latest news World

Strait of Hormuz firing: ਇਰਾਨੀ ਜਲ ਸੈਨਾ ਨੇ ਭਾਰਤੀ ਜਹਾਜ਼ਾਂ ‘ਤੇ ਫਾਇਰਿੰਗ ਕਰਕੇ ਹੋਰਮੁਜ਼ ਜਲਮਾਰਗ ਤੋਂ ਬਾਹਰ ਕੱਢਿਆ; ਇਰਾਨੀ ਰਾਜਦੂਤ ਤਲਬ

Strait of Hormuz firing: ਇਰਾਨੀ ਜਲ ਸੈਨਾ ਨੇ ਭਾਰਤੀ ਜਹਾਜ਼ਾਂ ‘ਤੇ ਫਾਇਰਿੰਗ ਕਰਕੇ ਹੋਰਮੁਜ਼ ਜਲਮਾਰਗ ਤੋਂ ਬਾਹਰ ਕੱਢਿਆ; ਇਰਾਨੀ ਰਾਜਦੂਤ ਤਲਬ
  • PublishedApril 18, 2026

ਭਾਰਤ ਨੇ ਸ਼ਨਿੱਚਰਵਾਰ ਨੂੰ ਇਰਾਨੀ ਰਾਜਦੂਤ ਮੁਹੰਮਦ ਫਤਾਲੀ ਨੂੰ ਤਲਬ ਕੀਤਾ ਹੈ। ਭਰੋਸੇਯੋਗ ਸੂਤਰਾਂ ਮੁਤਾਬਕ, ਇਹ ਕਦਮ ਉਦੋਂ ਚੁੱਕਿਆ ਗਿਆ ਜਦੋਂ ਇਰਾਨਦੀ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕੋਰ (ਆਈ ਆਰ ਜੀ ਸੀ) ਦੀ ਜਲ ਸੈਨਾ ਵੱਲੋਂ ਕੀਤੀ ਗਈ ਫਾਇਰਿੰਗ ਕਾਰਨ ਦੋ ਭਾਰਤੀ ਜਹਾਜ਼ਾਂ ਨੂੰ ‘ਹੋਰਮੁਜ਼ ਜਲਮਾਰਗ ਵਿੱਚੋਂ ਮਜਬੂਰਨ ਵਾਪਸ ਮੁੜਨਾ ਪਿਆ ਹੈ।

ਸੂਤਰਾਂ ਨੇ ਦੱਸਿਆ ਕਿ ਇਸ ਘਟਨਾ ਨੂੰ ਲੈ ਕੇ ਰਾਜਦੂਤ ਕੋਲ ਸਖ਼ਤ ਵਿਰੋਧ ਦਰਜ ਕਰਵਾਇਆ ਗਿਆ ਹੈ। ਹਾਲਾਂਕਿ ਵਿਦੇਸ਼ ਮੰਤਰਾਲੇ ਵੱਲੋਂ ਫਤਾਲੀ ਨੂੰ ਤਲਬ ਕੀਤੇ ਜਾਣ ਬਾਰੇ ਅਜੇ ਤੱਕ ਕੋਈ ਅਧਿਕਾਰਤ ਬਿਆਨ ਸਾਹਮਣੇ ਨਹੀਂ ਆਇਆ ਹੈ। ਸ਼ੁੱਕਰਵਾਰ ਨੂੰ ਜਦੋਂ ਇਰਾਨ ਨੇ ਵਪਾਰਕ ਆਵਾਜਾਈ ਲਈ ਜਲ ਮਾਰਗ ਖੋਲ੍ਹਣ ਦਾ ਐਲਾਨ ਕੀਤਾ ਸੀ, ਤਾਂ ਉਸ ਤੋਂ ਬਾਅਦ ਕਈ ਵਪਾਰਕ ਜਹਾਜ਼ਾਂ ਨੇ ਹੋਰਮੁਜ਼ ਜਲਮਾਰਗ ਨੂੰ ਪਾਰ ਕਰਨ ਦੀ ਕੋਸ਼ਿਸ਼ ਕੀਤੀ ਸੀ।

ਇਰਾਨ ਨੇ ਸ਼ਨਿੱਚਰਵਾਰ ਨੂੰ ਕਿਹਾ ਕਿ ਉਸ ਨੇ ਹੋਰਮੁਜ਼ ਜਲਮਾਰਗ ਮੁੜ ਤੋਂ ਬੰਦ ਕਰ ਦਿੱਤਾ ਹੈ। ਇਰਾਨ ਨੇ ਦੋਸ਼ ਲਾਇਆ ਹੈ ਕਿ ਅਮਰੀਕਾ ਨੇ ਦੋਵਾਂ ਪੱਖਾਂ ਵਿਚਾਲੇ ਹੋਏ ਕੁਝ ਸਮਝੌਤਿਆਂ ਦੀ ਉਲੰਘਣਾ ਕੀਤੀ ਹੈ।