America latest news World

Indian stabbed US: ਅਮਰੀਕਾ ਵਿੱਚ ਧਰਮ ਬਾਰੇ ਪੁੱਛਣ ਤੋਂ ਬਾਅਦ ਭਾਰਤੀ ਵਿਅਕਤੀ ’ਤੇ ਹਮਲਾ

Indian stabbed US: ਅਮਰੀਕਾ ਵਿੱਚ ਧਰਮ ਬਾਰੇ ਪੁੱਛਣ ਤੋਂ ਬਾਅਦ ਭਾਰਤੀ ਵਿਅਕਤੀ ’ਤੇ ਹਮਲਾ
  • PublishedJuly 16, 2026

17 ਜੁਲਾਈ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਲੰਧਰ ਦੇ ਦੌਰੇ ‘ਤੇ ਆ ਰਹੇ ਹਨ। ਇਥੇ ਉਹ ਜਲੰਧਰ ਕੈਂਟ ਰੇਲਵੇ ਸਟੇਸ਼ਨ ਦਾ ਉਦਘਾਟਨ ਕਰਨ ਦੇ ਨਾਲ-ਨਾਲ ਜਲੰਧਰ ਵਾਸੀਆਂ ਲਈ ਕਈ ਵੱਡੇ ਐਲਾਨ ਵੀ ਕਰਨਗੇ। ਇਸ ਸਬੰਧੀ ਪ੍ਰਧਾਨ ਮੰਤਰੀ ਮੋਦੀ ਵੱਲੋਂ ਟਵੀਟ ਕਰਕੇ ਜਾਣਕਾਰੀ ਵੀ ਦਿੱਤੀ ਗਈ ਹੈ।  ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰਦੇ ਲਿਖਿਆ, ਕੱਲ੍ਹ ਜਲੰਧਰ ਵਿੱਚ 5400 ਕਰੋੜ ਰੁਪਏ ਤੋਂ ਵੱਧ ਦੇ ਕੰਮਾਂ ਦਾ ਉਦਘਾਟਨ ਕੀਤਾ ਜਾਵੇਗਾ। ਕੱਲ੍ਹ ਦਾ ਪ੍ਰੋਗਰਾਮ ਭਾਰਤ ਦੇ ਰੇਲਵੇ ਬੁਨਿਆਦੀ ਢਾਂਚੇ ਲਈ ਮਹੱਤਵਪੂਰਨ ਹੈ ਕਿਉਂਕਿ ਪੂਰੇ ਭਾਰਤ ਤੋਂ 75 ਪੁਨਰ ਵਿਕਸਤ ਰੇਲਵੇ ਸਟੇਸ਼ਨ ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਦੇ ਤਹਿਤ ਰਾਸ਼ਟਰ ਨੂੰ ਸਮਰਪਿਤ ਕੀਤੇ ਜਾਣਗੇ।

ਮੀਡੀਆ ਰਿਪੋਰਟਾਂ ਅਨੁਸਾਰ ਅਮਰੀਕਾ ਦੇ ਯੂਟਾ ਰਾਜ ਵਿੱਚ ਸਾਲਟ ਲੇਕ ਸਿਟੀ ਦੇ ਨੇੜੇ ਇੱਕ ਸ਼ਾਪਿੰਗ ਮਾਲ ਦੇ ਅੰਦਰ ਇੱਕ ਭਾਰਤੀ ਵਿਅਕਤੀ ਨੂੰ ਕਥਿਤ ਤੌਰ ‘ਤੇ ਉਸਦੇ ਧਰਮ ਕਾਰਨ 15 ਵਾਰ ਚਾਕੂ ਮਾਰਿਆ ਗਿਆ। ਫੌਕਸ 13 ਨਿਊਜ਼ ਦੀ ਰਿਪੋਰਟ ਮੁਤਾਬਕ, ਯੂਟਾ ਦੇ ਵੈਸਟ ਵੈਲੀ ਸਿਟੀ ਵਿੱਚ ਵੈਲੀ ਸਿਟੀ ਮਾਲ ਵਿੱਚ ਕੰਮ ਕਰਨ ਵਾਲੇ ਸਈਅਦ ਸੋਹੇਲੂਦੀਨ ‘ਤੇ ਸੋਮਵਾਰ ਦੁਪਹਿਰ ਪੀਟਰ ਮਾਈਕਲ ਲਾਰਸਨ ਨੇ ਹਮਲਾ ਕੀਤਾ, ਜਿਸ ਨੇ ਪੀੜਤ ਨੂੰ ਉਸਦੇ ਧਰਮ ਬਾਰੇ ਪੁੱਛਿਆ ਸੀ।

ਏਬੀਸੀ ਨਿਊਜ਼ ਦੀ ਰਿਪੋਰਟ ਮੁਤਾਬਕ, ਅਦਾਲਤੀ ਰਿਕਾਰਡ ਅਨੁਸਾਰ ਸ਼ੱਕੀ ਲਾਰਸਨ ਨੂੰ ਕਤਲ ਦੀ ਕੋਸ਼ਿਸ਼ ਅਤੇ ਇੱਕ ਖਤਰਨਾਕ ਹਥਿਆਰ ਰੱਖਣ ਦੇ ਸ਼ੱਕ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ, ਅਤੇ ਉਸ ਨੇ ਪੁਲੀਸ ਨੂੰ ਦੱਸਿਆ ਕਿ ਉਸ ਨੇ ਕਰਮਚਾਰੀ ਨੂੰ ਉਸ ਦੇ ਧਾਰਮਿਕ ਵਿਸ਼ਵਾਸਾਂ ਕਾਰਨ ਨਿਸ਼ਾਨਾ ਬਣਾਇਆ ਸੀ। ਸੋਹੇਲੂਦੀਨ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸਦਾ ਅਪਰੇਸ਼ਨ ਹੋਇਆ, ਜਦਕਿ ਲਾਰਸਨ ਨੂੰ ਵੀ ਹਮਲੇ ਨੂੰ ਰੋਕਣ ਲਈ ਦਖਲ ਦੇਣ ਵਾਲੇ ਲੋਕਾਂ ਵੱਲੋਂ ਸਿਰ ਵਿੱਚ ਮੁੱਕਾ ਮਾਰਨ ਕਾਰਨ ਆਈਆਂ ਸੱਟਾਂ ਕਰਕੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ।

ਸਾਂ ਫ੍ਰਾਂਸਿਸਕੋ ਵਿੱਚ ਭਾਰਤ ਦੇ ਕੌਂਸੁਲੇਟ ਜਨਰਲ ਨੇ ਕਿਹਾ ਕਿ ਉਹ ਯੂਟਾ ਵਿੱਚ ਇੱਕ ਭਾਰਤੀ ਨਾਗਰਿਕ ਨਾਲ ਵਾਪਰੀ ਇਸ ਦੁਖਦਾਈ ਚਾਕੂਬਾਜ਼ੀ ਦੀ ਘਟਨਾ ਤੋਂ ਬਹੁਤ ਦੁਖੀ ਹਨ ਅਤੇ ਕੌਂਸੁਲੇਟ ਦੋਸਤਾਂ ਅਤੇ ਪਰਿਵਾਰ ਦੇ ਸੰਪਰਕ ਵਿੱਚ ਹੈ, ਹਰ ਸੰਭਵ ਕੌਂਸਲਰ ਸਹਾਇਤਾ ਪ੍ਰਦਾਨ ਕਰਨ ਲਈ ਤਿਆਰ ਹੈ ਅਤੇ ਸਥਾਨਕ ਅਧਿਕਾਰੀਆਂ ਨਾਲ ਲਗਾਤਾਰ ਸੰਪਰਕ ਵਿੱਚ ਰਹਿੰਦੇ ਹੋਏ ਮਾਮਲੇ ਦੀ ਨੇੜਿਓਂ ਨਿਗਰਾਨੀ ਕਰ ਰਿਹਾ ਹੈ।