India latest news

Ketan Aggarwal murder case: ਕੇਤਨ ਕਤਲਕਾਂਡ ‘ਚ ਨਵਾਂ ਮੋੜ, ਸੀਆ ਦੇ ਵਕੀਲ ਨੇ ਭਰਾ ਸਾਹਿਲ ਨੂੰ ਭੇਜਿਆ 10 ਕਰੋੜ ਦਾ ਨੋਟਿਸ

Ketan Aggarwal murder case: ਕੇਤਨ ਕਤਲਕਾਂਡ ‘ਚ ਨਵਾਂ ਮੋੜ, ਸੀਆ ਦੇ ਵਕੀਲ ਨੇ ਭਰਾ ਸਾਹਿਲ ਨੂੰ ਭੇਜਿਆ 10 ਕਰੋੜ ਦਾ ਨੋਟਿਸ
  • PublishedJune 30, 2026

ਪੁਣੇ ਦੇ ਚਰਚਿਤ ਕੇਤਨ ਅਗਰਵਾਲ ਕਤਲਕਾਂਡ ‘ਚ ਇਕ ਨਵਾਂ ਕਾਨੂੰਨੀ ਵਿਵਾਦ ਸਾਹਮਣੇ ਆਇਆ ਹੈ। ਦੋਸ਼ੀ ਸੀਆ ਦਾ ਕੇਸ ਲੜਨ ਨੂੰ ਲੈ ਕੇ ਆਸ਼ੂਤੋਸ਼ ਸ਼੍ਰੀਵਾਸਤਵ ਨਾਂ ਦੇ ਵਕੀਲ ਅਤੇ ਸੀਆ ਦੇ ਪਰਿਵਾਰ ਵਿਚਾਲੇ ਵਿਵਾਦ ਦੀ ਸਥਿਤੀ ਬਣਦੀ ਦਿੱਸ ਰਹੀ ਹੈ। ਦਰਅਸਲ 2 ਵਕੀਲਾਂ ਆਸ਼ੂਤੋਸ਼ ਸ਼੍ਰੀਵਾਸਤਵ ਅਤੇ ਵਿਪੁਲ ਦੁਸ਼ਿੰਗ ਨੇ ਸੀਆ ਗੋਇਲ ਵਲੋਂ ਕੋਰਟ ‘ਚ ਪੈਰਵੀ ਕਰਨ ਦਾ ਦਾਅਵਾ ਕੀਤਾ ਹੈ। ਆਸ਼ੂਤੋਸ਼ ਦਾ ਕਹਿਣਾ ਹੈ ਕਿ ਸੀਆ ਗੋਇਲ ਨੇ ਆਪਣਾ ਕੇਸ ਲੜਨ ਲਈ ਉਨ੍ਹਾਂ ਨੂੰ ਨਿਯੁਕਤ ਕੀਤਾ ਹੈ।

29 ਜੂਨ ਨੂੰ ਸੀਆ ਦੇ ਭਰਾ ਸਾਹਿਲ ਨੇ ਕਿਹਾ ਕਿ ਸਾਡੇ ਵਕੀਲ ਵਿਪੁਲ ਦੁਸ਼ਿੰਗ ਹੈ। ਆਸ਼ੂਤੋਸ਼ ਸ਼੍ਰੀਵਾਸਤਵ ਸਾਡੇ ਵਕੀਲ ਨਹੀਂ ਹਨ, ਉਹ ਸਾਡੇ ‘ਤੇ ਪ੍ਰੈਸ਼ਰ ਬਣਾ ਰਹੇ ਹਨ। ਇਸ ਤੋਂ ਬਾਅਦ ਸ਼੍ਰੀਵਾਸਤਵ ਨੇ ਸਾਹਿਲ ਨੂੰ 10 ਕਰੋੜ ਦਾ ਮਾਣਹਾਨੀ ਨੋਟਿਸ ਭੇਜਿਆ। ਮਾਮਲਾ 29 ਜੂਨ ਨੂੰ ਸੁਣਵਾਈ ਦੌਰਾਨ ਵਧਿਆ। ਜਦੋਂ ਵਡਗਾਂਵ ਮਾਵਲ ਕੋਰਟ ‘ਚ ਸੁਣਵਾਈ ਦੌਰਾਨ ਸੀਆ ਨੇ ਕਿਹਾ ਕਿ ਆਸ਼ੂਤੋਸ਼ ਮੇਰੇ ਵਕੀਲ ਨਹੀਂ ਹਨ। ਮੇਰੇ ਵਲੋਂ ਵਿਪੁਲ ਦੁਸ਼ਿੰਗ ਪੈਰਵੀ ਕਰ ਰਹੇ ਹਨ। ਇਸ ਤੋਂ ਬਾਅਦ ਆਸ਼ੂਤੋਸ਼ ਨੇ ਸਾਹਿਲ ਗੋਇਲ ਨੂੰ ਕਾਨੂੰਨੀ ਨੋਟਿਸ ਭੇਜ ਕੇ 10 ਕਰੋੜ ਰੁਪਏ ਦੇ ਹਰਜਾਨੇ ਦੀ ਮੰਗ ਕੀਤੀ ਹੈ।

ਨੋਟਿਸ ‘ਚ ਉਨ੍ਹਾਂ ਨੇ ਮੰਗ ਕੀਤੀ ਹੈ ਕਿ ਸਾਹਿਲ (ਸੀਆ ਦਾ ਭਰਾ) ਉਨ੍ਹਾਂ ਦੇ ਖ਼ਿਲਾਫ਼ ਦਿੱਤੇ ਗਏ ਬਿਆਨ ਤੁਰੰਤ ਵਾਪਸ ਲਵੋ। ਜਨਤਕ ਤੌਰ ‘ਤੇ ਬਿਨਾਂ ਸ਼ਰਤ ਮੁਆਫ਼ੀ ਮੰਗੇ। ਦੱਸਣਯੋਗ ਹੈ ਕਿ 18 ਜੂਨ ਨੂੰ ਕੇਤਨ ਦੇ ਕਤਲ ਤੋਂ 6 ਦਿਨਾਂ ਅੰਦਰ ਪੁਲਸ ਨੇ ਦੋਸ਼ੀ ਸੀਆ ਅਤੇ ਚੇਤਨ ਨੂੰ ਗ੍ਰਿਫ਼ਤਾਰ ਕਰ ਲਿਆ। ਜਾਂਚ ਦੌਰਾਨ ਦੋਵੇਂ ਦੋਸ਼ੀ ਇਕ-ਦੂਜੇ ਨੂੰ ਮਾਸਟਰਮਾਈਂਡ ਦੱਸ ਰਹੇ ਹਨ। ਫਿਲਹਾਲ ਪੁਣੇ ਦੀ ਇਕ ਅਦਾਲਤ ਨੇ ਦੋਵਾਂ ਦੋਸ਼ੀਆਂ ਨੂੰ 3 ਜੁਲਾਈ ਤੱਕ ਪੁਲਸ ਹਿਰਾਸਤ ‘ਚ ਭੇਜ ਦਿੱਤਾ ਹੈ।