latest news Punjab

Punjab Police Transfers: ਪੰਜਾਬ ਦੇ 129 ਡੀਐਸਪੀਜ਼ ਦੇ ਤਬਾਦਲੇ

  • PublishedApril 17, 2026

ਪੰਜਾਬ ਪੁਲੀਸ ਵਿਚ ਅੱਜ ਵੱਡਾ ਫੇਰਬਦਲ ਕੀਤਾ ਗਿਆ ਹੈ। ਪੰਜਾਬ ਦੇ ਡੀਜੀਪੀ ਨੇ ਅੱਜ 129 ਡੀਐਸਪੀ ਦੇ ਤਬਾਦਲੇ ਕਰ ਦਿੱਤੇ ਹਨ। ਉਨ੍ਹਾਂ ਹੁਕਮ ਜਾਰੀ ਕਰਦਿਆਂ ਕਿਹਾ ਕਿ ਇਹ ਅਧਿਕਾਰੀ 18 ਅਪਰੈਲ ਤੋਂ ਨਵੀਂ ਨਿਯੁਕਤੀ ’ਤੇ ਜੁਆਇਨ ਕਰਨ। ਡੀਐਸਪੀ ਗੁਰਇਕਬਾਲ ਸਿੰਘ ਨੂੰ ਲੁਧਿਆਣਾ ਤੋਂ ਬਦਲ ਕੇ ਡੀਐਸਪੀ ਬਨੂੜ ਲਾਇਆ ਗਿਆ ਹੈ। ਇਸ ਤੋਂ ਇਲਾਵਾ ਡੀਐਸਪੀ ਰਾਜਪਾਲ ਸਿੰਘ ਗਿੱਲ ਨੂੰ ਰੂਪਨਗਰ ਤੋਂ ਬਦਲ ਕੇ ਰੂਪਨਗਰ ਦਾ ਡੀਐਸਪੀ ਡਿਟੈਕਟਿਵ ਲਾਇਆ ਗਿਆ ਹੈ।

ਡੀਐਸਪੀ ਵਰਿੰਦਰ ਖੋਸਾ ਨੂੰ ਮੁੱਲਾਂਪੁਰ ਦਾਖਾ ਤੋਂ ਬਦਲ ਕੇ ਮੁਹਾਲੀ ਹੈਡਕੁਆਰਟਰ ਤਾਇਨਾਤ ਕੀਤਾ ਗਿਆ ਹੈ।