India latest news Sports

India Boxing Gold: ਕਾਮਨਵੈਲਥ ਗੇਮਜ਼: ਭਾਰਤ ਨੇ ਮੁੱਕੇਬਾਜ਼ੀ ਵਿਚ ਸੋਨ ਤਗਮਿਆਂ ਦੀ ਝੜੀ ਲਾਈ

India Boxing Gold: ਕਾਮਨਵੈਲਥ ਗੇਮਜ਼: ਭਾਰਤ ਨੇ ਮੁੱਕੇਬਾਜ਼ੀ ਵਿਚ ਸੋਨ ਤਗਮਿਆਂ ਦੀ ਝੜੀ ਲਾਈ
  • PublishedAugust 1, 2026

India Boxing Gold:  ਗਲਾਸਗੋ ਵਿਚ ਕਾਮਨਵੈਲਥ ਗੇਮਜ਼ ਵਿਚ ਭਾਰਤ ਨੇ ਮੁੱਕੇਬਾਜ਼ੀ ਵਰਗ ਵਿਚ ਸੋਨ ਤਗਮਿਆਂ ਦੀ ਝੜੀ ਲਾ ਦਿੱਤੀ ਹੈ। ਭਾਰਤ ਨੇ ਪਹਿਲੀ ਵਾਰ

ਮੁੱਕੇਬਾਜ਼ੀ ਵਿਚ ਪੰਜ ਸੋਨ ਤਗਮੇ ਜਿੱਤੇ ਹਨ। ਭਾਰਤ ਦੀਆਂ ਪ੍ਰੀਤੀ, ਜੈਸਮਿਨ, ਸਾਕਸ਼ੀ, ਪ੍ਰਿਆ ਤੇ ਅਰੁੰਧਤੀ ਨੇ ਅੱਜ ਆਪਣੇ ਆਪਣੇ ਵਰਗ ਵਿਚ ਵਿਰੋਧੀਆਂ ਨੂੰ ਫਾਈਨਲ ਵਿਚ ਹਰਾ ਕੇ ਸੋਨ ਤਗਮੇ ਹਾਸਲ ਕੀਤੇ।

ਅਰੁੰਧਤੀ ਚੌਧਰੀ ਨੇ 60 ਕਿਲੋਗ੍ਰਾਮ ਭਾਰ ਵਰਗ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਗੋਲਡ ਮੈਡਲ ਆਪਣੇ ਨਾਮ ਕਰ ਲਿਆ ਹੈ। ਉਸ ਨੇ ਇਸ ਮੁਕਾਬਲੇ ਵਿੱਚ ਯੂਨਾਨਿਮਸ ਡਿਸੀਜ਼ਨ 5-0 ਨਾਲ ਵੱਡੀ ਜਿੱਤ ਹਾਸਲ ਕੀਤੀ। ਮੁਕਾਬਲੇ ਦੇ ਆਖ਼ਰੀ ਦੌਰ ਦੇ ਸ਼ੁਰੂਆਤੀ 30 ਸਕਿੰਟਾਂ ਵਿੱਚ ਰੈਫਰੀ ਨੇ ਦੋਵਾਂ ਮੁੱਕੇਬਾਜ਼ਾਂ ਨੂੰ ਖੇਡ ਦੀ ਰਫ਼ਤਾਰ ਵਧਾਉਣ ਲਈ ਕਿਹਾ ਸੀ।

ਅਰੁੰਧਤੀ ਦੀ ਵਿਰੋਧੀ ਖਿਡਾਰੀ ਰੀਡ ਨੂੰ ਇਸ ਮੁਕਾਬਲੇ ਵਿੱਚ ਵਾਪਸੀ ਕਰਨ ਲਈ ਹਮਲਾਵਰ ਹੋਣਾ ਪਿਆ ਪਰ ਭਾਰਤੀ ਮੁੱਕੇਬਾਜ਼ ਨੇ ਉਸ ਨੂੰ ਸੰਭਲਣ ਦਾ ਕੋਈ ਮੌਕਾ ਨਹੀਂ ਦਿੱਤਾ ਅਤੇ ਆਪਣੀ ਬਿਹਤਰੀਨ ਰਣਨੀਤੀ ਦੇ ਦਮ ਉੱਤੇ ਮੁਕਾਬਲਾ ਪੂਰੀ ਤਰ੍ਹਾਂ ਆਪਣੇ ਪੱਖ ਵਿੱਚ ਕਰ ਲਿਆ।

 

ਇਸ ਤੋਂ ਪਹਿਲਾਂ ਭਾਰਤ ਦੀ ਪ੍ਰਿਆ ਘੰਗਾਸ ਨੇ ਭਾਰਤ ਨੂੰ ਅੱਜ ਦਸਵਾਂ ਸੋਨ ਤਗਮਾ ਜਿਤਾਇਆ। ਉਸ ਨੇ 60 ਕਿਲੋ ਵਰਗ ਵਿਚ ਕੈਨੇਡਾ ਦੀ ਮੈਰੀ ਬਥੌਲ ਨੂੰ ਹਰਾਇਆ।

ਇਸ ਤੋਂ ਪਹਿਲਾਂ ਸਾਕਸ਼ੀ ਨੇ ਇੰਗਲੈਂਡ ਦੀ ਰੂਬੀ ਵਾਈਟ ਨੂੰ 5-0 ਨਾਲ ਹਰਾਇਆ। ਭਾਰਤ ਨੇ ਹੁਣ 10 ਸੋਨ ਤਗਮੇ ਜਿੱਤ ਲਏ ਹਨ ਤੇ ਉਸ ਦੇ ਤਗਮਿਆਂ ਦੀ ਗਿਣਤੀ 33 ਹੋ ਗਈ ਹੈ। ਇਸ ਤੋਂ ਇਲਾਵਾ ਭਾਰਤ ਦੇ ਪੰਜ ਹੋਰ ਮੁੱਕੇਬਾਜ਼ ਸੋਨ ਤਗਮੇ ਲਈ ਮੈਦਾਨ ਵਿਚ ਉਤਰਨਗੇ।

ਇਸ ਤੋਂ ਪਹਿਲਾਂ ਕਾਮਨਵੈਲਥ ਗੇਮਜ਼ ਵਿਚ ਅੱਜ ਭਾਰਤ ਨੇ ਨੌਵਾਂ ਸੋਨ ਤਗਮਾ ਹਾਸਲ ਕੀਤਾ। ਜੈਸਮਿਨ ਤੇ ਪ੍ਰੀਤੀ ਤੋਂ ਬਾਅਦ ਅੱਜ ਸਾਕਸ਼ੀ ਚੌਧਰੀ ਨੇ 51 ਕਿਲੋ ਵਰਗ ਵਿਚ ਫਾਈਨਲ ਮੁਕਾਬਲਾ ਜਿੱਤ ਕੇ ਖਿਤਾਬ ਜਿੱਤਿਆ।

ਜਾਣਕਾਰੀ ਅਨੁਸਾਰ ਸਾਕਸ਼ੀ ਨੇ ਇੰਗਲੈਂਡ ਦੀ ਰੂਬੀ ਵਾਈਟ ਨੂੰ 5-0 ਨਾਲ ਹਰਾਇਆ। ਭਾਰਤ ਨੇ ਹੁਣ ਨੌਂ ਸੋਨ ਤਗਮੇ ਜਿੱਤ ਲਏ ਹਨ ਤੇ ਉਸ ਦੇ ਤਗਮਿਆਂ ਦੀ ਗਿਣਤੀ 32 ਹੋ ਗਈ ਹੈ। ਇਸ ਤੋਂ ਇਲਾਵਾ ਭਾਰਤ ਦੇ ਛੇ ਹੋਰ ਮੁੱਕੇਬਾਜ਼ ਸੋਨ ਤਗਮੇ ਲਈ ਮੈਦਾਨ ਵਿਚ ਉਤਰਨਗੇ।

ਇਸ ਤੋਂ ਪਹਿਲਾਂ ਕਾਮਨਵੈਲਥ ਗੇਮਜ਼ ਵਿੱਚ ਭਾਰਤ ਨੇ ਆਪਣਾ ਅੱਠਵਾਂ ਗੋਲਡ ਮੈਡਲ ਜਿੱਤ ਲਿਆ ਸੀ। ਮਹਿਲਾ ਮੁੱਕੇਬਾਜ਼ੀ ਵਿੱਚ ਜੈਸਮੀਨ ਲਾਂਬੋਰੀਆ ਨੇ 57 ਕਿਲੋਗ੍ਰਾਮ ਅਤੇ ਪ੍ਰੀਤੀ ਪਵਾਰ ਨੇ 54 ਕਿਲੋਗ੍ਰਾਮ ਭਾਰ ਵਰਗ ਵਿੱਚ ਗੋਲਡ ਮੈਡਲ ਜਿੱਤਿਆ। ਇਸ ਦੇ ਨਾਲ ਹੀ ਸੋਮਨ ਰਾਣਾ ਨੇ ਪੈਰਾ ਸ਼ਾਟਪੁੱਟ ਵਿੱਚ ਸੋਨ ਤਮਗਾ ਹਾਸਲ ਕੀਤਾ ਹੈ।

ਦੂਜੇ ਪਾਸੇ ਪੁਰਸ਼ਾਂ ਦੇ 55 ਕਿਲੋਗ੍ਰਾਮ ਭਾਰ ਵਰਗ ਵਿੱਚ ਜਾਦੂਮਣੀ ਸਿੰਘ ਆਸਟ੍ਰੇਲੀਆ ਦੇ ਜਾਈ ਡਿਕਸਨ ਤੋਂ ਹਾਰ ਗਿਆ ਜਿਸ ਕਾਰਨ ਸਿਲਵਰ ਮੈਡਲ ਨਾਲ ਸਬਰ ਕਰਨਾ ਪਿਆ।

ਜੈਸਮੀਨ ਨੇ ਫਾਈਨਲ ਵਿੱਚ ਉੱਤਰੀ ਆਇਰਲੈਂਡ ਦੀ ਮਿਕਾਏਲਾ ਵਾਲਸ ਨੂੰ ਅਤੇ ਪ੍ਰੀਤੀ ਨੇ ਕੈਨੇਡਾ ਦੀ ਸਵਾਨਾ ਡੋਲਮਾਗੋ ਨੂੰ ਮਾਤ ਦਿੱਤੀ। ਇਨ੍ਹਾਂ ਸ਼ਾਨਦਾਰ ਜਿੱਤਾਂ ਦੇ ਨਾਲ ਭਾਰਤ ਦੇ ਕੁੱਲ ਅੱਠ ਗੋਲਡ ਸਮੇਤ ਕੁੱਲ 30 ਮੈਡਲ ਹੋ ਗਏ ਹਨ। ਇਸ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਭਾਰਤੀ ਟੀਮ ਮੈਡਲ ਸੂਚੀ ਵਿੱਚ ਛੇਵੇਂ ਸਥਾਨ ਉੱਤੇ ਪਹੁੰਚ ਗਈ ਹੈ।