PU Acting ViceChancellor: ਮੀਨਾਕਸ਼ੀ ਗੋਇਲ ਅਗਲੇ ਹੁਕਮਾਂ ਤੱਕ ਪੰਜਾਬ ਯੂਨੀਵਰਸਿਟੀ ਦੀ ਕਾਰਜਕਾਰੀ ਵਾਈਸ ਚਾਂਸਲਰ ਨਿਯੁਕਤ
Punjab University Update: ਪੰਜਾਬ ਯੂਨੀਵਰਸਿਟੀ ਦੀ ਵਾਈਸ ਚਾਂਸਲਰ ਰੇਣੂ ਵਿਗ ਨੂੰ ਮਿਲੇ ਕਾਰਜਕਾਲ ਦੇ ਵਾਧੇ ਦੀ ਮਿਆਦ ਖ਼ਤਮ ਹੋਣ ਤੋਂ ਬਾਅਦ ਹੁਣ ਵੀ.ਸੀ. ਦੀ ਜ਼ਿੰਮੇਵਾਰੀ ਡਾ: ਮੀਨਾਕਸ਼ੀ ਗੋਇਲ ਵੱਲੋਂ ਨਿਭਾਈ ਜਾਵੇਗੀ।
ਜਾਣਕਾਰੀ ਅਨੁਸਾਰ ਉਪ ਰਾਸ਼ਟਰਪਤੀ ਅਤੇ ਪੀ.ਯੂ. ਦੇ ਚਾਂਸਲਰ ਸੀ.ਪੀ. ਰਾਧਾਕ੍ਰਿਸ਼ਨਨ ਨੇ ਪੰਜਾਬ ਯੂਨੀਵਰਸਿਟੀ ਦੇ ਡੀਨ ਆਫ਼ ਯੂਨੀਵਰਸਿਟੀ ਇੰਸਟਰਕਸ਼ਨਜ਼ ਮੀਨਾਕਸ਼ੀ ਗੋਇਲ ਨੂੰ ਉਦੋਂ ਤੱਕ ਵਾਈਸ ਚਾਂਸਲਰ ਦਾ ਅਹੁਦਾ ਸੰਭਾਲਣ ਲਈ ਕਿਹਾ ਹੈ ਜਦੋਂ ਤੱਕ ਅਗਲੇ ਵੀ.ਸੀ. ਬਾਰੇ ਫ਼ੈਸਲਾ ਨਹੀਂ ਲਿਆ ਜਾਂਦਾ। ਜ਼ਿਕਰਯੋਗ ਹੈ ਕਿ ਪ੍ਰੋਫੈਸਰ ਰੇਣੂ ਵਿਗ ਦਾ ਵੀ.ਸੀ. ਵਜੋਂ ਅੱਜ ਆਖਰੀ ਕੰਮਕਾਜੀ ਦਿਨ ਸੀ।
ਰੇਣੂ ਵਿਗ ਨੂੰ ਪਿਛਲੇ ਮਾਰਚ ਵਿੱਚ ਚਾਂਸਲਰ ਵੱਲੋਂ ਚਾਰ ਮਹੀਨੇ ਦਾ ਵਾਧਾ ਦਿੱਤਾ ਗਿਆ ਸੀ ਅਤੇ ਇਸ ਦੇ ਨਾਲ ਹੀ ਇੱਕ ਸਰਚ ਕਮੇਟੀ ਵੀ ਬਣਾਈ ਗਈ ਸੀ। ਹਾਲਾਂਕਿ, ਉਸ ਕਮੇਟੀ ਵੱਲੋਂ ਅਜੇ ਤੱਕ ਇਸ ਮਾਮਲੇ ‘ਤੇ ਕੋਈ ਅੰਤਿਮ ਫ਼ੈਸਲਾ ਨਹੀਂ ਲਿਆ ਗਿਆ ਹੈ। ਰੇਣੂ ਵਿਗ ਪਹਿਲਾਂ ਪੀ.ਯੂ. ਦੀ ਕਾਰਜਕਾਰੀ ਵਾਈਸ ਚਾਂਸਲਰ ਬਣੇ ਸਨ ਅਤੇ ਬਾਅਦ ਵਿੱਚ ਉਨ੍ਹਾਂ ਨੂੰ ਇਸ ਵੱਕਾਰੀ ਯੂਨੀਵਰਸਿਟੀ ਦੀ ਪਹਿਲੀ ਮਹਿਲਾ ਵੀ.ਸੀ. ਨਿਯੁਕਤ ਕੀਤਾ ਗਿਆ ਸੀ।