latest news World

COLOMBIA ATTACKS: ਕੋਲੰਬੀਆ ’ਚ ਬੱਸ ਨੂੰ ਬੰਬ ਨਾਲ ਉਡਾਇਆ; 5 ਬੱਚਿਆਂ ਸਮੇਤ 13 ਹਲਾਕ, 38 ਜ਼ਖ਼ਮੀ

COLOMBIA ATTACKS: ਕੋਲੰਬੀਆ ’ਚ ਬੱਸ ਨੂੰ ਬੰਬ ਨਾਲ ਉਡਾਇਆ; 5 ਬੱਚਿਆਂ ਸਮੇਤ 13 ਹਲਾਕ, 38 ਜ਼ਖ਼ਮੀ
  • PublishedApril 26, 2026

ਦੱਖਣੀ-ਪੱਛਮੀ ਕੋਲੰਬੀਆ ਵਿੱਚ ਨਸ਼ਾ ਤਸਕਰੀ ਅਤੇ ਗੈਰ-ਕਾਨੂੰਨੀ ਹਥਿਆਰਬੰਦ ਸਮੂਹਾਂ ਦੇ ਵਧਦੇ ਕਹਿਰ ਦਰਮਿਆਨ ਇੱਕ ਭਿਆਨਕ ਅਤਿਵਾਦੀ ਹਮਲੇ ਵਿੱਚ 13 ਲੋਕਾਂ ਦੀ ਮੌਤ ਹੋ ਗਈ ਹੈ। ਸ਼ਨੀਵਾਰ ਨੂੰ ਕਾਜੀਬੀਓ (Cajibio) ਨਗਰਪਾਲਿਕਾ ਵਿੱਚ ਪੈਨ-ਅਮਰੀਕਨ ਹਾਈਵੇਅ ’ਤੇ ਸਫ਼ਰ ਕਰ ਰਹੀ ਇੱਕ ਯਾਤਰੀ ਬੱਸ ਨੂੰ ਵਿਸਫੋਟਕ ਯੰਤਰ ਨਾਲ ਉਡਾ ਦਿੱਤਾ ਗਿਆ। ਇਸ ਧਮਾਕੇ ਵਿੱਚ 38 ਹੋਰ ਲੋਕ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਏ ਹਨ, ਜਿਨ੍ਹਾਂ ਵਿੱਚ 5 ਬੱਚੇ ਵੀ ਸ਼ਾਮਲ ਹਨ।

ਕੋਲੰਬੀਆ ਦੀਆਂ ਹਥਿਆਰਬੰਦ ਸੈਨਾਵਾਂ ਦੇ ਮੁਖੀ ਜਨਰਲ ਹਿਊਗੋ ਲੋਪੇਜ਼ ਨੇ ਇਸ ਨੂੰ ਇੱਕ ‘ਕਾਇਰਾਨਾ ਅਤਿਵਾਦੀ ਕਾਰਵਾਈ’ ਕਰਾਰ ਦਿੱਤਾ ਹੈ। ਉਨ੍ਹਾਂ ਨੇ ਇਸ ਹਮਲੇ ਲਈ ਦੇਸ਼ ਦੇ ਸਭ ਤੋਂ ਲੋੜੀਂਦੇ ਅਪਰਾਧੀ ‘ਇਵਾਨ ਮੋਰਡਿਸਕੋ’ ਅਤੇ ਜੈਮੇ ਮਾਰਟੀਨੇਜ਼ ਗੁੱਟ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਇਹ ਦੋਵੇਂ ਗੁੱਟ ਸਾਬਕਾ ‘ਫਾਰਕ6 (FARC) ਬਾਗੀਆਂ ਦੇ ਹਿੱਸੇ ਹਨ, ਜਿਨ੍ਹਾਂ ਨੇ 2016 ਦੇ ਸ਼ਾਂਤੀ ਸਮਝੌਤੇ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ। ਰਾਸ਼ਟਰਪਤੀ ਗੁਸਤਾਵੋ ਪੈਟਰੋ ਨੇ ਹਮਲੇ ਦੀ ਸਖ਼ਤ ਨਿਖੇਧੀ ਕਰਦਿਆਂ ਦੋਸ਼ੀਆਂ ਨੂੰ ‘ਫਾਸਿਸਟ ਅਤੇ ਨਸ਼ਾ ਤਸਕਰ’ ਦੱਸਿਆ ਹੈ।

48 ਘੰਟਿਆਂ ਵਿੱਚ 26 ਹਮਲੇ

ਜ਼ਿਕਰਯੋਗ ਹੈ ਕਿ ਪਿਛਲੇ ਦੋ ਦਿਨਾਂ ਵਿੱਚ ਇਸ ਖੇਤਰ ਵਿੱਚ 26 ਤੋਂ ਵੱਧ ਹਿੰਸਕ ਘਟਨਾਵਾਂ ਵਾਪਰੀਆਂ ਹਨ, ਜਿਨ੍ਹਾਂ ਵਿੱਚ ਪੁਲੀਸ ਸਟੇਸ਼ਨਾਂ ਅਤੇ ਰਾਡਾਰ ਕੇਂਦਰਾਂ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ। ਸਰਕਾਰ ਨੇ ਮੁੱਖ ਮੁਲਜ਼ਮ ‘ਮਾਰਲਨ’ ਦੀ ਗ੍ਰਿਫ਼ਤਾਰੀ ਲਈ 10 ਲੱਖ ਡਾਲਰ (ਕਰੀਬ 8.3 ਕਰੋੜ ਰੁਪਏ) ਦੇ ਇਨਾਮ ਦਾ ਐਲਾਨ ਕੀਤਾ ਹੈ। ਖੇਤਰੀ ਗਵਰਨਰਾਂ ਨੇ ਕੇਂਦਰ ਸਰਕਾਰ ਤੋਂ ਤੁਰੰਤ ਫੌਜੀ ਮਦਦ ਅਤੇ ਖੁਫੀਆ ਅਪਰੇਸ਼ਨ ਤੇਜ਼ ਕਰਨ ਦੀ ਮੰਗ ਕੀਤੀ ਹੈ।