Mussoorie Road Accident: 500 ਮੀਟਰ ਡੂੰਘੀ ਖੱਡ ਵਿੱਚ ਡਿੱਗੀ ਕਾਰ, 4 ਸੈਲਾਨੀਆਂ ਦੀ ਮੌਤ
Mussoorie Road Accident: ਮਸੂਰੀ-ਦੇਹਰਾਦੂਨ ਮਾਰਗ ‘ਤੇ ਬੁੱਧਵਾਰ ਨੂੰ ਇੱਕ ਦਰਦਨਾਕ ਸੜਕ ਹਾਦਸੇ ਵਿੱਚ ਚਾਰ ਸੈਲਾਨੀਆਂ ਦੀ ਮੌਤ ਹੋ ਗਈ। ਪੁਲੀਸ ਅਨੁਸਾਰ ਉੱਤਰਕਾਸ਼ੀ ਤੋਂ ਪਰਤ ਰਹੇ ਸੈਲਾਨੀਆਂ ਦੀ ਮਾਰੂਤੀ ਸੇਲੇਰੀਓ ਕਾਰ (DL5CS4610) ਕੋਲਹੂਖੇਤ ਨੇੜੇ ਅਚਾਨਕ ਬੇਕਾਬੂ ਹੋ ਕੇ ਕਰੀਬ 500 ਮੀਟਰ ਡੂੰਘੀ ਖਾਈ ਵਿੱਚ ਜਾ ਡਿੱਗੀ।
ਮੁੱਢਲੀ ਜਾਂਚ ਵਿੱਚ ਹਾਦਸੇ ਦਾ ਕਾਰਨ ਢਲਾਣ ‘ਤੇ ਕਾਰ ਦੇ ਬ੍ਰੇਕ ਫੇਲ ਹੋਣਾ ਮੰਨਿਆ ਜਾ ਰਿਹਾ ਹੈ। ਪੁਲੀਸ ਨੇ ਦੱਸਿਆ ਕਿ ਤੇਜ਼ ਰਫ਼ਤਾਰ ਕਾਰ ਨੇ ਸੰਤੁਲਨ ਗੁਆ ਦਿੱਤਾ ਗਿਆ ਅਤੇ ਉਹ ਸਿੱਧੀ ਡੂੰਘੀ ਖਾਈ ਵਿੱਚ ਜਾ ਡਿੱਗੀ, ਜਿਸ ਦੇ ਮਾਮਲੇ ਦੀ ਵਿਸਥਾਰਪੂਰਵਕ ਜਾਂਚ ਕੀਤੀ ਜਾ ਰਹੀ ਹੈ।
ਪੁਲੀਸ ਮੁਤਾਬਕ ਕਾਰ ਵਿੱਚ ਸਵਾਰ ਚਾਰੇ ਵਿਅਕਤੀਆਂ ਦੀ ਹਾਦਸੇ ਵਿੱਚ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਸੋਨੀਪਤ ਦੇ ਰਹਿਣ ਵਾਲੇ ਸਤਿਆਪ੍ਰਕਾਸ਼, 19 ਸਾਲਾ ਮਨੀਤ, ਗਾਜ਼ੀਆਬਾਦ ਦੇ ਨਹਿਰੂ ਨਗਰ ਦੀ ਰਹਿਣ ਵਾਲੀ 48 ਸਾਲਾ ਸਵਿਤਾ ਪਤਨੀ ਧਰਮਵੀਰ, ਅਤੇ ਦਿੱਲੀ ਦੇ ਕਰੋਲ ਬਾਗ ਦੀ ਰਹਿਣ ਵਾਲੀ 46 ਸਾਲਾ ਸੰਗੀਤਾ ਪਤਨੀ ਟੀਟੂ ਵਜੋਂ ਹੋਈ ਹੈ।
ਹਾਦਸੇ ਦੀ ਸੂਚਨਾ ਮਿਲਦਿਆਂ ਹੀ ਪੁਲੀਸ, ਐੱਸ.ਡੀ.ਆਰ.ਐੱਫ. ਅਤੇ ਸਥਾਨਕ ਪ੍ਰਸ਼ਾਸਨ ਦੀਆਂ ਟੀਮਾਂ ਮੌਕੇ ‘ਤੇ ਪਹੁੰਚੀਆਂ ਅਤੇ ਰਾਹਤ ਤੇ ਬਚਾਅ ਕਾਰਜ ਸ਼ੁਰੂ ਕੀਤੇ।