India latest news

Srinagar ਹਵਾਈ ਅੱਡੇ ‘ਤੇ ਦੋ ਅਮਰੀਕੀ ਨਾਗਰਿਕ ਹਿਰਾਸਤ ‘ਚ ਲਏ; ਸਾਮਾਨ ਵਿੱਚੋਂ ਸੈਟੇਲਾਈਟ ਫੋਨ ਬਰਾਮਦ

Srinagar ਹਵਾਈ ਅੱਡੇ ‘ਤੇ ਦੋ ਅਮਰੀਕੀ ਨਾਗਰਿਕ ਹਿਰਾਸਤ ‘ਚ ਲਏ; ਸਾਮਾਨ ਵਿੱਚੋਂ ਸੈਟੇਲਾਈਟ ਫੋਨ ਬਰਾਮਦ
  • PublishedApril 19, 2026
ਸ੍ਰੀਨਗਰ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਨਿਯਮਤ ਜਾਂਚ ਦੌਰਾਨ ਸਾਮਾਨ ਵਿੱਚੋਂ ਸੈਟੇਲਾਈਟ ਫ਼ੋਨ ਬਰਾਮਦ ਹੋਣ ਤੋਂ ਬਾਅਦ ਦੋ ਅਮਰੀਕੀ ਨਾਗਰਿਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਅਧਿਕਾਰੀਆਂ ਮੁਤਾਬਿਕ ਦੋਵਾਂ ਵਿਅਕਤੀਆਂ ਨੂੰ ਪੁੱਛਗਿੱਛ ਲਈ ਰੋਕਿਆ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਐਤਵਾਰ ਨੂੰ ਕੀਤੀ ਗਈ ਜਾਂਚ ਦੌਰਾਨ ਯਾਤਰੀਆਂ ਦੇ ਸਾਮਾਨ ਵਿੱਚੋਂ ਇੱਕ ਸੈਟੇਲਾਈਟ ਫ਼ੋਨ ਮਿਲਿਆ, ਜਿਸ ਤੋਂ ਬਾਅਦ ਫ਼ੌਰਨ ਕਾਰਵਾਈ ਕਰਦਿਆਂ ਉਨ੍ਹਾਂ ਨੂੰ ਹਿਰਾਸਤ ਵਿੱਚ ਲਿਆ ਗਿਆ।
ਜ਼ਿਕਰਯੋਗ ਹੈ ਕਿ ਭਾਰਤ ਵਿੱਚ ਸਰਕਾਰੀ ਮਨਜ਼ੂਰੀ ਤੋਂ ਬਿਨਾਂ ਸੈਟੇਲਾਈਟ ਫੋਨਾਂ ਦੀ ਵਰਤੋਂ ਜਾਂ ਲਿਜਾਣ ‘ਤੇ ਪਾਬੰਦੀ ਹੈ। ਸੈਟੇਲਾਈਟ ਸੰਚਾਰ ਉਪਕਰਣ ਸਖ਼ਤ ਨਿਯਮਾਂ ਅਧੀਨ ਆਉਂਦੇ ਹਨ ਅਤੇ ਬਿਨਾਂ ਇਜਾਜ਼ਤ ਉਨ੍ਹਾਂ ਦੀ ਵਰਤੋਂ ਨੂੰ ਗ਼ੈਰਕਾਨੂੰਨੀ ਮੰਨਿਆ ਜਾਂਦਾ ਹੈ।
ਨਿਯਮਾਂ ਦੀ ਉਲੰਘਣਾ ਕਰਨ ਉੱਤੇ ਭਾਰਤੀ ਟੈਲੀਗ੍ਰਾਫ ਐਕਟ ਅਤੇ ਹੋਰ ਸੁਰੱਖਿਆ ਉਪਬੰਧਾਂ ਤਹਿਤ ਜ਼ਬਤੀ, ਹਿਰਾਸਤ ਜਾਂ ਗ੍ਰਿਫ਼ਤਾਰੀ ਦੀ ਕਾਰਵਾਈ ਕੀਤੀ ਜਾ ਸਕਦੀ ਹੈ। ਅਧਿਕਾਰਤ ਦਿਸ਼ਾ-ਨਿਰਦੇਸ਼ਾਂ ਮੁਤਾਬਿਕ ਯਾਤਰੀਆਂ ਨੂੰ ਸੈਟੇਲਾਈਟ ਸੰਚਾਰ ਉਪਕਰਣ ਲਿਜਾਣ ਜਾਂ ਵਰਤਣ ਤੋਂ ਪਹਿਲਾਂ ਦੂਰਸੰਚਾਰ ਵਿਭਾਗ ਤੋਂ ਲਿਖਤੀ ਮਨਜ਼ੂਰੀ ਲੈਣੀ ਲਾਜ਼ਮੀ ਹੁੰਦੀ ਹੈ।
ਮਾਮਲੇ ਵਿੱਚ ਹੋਰ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ।