latest news Punjab

Punjab drug crisis: ਸੁਲਤਾਨਪੁਰ ਲੋਧੀ ਵਿੱਚ ਨਸ਼ੇ ਦਾ ਕਹਿਰ, ਇੱਕ ਪਰਿਵਾਰ ਦੇ 4 ਪੁੱਤਰਾਂ ਦੀ ਮੌਤ, 5ਵੇਂ ਦੀ ਹਾਲਤ ਨਾਜੁਕ

Punjab drug crisis: ਸੁਲਤਾਨਪੁਰ ਲੋਧੀ ਵਿੱਚ ਨਸ਼ੇ ਦਾ ਕਹਿਰ, ਇੱਕ ਪਰਿਵਾਰ ਦੇ 4 ਪੁੱਤਰਾਂ ਦੀ ਮੌਤ, 5ਵੇਂ ਦੀ ਹਾਲਤ ਨਾਜੁਕ
  • PublishedApril 6, 2026
ਪੰਜਾਬ ਵਿੱਚ ਨਸ਼ੇ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ ਅਤੇ ਇਸ ਦਾ ਤਾਜ਼ਾ ਮਾਮਲਾ ਕਪੂਰਥਲਾ ਦੇ ਸੁਲਤਾਨਪੁਰ ਲੋਧੀ ਤੋਂ ਸਾਹਮਣੇ ਆਇਆ ਹੈ, ਜਿੱਥੇ ਇੱਕ ਹੀ ਪਰਿਵਾਰ ਦੇ 4 ਨੌਜਵਾਨ ਪੁੱਤਰਾਂ ਦੀ ਨਸ਼ੇ ਦੀ ਲਤ ਕਾਰਨ ਮੌਤ ਹੋ ਗਈ। ਇਸ ਦੁਖਦਾਈ ਘਟਨਾ ਨੇ ਸਾਰੇ ਇਲਾਕੇ ਨੂੰ ਹਿਲਾ ਕੇ ਰੱਖ ਦਿੱਤਾ ਹੈ।
ਮਿਲੀ ਜਾਣਕਾਰੀ ਮੁਤਾਬਕ, ਪਰਿਵਾਰ ਦਾ ਪੰਜਵਾਂ ਅਤੇ ਆਖਰੀ ਪੁੱਤਰ ਵੀ ਨਸ਼ੇ ਦੀ ਲਤ ਦਾ ਸ਼ਿਕਾਰ ਹੈ ਅਤੇ ਇਸ ਵੇਲੇ ਗੰਭੀਰ ਹਾਲਤ ਵਿੱਚ ਜੀਵਨ ਲਈ ਜੰਗ ਲੜ ਰਿਹਾ ਹੈ। ਉਸਨੂੰ ਸਾਹ ਲੈਣ ਵਿੱਚ ਮੁਸ਼ਕਲ ਆ ਰਹੀ ਸੀ, ਜਿਸ ਕਾਰਨ ਪਹਿਲਾਂ ਉਸਨੂੰ ਸੁਲਤਾਨਪੁਰ ਲੋਧੀ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਉੱਥੇ ਡਾਕਟਰਾਂ ਨੇ ਹਾਲਤ ਨਾਜੁਕ ਦੇਖਦੇ ਹੋਏ ਉਸਨੂੰ ਅੰਮ੍ਰਿਤਸਰ ਦੇ ਮੈਡੀਕਲ ਕਾਲਜ ਰੈਫਰ ਕਰ ਦਿੱਤਾ, ਜਿੱਥੇ ਇਸ ਸਮੇਂ ਉਸਦਾ ਇਲਾਜ ਜਾਰੀ ਹੈ।