latest news World

Nigeria ਦੀ ਫੌਜ ਵੱਲੋਂ ਹਵਾਈ ਹਮਲਾ; 200 ਲੋਕਾਂ ਦੇ ਮਾਰੇ ਜਾਣ ਦਾ ਖਦਸ਼ਾ

Nigeria ਦੀ ਫੌਜ ਵੱਲੋਂ ਹਵਾਈ ਹਮਲਾ; 200 ਲੋਕਾਂ ਦੇ ਮਾਰੇ ਜਾਣ ਦਾ ਖਦਸ਼ਾ
  • PublishedApril 12, 2026

ਨਾਈਜੀਰੀਆ ਦੇ ਉੱਤਰ-ਪੂਰਬੀ ਰਾਜ ਯੋਬੇ (Yobe) ਵਿੱਚ ਨਾਈਜੀਰੀਆਈ ਹਵਾਈ ਫ਼ੌਜ ਦੇ ਜਹਾਜ਼ਾਂ ਨੇ ਇਸਲਾਮੀ ਅਤਿਵਾਦੀਆਂ ਦਾ ਪਿੱਛਾ ਕਰਦੇ ਹੋਏ ਇੱਕ ਪਿੰਡ ਦੇ ਹਫ਼ਤਾਵਾਰੀ ਬਾਜ਼ਾਰ ’ਤੇ ਹਵਾਈ ਹਮਲਾ ਕਰ ਦਿੱਤਾ। ਸਥਾਨਕ ਕੌਂਸਲਰਾਂ ਅਤੇ ਨਿਵਾਸੀਆਂ ਅਨੁਸਾਰ ਇਸ ਹਮਲੇ ਵਿੱਚ ਘੱਟੋ-ਘੱਟ 200 ਲੋਕਾਂ ਦੇ ਮਾਰੇ ਜਾਣ ਦਾ ਖਦਸ਼ਾ ਹੈ। ਹਵਾਈ ਫ਼ੌਜ ਨੇ ਸ਼ੁਰੂ ਵਿੱਚ ਕਿਹਾ ਸੀ ਕਿ ਉਨ੍ਹਾਂ ਨੇ ਬੋਰਨੋ ਰਾਜ ਵਿੱਚ ਬੋਕੋ ਹਰਾਮ ਦੇ ਅਤਿਵਾਦੀਆਂ ਨੂੰ ਮਾਰ ਮੁਕਾਇਆ ਹੈ ਪਰ ਉਨ੍ਹਾਂ ਨੇ ਬਾਜ਼ਾਰ ‘ਤੇ ਹਮਲਾ ਕਰਨ ਬਾਰੇ ਕੋਈ ਜ਼ਿਕਰ ਨਹੀਂ ਕੀਤਾ ਸੀ।

ਯੋਬੇ ਰਾਜ ਸਰਕਾਰ ਨੇ ਬਾਅਦ ਵਿੱਚ ਪੁਸ਼ਟੀ ਕੀਤੀ ਕਿ ਜਿੱਲੀ (Jilli) ਬਾਜ਼ਾਰ ਵਿੱਚ ਹਵਾਈ ਹਮਲਾ ਹੋਇਆ ਹੈ, ਜਿੱਥੇ ਵੱਡੀ ਗਿਣਤੀ ਵਿੱਚ ਲੋਕ ਮੌਜੂਦ ਸਨ। ਇਹ ਹਮਲਾ ਯੋਬੇ ਅਤੇ ਬੋਰਨੋ ਰਾਜ ਦੀ ਸਰਹੱਦ ‘ਤੇ ਵਾਪਰਿਆ, ਜੋ ਲੰਬੇ ਸਮੇਂ ਤੋਂ ਅਤਿਵਾਦ ਤੋਂ ਪ੍ਰਭਾਵਿਤ ਰਿਹਾ ਹੈ। ਸਥਾਨਕ ਅਧਿਕਾਰੀਆਂ ਨੇ ਦੱਸਿਆ ਕਿ ਜ਼ਖ਼ਮੀਆਂ ਨੂੰ ਇਲਾਜ ਲਈ ਨੇੜਲੇ ਹਸਪਤਾਲਾਂ ਵਿੱਚ ਭਰਤੀ ਕਰਵਾਇਆ ਜਾ ਰਿਹਾ ਹੈ। ਮੌਕੇ ‘ਤੇ ਮੌਜੂਦ ਚਸ਼ਮਦੀਦਾਂ ਨੇ ਇਸ ਘਟਨਾ ਨੂੰ ਬੇਹੱਦ ਖ਼ੌਫ਼ਨਾਕ ਦੱਸਿਆ ਹੈ। ਰਾਜ ਦੀ ਐਮਰਜੈਂਸੀ ਪ੍ਰਬੰਧਨ ਏਜੰਸੀ (SEMA) ਨੇ ਇਲਾਕੇ ਵਿੱਚ ਰਾਹਤ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਹਨ।