latest news World

ਇਰਾਨ ਦੇ ਸੁਪਰੀਮ ਲੀਡਰ ਖ਼ਮੇਨੇਈ ਦੀ ਅੰਤਿਮ ਯਾਤਰਾ ਦੌਰਾਨ ਅਮਰੀਕੀ ਰਾਸ਼ਟਰਪਤੀ ਟਰੰਪ ਵਿਰੁੱਧ ਨਾਅਰੇਬਾਜ਼ੀ

ਇਰਾਨ ਦੇ ਸੁਪਰੀਮ ਲੀਡਰ ਖ਼ਮੇਨੇਈ ਦੀ ਅੰਤਿਮ ਯਾਤਰਾ ਦੌਰਾਨ ਅਮਰੀਕੀ ਰਾਸ਼ਟਰਪਤੀ ਟਰੰਪ ਵਿਰੁੱਧ ਨਾਅਰੇਬਾਜ਼ੀ
  • PublishedJuly 5, 2026

US-IRAN CONFLICT: ਇਰਾਨ ਦੇ ਮਰਹੂਮ ਸੁਪਰੀਮ ਲੀਡਰ ਆਇਤੁੱਲਾ ਅਲੀ ਖ਼ਮੇਨੇਈ ਦੀ ਅੰਤਿਮ ਯਾਤਰਾ (ਜਨਾਜ਼ੇ) ਦੌਰਾਨ ਰਾਜਧਾਨੀ ਤਹਿਰਾਨ ਵਿੱਚ ਇੱਕ ਨਵਾਂ ਵਿਵਾਦ ਖੜ੍ਹਾ ਹੋ ਗਿਆ। ਲੱਖਾਂ ਦੀ ਗਿਣਤੀ ਵਿੱਚ ਇਕੱਠੇ ਹੋਏ ਲੋਕਾਂ ਦੇ ਸਾਹਮਣੇ ਇੱਕ ਪ੍ਰਦਰਸ਼ਨਕਾਰੀ ਕਵੀ ਨੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਜਾਨੋਂ ਮਾਰਨ ਦੀ ਅਪੀਲ ਕੀਤੀ। ਇਸ ਦੌਰਾਨ ਭੜਕੇ ਹੋਏ ਲੋਕਾਂ ਨੇ ‘ਅਮਰੀਕਾ ਮੁਰਦਾਬਾਦ’ ਅਤੇ ‘ਇਜ਼ਰਾਈਲ ਮੁਰਦਾਬਾਦ’ ਦੇ ਜ਼ੋਰਦਾਰ ਨਾਅਰੇ ਲਾਏ।

ਅੰਤਿਮ ਸੰਸਕਾਰ ਦੌਰਾਨ ਮੰਚ ਤੋਂ ਸੰਬੋਧਨ ਕਰਦਿਆਂ ਕਵੀ ਮੁਹੰਮਦ ਰਸੂਲੀ ਨੇ ਅਮਰੀਕੀ ਰਾਸ਼ਟਰਪਤੀ ਟਰੰਪ ਵੱਲ ਇਸ਼ਾਰਾ ਕਰਦਿਆਂ ਭੀੜ ਨੂੰ ਪੁੱਛਿਆ, “ਦੁਨੀਆ ਦਾ ਸਭ ਤੋਂ ਭ੍ਰਿਸ਼ਟ ਤੇ ਘਿਨਾਉਣਾ ਆਦਮੀ ਅਜੇ ਤੱਕ ਜ਼ਿੰਦਾ ਕਿਉਂ ਹੈ?” ਰਸੂਲੀ ਦੀ ਇਸ ਭੜਕਾਊ ਟਿੱਪਣੀ ਦਾ ਉੱਥੇ ਮੌਜੂਦ ਲੱਖਾਂ ਲੋਕਾਂ ਨੇ ਨਾਅਰੇਬਾਜ਼ੀ ਕਰਕੇ ਜ਼ੋਰਦਾਰ ਸਮਰਥਨ ਕੀਤਾ।

ਐਤਵਾਰ ਨੂੰ ਹੋਈ ਇਸ ਅੰਤਿਮ ਯਾਤਰਾ ਵਿੱਚ ਪਿਛਲੇ ਦਿਨਾਂ ਦੇ ਮੁਕਾਬਲੇ ਕਿਤੇ ਵੱਡਾ ਇਕੱਠ ਦੇਖਣ ਨੂੰ ਮਿਲਿਆ। ਕਾਲੇ ਕੱਪੜਿਆਂ ਵਿੱਚ ਮਲਬੂਸ ਲੱਖਾਂ ਸੋਗਵਾਰ ਹੱਥਾਂ ਵਿੱਚ ਬੈਨਰ ਅਤੇ ਝੰਡੇ ਲੈ ਕੇ ਪੈਦਲ ਹੀ ਸਮਾਗਮ ਵਾਲੀ ਥਾਂ ਵੱਲ ਵਧ ਰਹੇ ਸਨ। ਇਨ੍ਹਾਂ ਬੈਨਰਾਂ ’ਤੇ ਖ਼ਮੇਨੇਈ ਨੂੰ ਸ਼ਰਧਾਂਜਲੀ ਦੇਣ ਦੇ ਨਾਲ-ਨਾਲ ਟਰੰਪ ਨੂੰ ਮਾਰਨ ਦੇ ਨਾਅਰੇ ਲਿਖੇ ਹੋਏ ਸਨ। ਇਹ ਘਟਨਾ ਉਸੇ ਵੇਲੇ ਵਾਪਰੀ ਜਦੋਂ ਰਾਸ਼ਟਰਪਤੀ ਟਰੰਪ ਵਾਸ਼ਿੰਗਟਨ ਵਿੱਚ ਅਮਰੀਕਾ ਦੀ ਸਥਾਪਨਾ ਦੀ 250ਵੀਂ ਵਰ੍ਹੇਗੰਢ ਮੌਕੇ ਭਾਸ਼ਣ ਦੇ ਰਹੇ ਸਨ।