India latest news

WhatsApp Account Block: ਵਟਸਐਪ ਵੱਲੋਂ ਕਈ ਯੂਜ਼ਰਾਂ ਦੇ ਅਕਾਊਂਟ ‘ਅੰਡਰ ਰਿਵਿਊ’ ਕਹਿੰਦਿਆਂ 24 ਘੰਟੇ ਲਈ ਬਲੌਕ

WhatsApp Account Block: ਵਟਸਐਪ ਵੱਲੋਂ ਕਈ ਯੂਜ਼ਰਾਂ ਦੇ ਅਕਾਊਂਟ ‘ਅੰਡਰ ਰਿਵਿਊ’ ਕਹਿੰਦਿਆਂ 24 ਘੰਟੇ ਲਈ ਬਲੌਕ
  • PublishedAugust 4, 2026

WhatsApp Account Review: ਮੈਸੇਜਿੰਗ ਐਪ ਵਟਸਐਪ ਨੇ ਭਾਰਤ ਸਮੇਤ ਕਈ ਦੇਸ਼ਾਂ ਵਿੱਚ ਕਈ ਯੂਜ਼ਰਾਂ ਦੇ ਅਕਾਊਂਟਾਂ ਨੂੰ 24 ਘੰਟਿਆਂ ਲਈ ਅੰਡਰ ਰਿਵਿਊ (ਸਮੀਖਿਆ ਅਧੀਨ) ਰੱਖ ਦਿੱਤਾ ਅਤੇ ਐਪ ਦੇ ਸਾਰੇ ਫੀਚਰਸ ਬਲੌਕ ਕਰ ਦਿੱਤੇ। ਇਸ ਕਾਰਨ ਪ੍ਰਭਾਵਿਤ ਯੂਜ਼ਰਾਂ ਨੇ ਸੋਸ਼ਲ ਮੀਡੀਆ ਰਾਹੀਂ ਆਪਣੀ ਸਮੱਸਿਆ ਦੱਸੀ। ਇਹ ਸਮੱਸਿਆ ਰਾਤ ਨੂੰ ਕਰੀਬ 8 ਵਜੇ ਸਾਹਮਣੇ ਆਈ। ਉਸ ਵੇਲੇ ਯੂਜ਼ਰਜ਼ ਨੂੰ ਮੈਟਾ (Meta) ਗਰੁੱਪ ਦੀ ਇਸ ਐਪ ਵੱਲੋਂ ਕੋਈ ਅਗਾਊਂ ਜਾਣਕਾਰੀ ਵੀ ਨਾ ਦਿੱਤੀ ਗਈ।

ਯੂਜਰਜ਼ ਦੀ ਫੋਨ ਦੀ ਸਕਰੀਨ ਉੱਤੇ ਸੁਨੇਹਾ ਦਿਖਾਈ ਦੇ ਰਿਹਾ ਸੀ ਕਿ “ਅਕਾਊਂਟ ਅੰਡਰ ਰਿਵਿਊ ਹੈ।” ਇਸ ਵਿੱਚ ਕਿਹਾ ਗਿਆ ਕਿ ਖਾਤਾਧਾਰਕ ਸੇਵਾ ਦੀਆਂ ਸ਼ਰਤਾਂ ਦੀ ਪਾਲਣਾ ਕਰਦਾ ਹੈ ਕਿ ਨਹੀਂ, ਇਹ ਯਕੀਨੀ ਬਣਾਉਣ ਲਈ ਡਿਵਾਈਸ ਦੀ ਜਾਣਕਾਰੀ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਨਤੀਜਾ 24 ਘੰਟਿਆਂ ਵਿੱਚ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਐਪ ਉੱਤੇ ਜ਼ਿੰਮੇਵਾਰੀ ਨਾਲ ਵਟਸਐਪ ਵਰਤਣ ਅਤੇ ਚੋਰੀ ਹੋਏ ਫੋਨ ਨਾਲ ਜੁੜੇ ਵਿਕਲਪ ਵੀ ਦਿਖਾਈ ਦੇ ਰਹੇ ਸਨ।