India latest news

Karnataka: ਨਦੀ ਵਿਚੋਂ ਸਿੱਪੀਆਂ ਇਕੱਠੀਆਂ ਕਰਦੇ ਸਮੇਂ ਪਰਿਵਾਰ ਦੇ 8 ਜੀਅ ਡੁੱਬੇ; ਮਰਨ ਵਾਲਿਆਂ ‘ਚ ਸੱਤ ਔਰਤਾਂ ਸ਼ਾਮਲ

Karnataka: ਨਦੀ ਵਿਚੋਂ ਸਿੱਪੀਆਂ ਇਕੱਠੀਆਂ ਕਰਦੇ ਸਮੇਂ ਪਰਿਵਾਰ ਦੇ 8 ਜੀਅ ਡੁੱਬੇ; ਮਰਨ ਵਾਲਿਆਂ ‘ਚ ਸੱਤ ਔਰਤਾਂ ਸ਼ਾਮਲ
  • PublishedMay 24, 2026

ਕਰਨਾਟਕ ਦੇ ਉੱਤਰਾ ਕੰਨੜ ਜ਼ਿਲ੍ਹੇ ਤੋਂ ਇੱਕ ਬੇਹੱਦ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਪੁਲੀਸ ਸੂਤਰਾਂ ਨੇ ਐਤਵਾਰ ਨੂੰ ਦੱਸਿਆ ਕਿ ਇੱਥੋਂ ਦੀ ‘ਤੱਤੇ ਹੱਕਲੂ’ ਨਦੀ ਵਿੱਚ ਤਾਜ਼ੇ ਪਾਣੀ ਦੀਆਂ ਸਿਪੀਆਂ (ਮੱਸਲਜ਼) ਇਕੱਠੀਆਂ ਕਰਨ ਗਿਆ ਇੱਕ ਗਰੁੱਪ ਨਦੀ ਦੇ ਤੇਜ਼ ਵਹਾਅ ਵਿੱਚ ਰੁੜ੍ਹ ਗਿਆ। ਇਸ ਹਾਦਸੇ ਵਿੱਚ ਇੱਕੋ ਪਰਿਵਾਰ ਦੇ 8 ਜੀਆਂ ਦੀ ਡੁੱਬਣ ਕਰਕੇ ਮੌਤ ਹੋ ਗਈ, ਜਿਨ੍ਹਾਂ ਵਿੱਚ 7 ਔਰਤਾਂ ਸ਼ਾਮਲ ਹਨ। ਇਸ ਦੇ ਨਾਲ ਹੀ ਪਰਿਵਾਰ ਦੇ 2 ਹੋਰ ਮੈਂਬਰ ਅਜੇ ਵੀ ਲਾਪਤਾ ਦੱਸੇ ਜਾ ਰਹੇ ਹਨ।

ਪੁਲੀਸ ਸੂਤਰਾਂ ਮੁਤਾਬਕ, ਸ਼ਿਰਾਲੀ ਪਿੰਡ ਦੇ ਰਹਿਣ ਵਾਲੇ ਕਰੀਬ 14 ਲੋਕ ਨਦੀ ਵਿੱਚੋਂ ਸਿਪੀਆਂ ਇਕੱਠੀਆਂ ਕਰਨ ਲਈ ਗਏ ਸਨ। ਦਰਅਸਲ, ਨਦੀਆਂ ਦੇ ਕੰਢਿਆਂ ਅਤੇ ਸਮੁੰਦਰੀ ਤੱਟਾਂ ਦੇ ਆਲੇ-ਦੁਆਲੇ ਰਹਿਣ ਵਾਲੇ ਸਥਾਨਕ ਲੋਕਾਂ ਵੱਲੋਂ ਮੌਸਮ ਦੇ ਹਿਸਾਬ ਨਾਲ ਕੀਤਾ ਜਾਣ ਵਾਲਾ ਇਹ ਇੱਕ ਰਵਾਇਤੀ ਕੰਮ ਹੈ।

ਜਾਣਕਾਰੀ ਅਨੁਸਾਰ ਸਿਪੀਆਂ ਇਕੱਠੀਆਂ ਕਰਨ ਦੌਰਾਨ ਇਹ ਲੋਕ ਪਾਣੀ ਦੇ ਡੂੰਘੇ ਪੱਧਰ ਦਾ ਸਹੀ ਅੰਦਾਜ਼ਾ ਨਹੀਂ ਲਗਾ ਸਕੇ ਅਤੇ ਨਦੀ ਦੇ ਵਿਚਕਾਰਲੇ ਹਿੱਸੇ ਵੱਲ ਚਲੇ ਗਏ। ਇਸੇ ਦੌਰਾਨ ਜਦੋਂ ਨਦੀ ਵਿੱਚ ਪਾਣੀ ਦਾ ਵਹਾਅ ਅਚਾਨਕ ਤੇਜ਼ ਹੋਇਆ, ਤਾਂ ਉਨ੍ਹਾਂ ਵਿੱਚੋਂ ਇੱਕ ਜਾਂ ਦੋ ਜਣੇ ਪਾਣੀ ਦੇ ਤੇਜ਼ ਵਹਾਅਵਿੱਚ ਰੁੜ੍ਹ ਗਏ।