CJP ਪ੍ਰਦਰਸ਼ਨ ਦਾ 25ਵਾਂ ਦਿਨ, ਵਾਂਗਚੁਕ ‘ਬਹੁਤ ਦਰਦ’ ‘ਚ ਹਨ ਪਰ ਭੁੱਖ ਹੜਤਾਲ ਖਤਮ ਕਰਨ ਤੋਂ ਇਨਕਾਰ
ਕਾਕਰੋਚ ਜਨਤਾ ਪਾਰਟੀ (CJP) ਨੇ ਮੰਗਲਵਾਰ ਨੂੰ ਕਿਹਾ ਕਿ ਸਮਾਜਿਕ ਵਰਕਰ ਸੋਨਮ ਵਾਂਗਚੁਕ ਨੂੰ ਮਾਸਪੇਸ਼ੀਆਂ ਦਾ ਨੁਕਸਾਨ ਹੋਇਆ ਹੈ ਅਤੇ ਉਹ ‘ਬਹੁਤ ਦਰਦ’ ‘ਚ ਹਨ ਪਰ ਇਸ ਦੇ ਬਾਵਜੂਦ ਉਨ੍ਹਾਂ ਨੇ ਆਪਣੀ ਅਣਮਿੱਥੇ ਸਮੇਂ ਦੀ ਭੁੱਖ ਹੜਤਾਲ ਉਦੋਂ ਤੱਕ ਖ਼ਤਮ ਕਰਨ ਤੋਂ ਇਨਕਾਰ ਕੀਤਾ ਹੈ, ਜਦੋਂ ਤੱਕ ਸਰਕਾਰ ਗੱਲਬਾਤ ਦੀ ਪਹਿਲ ਨਹੀਂ ਕਰਦੀ। ਸੰਗਠਨ ਦੇ ਪ੍ਰਦਰਸ਼ਨ ਨੂੰ 25 ਦਿਨ ਹੋ ਗਏ ਹਨ, ਉੱਥੇ ਹੀ ਵਾਂਗਚੁਕ ਦੀ ਭੁੱਖ ਹੜਤਾਲ 17ਵੇਂ ਦਿਨ ‘ਚ ਪ੍ਰਵੇਸ਼ ਕਰ ਗਿਆ ਹੈ। ਸੀਜੇਪੀ ਵਲੋਂ ਜਾਰੀ ਸਿਹਤ ਬੁਲੇਟਿਨ ਅਨੁਸਾਰ, ਭੁੱਖ ਹੜਤਾਲ ਸ਼ੁਰੂ ਕਰਨ ਦੇ ਬਾਅਦ ਤੋਂ ਵਾਂਗਚੁਕ ਦਾ ਭਾਰ 8.5 ਕਿਲੋਗ੍ਰਾਮ ਘੱਟ ਹੋ ਚੁੱਕਿਆ ਹੈ।
ਉਨ੍ਹਾਂ ਦਾ ਬਲੱਡ ਪ੍ਰੈਸ਼ਰ 109/70 ਮਿਲੀਮੀਟਰ ਐੱਚਜੀ ਦਰਜ ਕੀਤਾ ਗਿਆ। ਸੀਜੇਪੀ ਦੇ ਸੰਸਥਾਪਕ ਅਭਿਜੀਤ ਦੀਪਕੇ ਨੇ ਕਿਹਾ ਕਿ ਵਾਂਗਚੁਕ ਦੀਆਂ ਮਾਪੇਸ਼ੀਆਂ ਲਗਾਤਾਰ ਕਮਜ਼ੋਰ ਹੋ ਰਹੀਆਂ ਹਨ ਅਤੇ ਉਹ ‘ਬਹੁਤ ਦਰਦ’ ‘ਚ ਹਨ। ਦੀਪਕੇ ਨੇ ਸੋਸ਼ਲ ਮੀਡੀਆ ਮੰਚ ‘ਐਕਸ’ ‘ਤੇ ਲਿਖਿਆ,”ਉਨ੍ਹਾਂ ਦੀਆਂ ਮਾਸਪੇਸ਼ੀਆਂ ਤੇਜ਼ੀ ਨਾਲ ਕਮਜ਼ੋਰ ਹੋ ਰਹੀਆਂ ਹਨ ਅਤੇ ਉਹ ਬੇਹੱਦ ਦਰਦ ‘ਚ ਹਨ। ਮੈਂ ਵੀ ਹੋਰ ਲੋਕਾਂ ਦੀ ਤਰ੍ਹਾਂ ਉਨ੍ਹਾਂ ਨੂੰ ਭੁੱਖ-ਹੜਤਾਲ ਖਤਮ ਕਰਨ ਦੀ ਅਪੀਲ ਕੀੀਤ ਪਰ ਉਨ੍ਹਾਂ ਨੇ ਸ਼ਾਂਤੀ ਨਾਲ ਕਿਹਾ,”ਮੈਨੂੰ ਭੁੱਖ ਹੜਤਾਲ ਖਤਮ ਕਰਨ ਲਈ ਨਾ ਹੋ, ਸਰਕਾਰ ਤੋਂ ਪੁੱਛੋ ਕਿ ਉਹ ਗੱਲਬਾਤ ਕਿਉਂ ਨਹੀਂ ਕਰਨਾ ਚਾਹੀਦਾ।”