India latest news

Mumbai Airport ਦੇ ਟਰਮੀਨਲ-1 ਵਿੱਚ ਅੱਗ

Mumbai Airport ਦੇ ਟਰਮੀਨਲ-1 ਵਿੱਚ ਅੱਗ
  • PublishedApril 9, 2026

ਮੁੰਬਈ ਦੇ ਛਤਰਪਤੀ ਸ਼ਿਵਾਜੀ ਮਹਾਰਾਜ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਟਰਮੀਨਲ 1-ਬੀ (Terminal 1 B) ਦੇ ਅੰਦਰ ਅੱਜ ਅੱਗ ਲੱਗ ਗਈ।

ਮੁੰਬਈ ਫਾਇਰ ਬ੍ਰਿਗੇਡ ਦੇ ਮੁੱਖ ਫਾਇਰ ਅਫ਼ਸਰ ਰਵਿੰਦਰ ਅੰਬੁਲਗੇਕਰ ਅਨੁਸਾਰ ਅੱਗ ਟਰਮੀਨਲ ਦੇ ਅੰਦਰ ਕੇਬਲ ਟਰੇਅ ਅਤੇ ਸਵਿੱਚ ਬਾਕਸਾਂ ਵਿੱਚ ਲੱਗੀ ਸੀ। ਦੱਸਿਆ ਜਾ ਰਿਹਾ ਹੈ ਕਿ ਅੱਗ ਟਰਮੀਨਲ ਦੀ ਸਿਰਫ਼ ਜ਼ਮੀਨੀ ਮੰਜ਼ਿਲ (ਗਰਾਊਂਡ ਫਲੋਰ) ਤੱਕ ਹੀ ਸੀਮਤ ਰਹੀ। ਘਟਨਾ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ, ਪੁਲੀਸ ਅਤੇ ਸਥਾਨਕ ਵਾਰਡ ਸਟਾਫ਼ ਮੌਕੇ ‘ਤੇ ਪਹੁੰਚ ਗਿਆ ਅਤੇ ਅੱਗ ਬੁਝਾਉਣ ਦਾ ਕੰਮ ਸ਼ੁਰੂ ਕਰ ਦਿੱਤਾ।

ਸੋਸ਼ਲ ਮੀਡੀਆ ’ਤੇ ਸਾਂਝੀਆਂ ਕੀਤੀਆਂ ਗਈਆਂ ਕਈ ਵੀਡੀਓਜ਼ ਵਿੱਚ ਮੁੰਬਈ ਦੇ ਵਿਲੇ ਪਾਰਲੇ ਇਲਾਕੇ ਵਿੱਚ ਸਥਿਤ ਇਸ ਹਵਾਈ ਅੱਡੇ ਦੇ ਟਰਮੀਨਲ-1 ਦੇ ਅੰਦਰੋਂ ਸੰਘਣਾ ਧੂੰਆਂ ਨਿਕਲਦਾ ਦਿਖਾਈ ਦਿੱਤਾ। ਅੱਗ ਸ਼ਾਮ 6 ਵਜੇ ਬੈਠਣ ਵਾਲੇ ਖੇਤਰ (Seating Area) ਵਿੱਚ ਲੱਗੀ ਸੀ। ਪੁਲੀਸ ਤੋਂ ਮਿਲੀ ਜਾਣਕਾਰੀ ਅਨੁਸਾਰ ਹੁਣ ਅੱਗ ‘ਤੇ ਕਾਬੂ ਪਾ ਲਿਆ ਗਿਆ ਹੈ। ਫਿਲਹਾਲ ਅੱਗ ਲੱਗਣ ਦੇ ਅਸਲ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।