latest news World

Chabahar Port Attack: ਅਮਰੀਕਾ ਵੱਲੋਂ ਚਾਬਹਾਰ ਬੰਦਰਗਾਹ ’ਤੇ ਹਵਾਈ ਹਮਲਾ

Chabahar Port Attack: ਅਮਰੀਕਾ ਵੱਲੋਂ ਚਾਬਹਾਰ ਬੰਦਰਗਾਹ ’ਤੇ ਹਵਾਈ ਹਮਲਾ
  • PublishedJuly 17, 2026

US Iran strikes: ਅਮਰੀਕਾ ਵੱਲੋਂ ਲਗਾਤਾਰ ਛੇਵੀਂ ਰਾਤ ਇਰਾਨ ਉੱਤੇ ਕਈ ਹਵਾਈ ਹਮਲੇ ਕੀਤੇ ਗਏ। ਇਸ ਕਾਰਵਾਈ ਦੌਰਾਨ ਅਮਰੀਕਾ ਨੇ ਭਾਰਤ ਦੇ ਨਿਵੇਸ਼ ਵਾਲੇ ਰਣਨੀਤਕ ਤੌਰ ’ਤੇ ਅਹਿਮ ਚਾਬਹਾਰ ਪੋਰਟ (ਬੰਦਰਗਾਹ) ਨੂੰ ਵੀ ਆਪਣੇ ਨਿਸ਼ਾਨੇ ’ਤੇ ਲਿਆ। ਇਸ ਹਮਲੇ ਵਿੱਚ ਬੰਦਰਗਾਹ ਦੇ ਕੰਟਰੋਲ (ਨਿਗਰਾਨੀ) ਟਾਵਰ ਨੂੰ ਕਾਫੀ ਨੁਕਸਾਨ ਪਹੁੰਚਿਆ ਹੈ।

ਅਮਰੀਕੀ ਰੱਖਿਆ ਮੰਤਰੀ ਪੀਟ ਹੇਗਸੇਥ ਨੇ ਇਸ ਹਮਲੇ ਵਿੱਚ ਨੁਕਸਾਨੇ ਗਏ ਕੰਟਰੋਲ ਟਾਵਰ ਦੀ ਇੱਕ ਤਸਵੀਰ ਵੀ ਸਾਂਝੀ ਕੀਤੀ ਹੈ। ਦੂਜੇ ਪਾਸੇ, ਇਰਾਨ ਦੀ ਅਧਿਕਾਰਤ ਨਿਊਜ਼ ਏਜੰਸੀ ‘ਮੇਹਰ’ ਨੇ ਵੀ ਚਾਬਹਾਰ ਪੋਰਟ ਅਤੇ ਉਸ ਦੇ ਕੰਟਰੋਲ ਟਾਵਰ ‘ਤੇ ਹੋਏ ਇਸ ਅਮਰੀਕੀ ਹਮਲੇ ਦੀ ਪੁਸ਼ਟੀ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਪਿਛਲੇ ਇੱਕ ਹਫ਼ਤੇ ਦੇ ਅੰਦਰ ਇਸ ਖਾਸ ਟਾਵਰ ‘ਤੇ ਹੋਣ ਵਾਲਾ ਇਹ ਤੀਜਾ ਹਮਲਾ ਹੈ।