Canada latest news

ਕੈਲਗਰੀ ਪੁਲਿਸ ਦੀ ਵੱਡੀ ਕਾਰਵਾਈ: 18 ਗ੍ਰਿਫ਼ਤਾਰ, 91 ਵਾਰੰਟ ਕੀਤੇ ਗਏ ਲਾਗੂ

ਕੈਲਗਰੀ ਪੁਲਿਸ ਦੀ ਵੱਡੀ ਕਾਰਵਾਈ: 18 ਗ੍ਰਿਫ਼ਤਾਰ, 91 ਵਾਰੰਟ ਕੀਤੇ ਗਏ ਲਾਗੂ
  • PublishedAugust 19, 2026

ਕੈਲਗਰੀ ਪੁਲਿਸ ਮੁਤਾਬਕ, ਅਲਬਰਟਾ ਸ਼ੈਰਿਫ਼ਸ ਦੀ Fugitive Apprehension Sheriffs Support Team ਨਾਲ ਮਿਲ ਕੇ ਕੀਤੀ ਗਈ ਸਾਂਝੀ ਕਾਰਵਾਈ ਦੌਰਾਨ 18 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ, ਜਦਕਿ 91 ਵਾਰੰਟ ਲਾਗੂ ਕੀਤੇ ਗਏ। ਇਸ ਤੋਂ ਇਲਾਵਾ, $3,000 ਤੋਂ ਵੱਧ ਦੇ ਬਕਾਇਆ ਜੁਰਮਾਨੇ ਵੀ ਅਦਾ ਕਰਵਾਏ ਗਏ।

ਇਹ ਕਾਰਵਾਈ 5 ਅਤੇ 6 ਅਗਸਤ ਨੂੰ ਡਾਊਨਟਾਊਨ ਕੈਲਗਰੀ ਅਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ਵਿੱਚ ਕੀਤੀ ਗਈ। ਇਸ ਦਾ ਨਿਸ਼ਾਨਾ ਉਨ੍ਹਾਂ ਵਿਅਕਤੀਆਂ ਨੂੰ ਫੜਨਾ ਸੀ, ਜਿਨ੍ਹਾਂ ਖ਼ਿਲਾਫ਼ ਅਪਰਾਧਿਕ ਅਤੇ ਗੈਰ-ਅਪਰਾਧਿਕ ਮਾਮਲਿਆਂ ਨਾਲ ਸਬੰਧਤ ਬਕਾਇਆ ਵਾਰੰਟ ਜਾਰੀ ਸਨ।

ਪੁਲਿਸ ਮੁਤਾਬਕ ਲਾਗੂ ਕੀਤੇ ਗਏ 91 ਵਾਰੰਟਾਂ ਵਿੱਚੋਂ 77 ਅਪਰਾਧਿਕ ਅਤੇ 14 ਗੈਰ-ਅਪਰਾਧਿਕ ਸਨ।

ਪੁਲਿਸ ਨੇ ਦੱਸਿਆ ਕਿ ਕਈ ਵਾਰੰਟ ਪੁਲਿਸ ਅਧਿਕਾਰੀਆਂ ’ਤੇ ਹਮਲਾ ਕਰਨ, ਗ੍ਰਿਫ਼ਤਾਰੀ ਦਾ ਵਿਰੋਧ ਕਰਨ, ਖ਼ਤਰਨਾਕ ਹਥਿਆਰ ਰੱਖਣ ਅਤੇ ਹਥਿਆਰਾਂ ਨਾਲ ਹਮਲਾ ਕਰਨ ਵਰਗੇ ਮਾਮਲਿਆਂ ਨਾਲ ਸਬੰਧਤ ਸਨ।

ਕੈਲਗੈਰੀ ਪੁਲਿਸ ਸਰਵਿਸ ਦੀ ਸਾਰਜੈਂਟ ਚੈਲਸੀ ਕਾਰਪੈਂਕੋ ਨੇ ਕਿਹਾ,
“ਇਹ ਕੰਮ ਇੱਥੇ ਖ਼ਤਮ ਨਹੀਂ ਹੁੰਦਾ। ਇਸ ਕਾਰਵਾਈ ਦੌਰਾਨ ਇਕੱਠੀ ਕੀਤੀ ਗਈ ਜਾਣਕਾਰੀ ਦੀ ਮਦਦ ਨਾਲ CPS ਅਤੇ ਅਲਬਰਟਾ ਸ਼ੈਰਿਫ਼ਸ ਦੇ ਜਾਂਚਕਰਤਾ ਹੋਰ ਲੋੜੀਂਦੇ ਵਿਅਕਤੀਆਂ ਦੀ ਭਾਲ ਲਗਾਤਾਰ ਕਰ ਰਹੇ ਹਨ।”