India latest news Maharashtra

Mumbai rain waterfall rescue: ਵਾਟਰਫਾਲ ਵਿੱਚ ਫਸੇ 100 ਸੈਲਾਨੀ; ਦਰੱਖਤ ਡਿੱਗਣ ਕਾਰਨ ਦੋ ਮੌਤਾਂ

Mumbai rain waterfall rescue: ਵਾਟਰਫਾਲ ਵਿੱਚ ਫਸੇ 100 ਸੈਲਾਨੀ; ਦਰੱਖਤ ਡਿੱਗਣ ਕਾਰਨ ਦੋ ਮੌਤਾਂ
  • PublishedJuly 5, 2026

Zenith waterfall tourists trapped: ਦੇਸ਼ ਦੇ ਕਈ ਰਾਜਾਂ ਵਿੱਚ ਮੌਨਸੂਨ ਨੇ ਪੂਰੀ ਰਫ਼ਤਾਰ ਫੜ ਲਈ ਹੈ, ਜਿਸ ਕਾਰਨ ਕਈ ਥਾਵਾਂ ’ਤੇ ਹਾਲਾਤ ਗੰਭੀਰ ਬਣ ਗਏ ਹਨ।

ਮਹਾਰਾਸ਼ਟਰ ਦੇ ਰਾਇਗੜ੍ਹ ਜ਼ਿਲ੍ਹੇ ਵਿੱਚ ਜੈਨਿਥ ਵਾਟਰਫਾਲ ਵਿੱਚ ਅਚਾਨਕ ਪਾਣੀ ਦਾ ਪੱਧਰ ਬਹੁਤ ਜ਼ਿਆਦਾ ਵਧ ਗਿਆ, ਜਿਸ ਕਾਰਨ ਉੱਥੇ ਘੁੰਮਣ ਆਏ ਲਗਪਗ 100 ਸੈਲਾਨੀ ਫਸ ਗਏ। ਪ੍ਰਸ਼ਾਸਨ ਨੇ ਮੁਸਤੈਦੀ ਦਿਖਾਉਂਦੇ ਹੋਏ ਰੈਸਕਿਊ ਅਪਰੇਸ਼ਨ ਚਲਾਇਆ ਅਤੇ ਰੱਸੀਆਂ ਦੀ ਮਦਦ ਨਾਲ ਸਾਰੇ ਸੈਲਾਨੀਆਂ ਨੂੰ ਸੁਰੱਖਿਅਤ ਬਾਹਰ ਕੱਢਿਆ। ਇਸੇ ਦੌਰਾਨ ਨਾਲਾਸੋਪਾਰਾ ਅਤੇ ਵਸਈ ਇਲਾਕੇ ਵਿੱਚ ਸੜਕਾਂ ‘ਤੇ ਭਾਰੀ ਪਾਣੀ ਭਰਨ ਕਾਰਨ ਲਗਪਗ 20 ਕਾਰਾਂ ਪਾਣੀ ਵਿੱਚ ਪੂਰੀ ਤਰ੍ਹਾਂ ਡੁੱਬ ਗਈਆਂ। ਮੁੰਬਈ ਵਿਚ ਭਾਰੀ ਮੀਂਹ ਕਾਰਨ ਸੜਕਾਂ ਧਸਣ, ਦਰੱਖ਼ਤ ਡਿੱਗਣ ਅਤੇ ਮਕਾਨ ਢਹਿਣ ਦੀਆਂ ਘਟਨਾਵਾਂ ਵਾਪਰੀਆਂ ਅਤੇ ਸੜਕ ਤੇ ਰੇਲ ਆਵਾਜਾਈ ਪ੍ਰਭਾਵਿਤ ਹੋਈ ਹੈ। ਲਗਾਤਾਰ ਪੈ ਰਹੇ ਮੀਂਹ ਅਤੇ ਭਾਰੀ ਮੀਂਹ ਦੇ ਅਲਰਟ ਮਗਰੋਂ ਨਗਰ ਨਿਗਮ ਨੇ ਕਈ ਸੜਕਾਂ ਵਿਚੋਂ ਪਾਣੀ ਕੱਢਣ ਲਈ ਮਸ਼ੀਨਾਂ ਲਾਈਆਂ।

ਮੀਂਹ ਕਾਰਨ ਮਹਾਨਗਰ ਦੇ ਕਈ ਨੀਵੇਂ ਇਲਾਕਿਆਂ ਜਿਵੇਂ ਅੰਧੇਰੀ, ਕੁਰਲਾ, ਸਾਕੀਨਾਕਾ, ਚੈਂਬੂਰ, ਸਾਂਤਾਕਰੂਜ਼, ਗੋਰੇਗਾਓਂ ਅਤੇ ਪੋਵਈ ਵਿੱਚ ਪਾਣੀ ਭਰ ਗਿਆ, ਜਿਸ ਕਾਰਨ ਜਨਤਕ ਟਰਾਂਸਪੋਰਟ ਸੇਵਾਵਾਂ ਠੱਪ ਹੋ ਗਈਆਂ ਅਤੇ ਨਿੱਜੀ ਵਾਹਨ ਚਾਲਕਾਂ ਲਈ ਵੀ ਮੁਸ਼ਕਲਾਂ ਖੜ੍ਹੀਆਂ ਕਰ ਦਿੱਤੀਆਂ। ਪਟੜੀਆਂ ’ਤੇ ਪਾਣੀ ਜਮ੍ਹਾਂ ਹੋਣ ਕਾਰਨ ਰੇਲ ਸੇਵਾਵਾਂ ਪ੍ਰਭਾਵਿਤ ਹੋਈਆਂ।

ਮੁੰਬਈ ਵਿਚ ਭਾਰੀ ਮੀਂਹ ਕਾਰਨ ਵੱਡਾ ਨੁਕਸਾਨ ਹੋਇਆ ਹੈ, ਜਿੱਥੇ ਤੇਜ਼ ਹਵਾਵਾਂ ਕਾਰਨ 64 ਦਰੱਖਤ ਡਿੱਗ ਗਏ ਅਤੇ ਕਈ ਮਕਾਨਾਂ ਦੀਆਂ ਦੀਵਾਰਾਂ ਢਹਿ ਗਈਆਂ। ਮੁੰਬਈ ਦੇ ਵੱਖ-ਵੱਖ ਇਲਾਕਿਆਂ ਵਿੱਚ ਦਰੱਖਤਾਂ ਦੇ ਡਿੱਗਣ ਕਾਰਨ ਦੋ ਜਣਿਆਂ ਦੀ ਮੌਤ ਹੋ ਗਈ। ਦੂਜੇ ਪਾਸੇ, ਦਿੱਲੀ-NCR ਵਿੱਚ ਐਤਵਾਰ ਨੂੰ ਅਚਾਨਕ ਮੌਸਮ ਬਦਲ ਗਿਆ ਅਤੇ ਤੇਜ਼ ਹਵਾਵਾਂ ਦੇ ਨਾਲ ਜ਼ੋਰਦਾਰ ਮੀਂਹ ਪਿਆ। ਗੁਜਰਾਤ ਵਿੱਚ ਵੀ ਹਾਲਾਤ ਚਿੰਤਾਜਨਕ ਬਣੇ ਹੋਏ ਹਨ, ਜਿੱਥੇ ਜੂਨਾਗੜ੍ਹ ਦੇ ਕਈ ਇਲਾਕਿਆਂ ਵਿੱਚ 4 ਫੁੱਟ ਤੱਕ ਪਾਣੀ ਭਰ ਜਾਣ ਕਰਕੇ ਸੜਕਾਂ ‘ਤੇ ਕਿਸ਼ਤੀਆਂ ਚਲਾਉਣ ਦੀ ਨੌਬਤ ਆ ਗਈ ਹੈ ਅਤੇ ਭਾਵਨਗਰ ਵਿੱਚ ਮੀਂਹ ਦੇ ਤੇਜ਼ ਵਹਾਅ ਕਾਰਨ ਇੱਕ ਕਾਰ ਪਾਣੀ ਵਿੱਚ ਵਹਿ ਗਈ।