਣਾ ਦੇ ਲੋਕਾਂ ਲਈ ਆਉਣ ਵਾਲੇ ਦਿਨ ਗਰਮੀ ਵਾਲੇ ਹੋਣਗੇ। ਮੌਸਮ ਵਿਭਾਗ (IMD) ਨੇ ਚਿਤਾਵਨੀ ਦਿੱਤੀ ਹੈ ਕਿ ਖੇਤਰ ਵਿੱਚ ਲੂ (Heatwave) ਸ਼ਨਿਚਰਵਾਰ ਤੋਂ ਹੀ ਸ਼ੁਰੂ ਹੋ ਜਾਵੇਗੀ। ਅਨੁਮਾਨ ਹੈ ਕਿ ਅਗਲੇ ਮੰਗਲਵਾਰ ਤੱਕ ਚੰਡੀਗੜ੍ਹ ਦਾ ਤਾਪਮਾਨ 43°C ਤੱਕ ਜਾ ਸਕਦਾ ਹੈ। ਸ਼ਨਿਚਰਵਾਰ ਤੋਂ ਮੌਸਮ ਪੂਰੀ ਤਰ੍ਹਾਂ ਖੁਸ਼ਕ ਹੋ ਜਾਵੇਗਾ ਅਤੇ ਮੀਂਹ ਦੀ ਕੋਈ ਸੰਭਾਵਨਾ ਨਹੀਂ ਰਹੇਗੀ।