India latest news

CNG price hike: CNG ਦੀਆਂ ਕੀਮਤਾਂ ਵਿੱਚ 48 ਘੰਟਿਆਂ ਤੋਂ ਵੀ ਘੱਟ ਸਮੇਂ ‘ਚ ਦੂਜਾ ਵਾਧਾ

CNG price hike: CNG ਦੀਆਂ ਕੀਮਤਾਂ ਵਿੱਚ 48 ਘੰਟਿਆਂ ਤੋਂ ਵੀ ਘੱਟ ਸਮੇਂ ‘ਚ ਦੂਜਾ ਵਾਧਾ
  • PublishedMay 17, 2026

ਇੰਦਰਪ੍ਰਸਥ ਗੈਸ ਲਿਮਟਿਡ ਨੇ ਐਤਵਾਰ ਨੂੰ ਆਪਣੇ ਪੂਰੇ ਨੈੱਟਵਰਕ ਵਿੱਚ ਸੀ ਐੱਨ ਜੀ (ਕੰਪਰੈੱਸਡ ਨੈਚੁਰਲ ਗੈਸ) ਦੀਆਂ ਕੀਮਤਾਂ 1 ਰੁਪਏ ਪ੍ਰਤੀ ਕਿਲੋ ਵਧਾ ਦਿੱਤੀਆਂ ਹਨ। 48 ਘੰਟਿਆਂ ਤੋਂ ਵੀ ਘੱਟ ਸਮੇਂ ਵਿੱਚ ਇਹ ਦੂਜਾ ਵਾਧਾ ਹੈ, ਜਿਸ ਕਾਰਨ ਦਿੱਲੀ-ਐੱਨ ਸੀ ਆਰ ਵਿੱਚ ਆਉਣ-ਜਾਣ ਵਾਲੇ ਲੋਕਾਂ ‘ਤੇ ਗੱਡੀਆਂ ਦੇ ਫ਼ਿਊਲ ਦਾ ਖ਼ਰਚਾ ਹੋਰ ਵੱਧ ਗਿਆ ਹੈ।

ਤਾਜ਼ਾ ਸੋਧ ਤੋਂ ਬਾਅਦ, ਦਿੱਲੀ ਵਿੱਚ ਸੀ ਐੱਨ ਜੀ ਦੀ ਕੀਮਤ ਹੁਣ 80.09 ਰੁਪਏ ਪ੍ਰਤੀ ਕਿੱਲੋ ਹੋਵੇਗੀ, ਜਦੋਂ ਕਿ ਨੋਇਡਾ ਅਤੇ ਗਾਜ਼ੀਆਬਾਦ ਵਿੱਚ ਉਪਭੋਗਤਾਵਾਂ ਨੂੰ 88.70 ਰੁਪਏ ਪ੍ਰਤੀ ਕਿੱਲੋ ਭੁਗਤਾਨ ਕਰਨਾ ਪਵੇਗਾ।

ਇਹ ਵਾਧਾ ਆਈ ਜੀ ਐੱਲ ਵੱਲੋਂ 15 ਮਈ ਨੂੰ ਸੀ ਐੱਨ ਜੀ ਦੀ ਕੀਮਤ ਵਿੱਚ 2 ਰੁਪਏ ਪ੍ਰਤੀ ਕਿਲੋ ਦਾ ਵਾਧਾ ਕਰਨ ਤੋਂ ਸਿਰਫ਼ ਕੁਝ ਦਿਨਾਂ ਬਾਅਦ ਹੀ ਹੋਇਆ ਹੈ, ਜਿਸ ਨਾਲ ਦਿੱਲੀ ਵਿੱਚ ਰੇਟ 79.09 ਰੁਪਏ ਪ੍ਰਤੀ ਕਿਲੋ ਹੋ ਗਿਆ ਸੀ। ਐਤਵਾਰ ਨੂੰ ਹੋਏ ਇਸ ਵਾਧੇ ਨਾਲ ਰਾਜਧਾਨੀ ਵਿੱਚ ਸੀ ਐੱਨ ਜੀ ਦੀਆਂ ਕੀਮਤਾਂ ਪਹਿਲੀ ਵਾਰ 80 ਰੁਪਏ ਪ੍ਰਤੀ ਕਿਲੋ ਤੋਂ ਪਾਰ ਚਲੀਆਂ ਗਈਆਂ ਹਨ।

ਕੀਮਤਾਂ ਵਿੱਚ ਹੋਏ ਇਸ ਵਾਧੇ ਦਾ ਅਸਰ ਨਿੱਜੀ ਵਾਹਨ ਮਾਲਕਾਂ, ਕੈਬ ਡਰਾਈਵਰਾਂ ਅਤੇ ਪਬਲਿਕ ਟਰਾਂਸਪੋਰਟ ਦੀ ਵਰਤੋਂ ਕਰਨ ਵਾਲਿਆਂ ‘ਤੇ ਪੈਣ ਦੀ ਉਮੀਦ ਹੈ, ਜੋ ਸੀ ਐੱਨ ਜੀ ਨੂੰ ਦੂਜੇ ਫ਼ਿਊਲ ਦੇ ਮੁਕਾਬਲੇ ਸਸਤਾ ਵਿਕਲਪ ਮੰਨ ਕੇ ਸਭ ਤੋਂ ਵੱਧ ਵਰਤਦੇ ਹਨ।