India latest news

Tamil Nadu politics: TVK chief Vijay 10 ਮਈ ਨੂੰ ਮੁੱਖ ਮੰਤਰੀ ਵਜੋਂ ਚੁੱਕਣਗੇ ਸਹੁੰ

Tamil Nadu politics: TVK chief Vijay 10 ਮਈ ਨੂੰ ਮੁੱਖ ਮੰਤਰੀ ਵਜੋਂ ਚੁੱਕਣਗੇ ਸਹੁੰ
  • PublishedMay 9, 2026

ਤਮਿਲਨਾਡੂ ਵਿੱਚ TVK ਮੁਖੀ ਤੇ ਅਦਾਕਾਰ ਵਿਜੈ ਐਤਵਾਰ ਨੂੰ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਸਕਦੇ ਹਨ। ਨਿਊਜ਼ ਏਜੰਸੀ ANI ਦੇ ਸੂਤਰਾਂ ਮੁਤਾਬਕ ਚੇਨੱਈ ਦੇ ਜਵਾਹਰ ਲਾਲ ਨਹਿਰੂ ਇਨਡੋਰ ਸਟੇਡੀਅਮ ਵਿੱਚ ਦੁਪਹਿਰ 3:15 ਵਜੇ ਸਹੁੰ ਚੁੱਕ ਸਮਾਗਮ ਹੋਵੇਗਾ। ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਮਹਾਬਲੀਪੁਰਮ ਸਥਿਤ ‘ਫੋਰ ਪੁਆਇੰਟਸ ਰਿਜ਼ੌਰਟ’ ਦੇ ਬਾਹਰ ਭਾਰੀ ਸੁਰੱਖਿਆ ਤਾਇਨਾਤ ਕੀਤੀ ਗਈ ਹੈ। TVK ਦੇ ਸਾਰੇ ਵਿਧਾਇਕ ਇਸ ਵੇਲੇ ਇਸੇ ਰਿਜ਼ੌਰਟ ਵਿੱਚ ਠਹਿਰੇ ਹੋਏ ਹਨ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਸਿਆਸੀ ਉਲਟਫੇਰ ਤੋਂ ਬਚਿਆ ਜਾ ਸਕੇ।

ਰਾਜਪਾਲ ਰਾਜੇਂਦਰ ਅਰਲੇਕਰ ਨੇ ‘ਤਮਿਲਗਾ ਵੈਟਰੀ ਕੜਗਮ’ (TVK) ਦੇ ਪ੍ਰਧਾਨ ਸੀ. ਜੋਸਫ਼ ਵਿਜੈ (ਥਲਪਤੀ ਵਿਜੇ) ਨੂੰ ਅੱਜ ਸੂਬੇ ਦਾ ਮੁੱਖ ਮੰਤਰੀ ਨਿਯੁਕਤ ਕੀਤਾ ਹੈ। ਰਾਜਪਾਲ ਨੇ ਵਿਜੈ ਨੂੰ ਸਰਕਾਰ ਬਣਾਉਣ ਦਾ ਰਸਮੀ ਸੱਦਾ ਦਿੰਦੇ ਹੋਏ ਨਿਯੁਕਤੀ ਪੱਤਰ ਸੌਂਪ ਦਿੱਤਾ ਹੈ। ਇਹ ਫੈਸਲਾ ਉਦੋਂ ਲਿਆ ਗਿਆ ਜਦੋਂ ਵਿਜੈ ਨੇ ਬਹੁਮਤ ਸਾਬਤ ਕਰ ਦਿੱਤਾ। ਵਿਜੈ ਐਤਵਾਰ, 10 ਮਈ ਨੂੰ ਸਵੇਰੇ ਚੇਨਈ ਦੇ ਜਵਾਹਰ ਲਾਲ ਨਹਿਰੂ ਸਟੇਡੀਅਮ ਵਿੱਚ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ।

ਡੀ.ਐਮ.ਕੇ ਅਤੇ ਏ.ਆਈ.ਏ.ਡੀ.ਐਮ.ਕੇ ਦਾ ਦਹਾਕਿਆਂ ਪੁਰਾਣਾ ਦਬਦਬਾ ਖ਼ਤਮ

ਸਾਲ 2026 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਵਿਜੈ ਦੀ ਪਾਰਟੀ TVK 108 ਸੀਟਾਂ ਜਿੱਤ ਕੇ ਸਭ ਤੋਂ ਵੱਡੀ ਪਾਰਟੀ ਵਜੋਂ ਉਭਰੀ ਸੀ। ਹਾਲਾਂਕਿ ਬਹੁਮਤ ਲਈ 118 ਸੀਟਾਂ ਦੀ ਲੋੜ ਸੀ, ਪਰ ਕਾਂਗਰਸ, ਵੀ.ਸੀ.ਕੇ (VCK), ਸੀ.ਪੀ.ਆਈ ਅਤੇ ਆਈ.ਯੂ.ਐਮ.ਐਲ (IUML) ਵਰਗੀਆਂ ਪਾਰਟੀਆਂ ਦੇ ਸਮਰਥਨ ਨਾਲ ਇਹ ਅੰਕੜਾ ਪੂਰਾ ਕਰ ਲਿਆ ਗਿਆ। ਇਸ ਜਿੱਤ ਨਾਲ ਤਮਿਲਨਾਡੂ ਵਿੱਚ 1967 ਤੋਂ ਚੱਲ ਰਿਹਾ ਡੀ.ਐਮ.ਕੇ (DMK) ਅਤੇ ਏ.ਆਈ.ਏ.ਡੀ.ਐਮ.ਕੇ (AIADMK) ਦਾ ਦਬਦਬਾ ਖ਼ਤਮ ਹੋ ਗਿਆ ਹੈ। ਸਾਬਕਾ ਮੁੱਖ ਮੰਤਰੀ ਐਮ.ਕੇ. ਸਟਾਲਿਨ ਨੇ ਵੀ ਨਵੀਂ ਸਰਕਾਰ ਨੂੰ ਆਪਣੀਆਂ ਸ਼ੁਭਕਾਮਨਾਵਾਂ ਭੇਜੀਆਂ ਹਨ।

ਮੁੱਖ ਮੰਤਰੀ ਵਜੋਂ ਨਿਯੁਕਤ ਹੋਣ ਤੋਂ ਬਾਅਦ ਵਿਜੈ ਨੇ ਆਪਣੇ ਸਮਰਥਕਾਂ ਦਾ ਧੰਨਵਾਦ ਕੀਤਾ। ਰਾਜਪਾਲ ਨੇ ਉਨ੍ਹਾਂ ਨੂੰ 13 ਮਈ ਤੱਕ ਵਿਧਾਨ ਸਭਾ ਵਿੱਚ ਭਰੋਸੇ ਦਾ ਵੋਟ ਹਾਸਲ ਕਰਨ ਲਈ ਕਿਹਾ ਹੈ। ਸਹੁੰ ਚੁੱਕ ਸਮਾਗਮ ਵਿੱਚ ਕਈ ਵੱਡੇ ਰਾਸ਼ਟਰੀ ਆਗੂਆਂ ਦੇ ਸ਼ਾਮਲ ਹੋਣ ਦੀ ਉਮੀਦ ਹੈ। ਇਹ ਪਹਿਲੀ ਵਾਰ ਹੈ ਕਿ ਕੋਈ ਫ਼ਿਲਮੀ ਸਿਤਾਰਾ ਆਪਣੀ ਪਹਿਲੀ ਹੀ ਚੋਣ ਵਿੱਚ ਇੰਨੀ ਵੱਡੀ ਸਫਲਤਾ ਹਾਸਲ ਕਰਕੇ ਸਿੱਧਾ ਮੁੱਖ ਮੰਤਰੀ ਦੀ ਕੁਰਸੀ ਤੱਕ ਪਹੁੰਚਿਆ ਹੈ। ਪੂਰੇ ਤਮਿਲਨਾਡੂ ਵਿੱਚ TVK ਦੇ ਵਰਕਰ ਜਸ਼ਨ ਮਨਾ ਰਹੇ ਹਨ ਅਤੇ ਇਸ ਨੂੰ “ਲੋਕਾਂ ਦੀ ਜਿੱਤ” ਦੱਸ ਰਹੇ ਹਨ।