India latest news

ਵੈਨੇਜ਼ੁਏਲਾ ‘ਚ ਭਾਰਤੀ ਨਾਗਰਿਕ ਦੀ ਮੌਤ ! ਮ੍ਰਿਤਕ ਦੇਹ ਦੇ ਕਈ ਅੰਗ ‘ਗ਼ਾਇਬ’, ਦੇਖ ਪਰਿਵਾਰ ਦੇ ਉੱਡੇ ਹੋਸ਼

ਵੈਨੇਜ਼ੁਏਲਾ ‘ਚ ਭਾਰਤੀ ਨਾਗਰਿਕ ਦੀ ਮੌਤ ! ਮ੍ਰਿਤਕ ਦੇਹ ਦੇ ਕਈ ਅੰਗ ‘ਗ਼ਾਇਬ’, ਦੇਖ ਪਰਿਵਾਰ ਦੇ ਉੱਡੇ ਹੋਸ਼
  • PublishedJuly 1, 2026

ਵੈਨੇਜ਼ੁਏਲਾ ਵਿੱਚ ਇੱਕ ਭਾਰਤੀ ਮਲਾਹ ਦੀ ਮੌਤ ਦਾ ਮਾਮਲਾ ਰਹੱਸਮਈ ਮੋੜ ਲੈ ਚੁੱਕਾ ਹੈ। ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਭਾਰਤੀ ਮਲਾਹ ਰਾਕੇਸ਼ ਚੌਹਾਨ ਦੀ ਮੌਤ ਤੋਂ ਬਾਅਦ ਜਦੋਂ ਉਸਦੀ ਦੇਹ ਭਾਰਤ ਪਹੁੰਚੀ, ਤਾਂ ਪੋਸਟਮਾਰਟਮ ਦੌਰਾਨ ਇਹ ਪਾਇਆ ਗਿਆ ਕਿ ਉਸਦੇ ਸਰੀਰ ਵਿੱਚੋਂ ਦਿਲ, ਦਿਮਾਗ ਅਤੇ ਫੇਫੜਿਆਂ ਸਮੇਤ ਲਗਭਗ ਸਾਰੇ ਮੁੱਖ ਅੰਗ ਗਾਇਬ ਸਨ।

ਸਰੀਰ ਦੇ 15 ਤੋਂ ਵੱਧ ਅੰਗ ਗਾਇਬ

ਜਾਣਕਾਰੀ ਅਨੁਸਾਰ ਰਾਕੇਸ਼ ਚੌਹਾਨ ਦੀ ਵੈਨੇਜ਼ੁਏਲਾ ਵਿੱਚ ਮੌਤ ਹੋ ਗਈ ਸੀ, ਪਰ ਉੱਥੋਂ ਦੇ ਅਧਿਕਾਰੀਆਂ ਨੇ ਲਾਸ਼ ਦੇ ਨਾਲ ਕੋਈ ਵੀ ਵਿਸਤ੍ਰਿਤ ਪੋਸਟਮਾਰਟਮ ਰਿਪੋਰਟ ਜਾਂ ਮੌਤ ਦੇ ਕਾਰਨਾਂ ਦੀ ਜਾਣਕਾਰੀ ਨਹੀਂ ਭੇਜੀ। ਪਰਿਵਾਰਕ ਮੈਂਬਰਾਂ ਦੇ ਸ਼ੱਕ ਤੋਂ ਬਾਅਦ ਜਦੋਂ ਭਾਰਤ ਵਿੱਚ ਦੁਬਾਰਾ ਪੋਸਟਮਾਰਟਮ ਕਰਵਾਇਆ ਗਿਆ ਤਾਂ ਡਾਕਟਰ ਇਹ ਦੇਖ ਕੇ ਦੰਗ ਰਹਿ ਗਏ ਕਿ ਰਾਕੇਸ਼ ਦੇ ਸਰੀਰ ਦੇ ਅੰਗ ਗਾਇਬ ਸਨ।’ਫਾਰਵਰਡ ਸੀਮੇਂਸ ਯੂਨੀਅਨ ਆਫ ਇੰਡੀਆ’ (FSUI) ਦੇ ਦਾਅਵੇ ਮੁਤਾਬਕ ਭਾਰਤ ਵਿੱਚ ਹੋਏ ਪੋਸਟਮਾਰਟਮ ਵਿੱਚ ਪਾਇਆ ਗਿਆ ਕਿ ਸਰੀਰ ਵਿੱਚੋਂ ਦਿਮਾਗ, ਦਿਲ, ਫੇਫੜੇ, ਲਿਵਰ, ਕਿਡਨੀ, ਪੇਟ, ਆਂਦਰਾਂ, ਥਾਇਰਾਇਡ ਅਤੇ ਹੋਰ ਕਈ ਅਹਿਮ ਅੰਗ ਗਾਇਬ ਸਨ। ਲਾਸ਼ ‘ਤੇ ਪਹਿਲਾਂ ਤੋਂ ਹੀ ਕਈ ਟਾਂਕੇ ਲੱਗੇ ਹੋਏ ਸਨ, ਜਿਨ੍ਹਾਂ ਵਿੱਚ ਧੌਣ ਤੋਂ ਲੈ ਕੇ ਪੇਟ ਤੱਕ 22 ਟਾਂਕੇ ਅਤੇ ਇੱਕ ਕੰਨ ਤੋਂ ਦੂਜੇ ਕੰਨ ਤੱਕ 21 ਟਾਂਕੇ ਸ਼ਾਮਲ ਸਨ। ਅੰਗ ਗਾਇਬ ਹੋਣ ਕਾਰਨ ਭਾਰਤੀ ਡਾਕਟਰ ਮੌਤ ਦੇ ਅਸਲ ਕਾਰਨਾਂ ਦਾ ਪਤਾ ਨਹੀਂ ਲਗਾ ਸਕੇ।