Assembly Election Results 2026: ਤਾਮਿਲਨਾਡੂ ਵਿੱਚ ਅਦਾਕਾਰ ਵਿਜੈ ਦਾ ਇਤਿਹਾਸਕ ਉਲਟਫੇਰ; ਤਿੰਨ ਸੂਬਿਆਂ ਦੇ ਮੁੱਖ ਮੰਤਰੀ ਪਿਛੜੇ
ਚਾਰ ਸੂਬਿਆਂ ਅਤੇ ਪੁਡੂਚੇਰੀ ਵਿੱਚ ਵਿਧਾਨ ਸਭਾ ਚੋਣਾਂ ਦੀ ਅੱਜ ਹੋ ਰਹੀ ਗਿਣਤੀ ਨੇ ਕਈ ਵੱਡੇ ਸਿਆਸੀ ਉਲਟਫੇਰ ਦਿਖਾਏ ਹਨ। ਜਿੱਥੇ ਐਗਜ਼ਿਟ ਪੋਲ ਅਸਾਮ ਅਤੇ ਪੁਡੂਚੇਰੀ ਵਿੱਚ ਸੱਤਾ ਦੀ ਵਾਪਸੀ ਦਾ ਅੰਦਾਜ਼ਾ ਲਗਾ ਰਹੇ ਸਨ, ਉੱਥੇ ਹੀ ਤਾਮਿਲਨਾਡੂ ਦੇ ਰੁਝਾਨਾਂ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਸਭ ਤੋਂ ਵੱਡੀ ਖ਼ਬਰ ਤਾਮਿਲਨਾਡੂ, ਕੇਰਲ ਅਤੇ ਪੁਡੂਚੇਰੀ ਤੋਂ ਹੈ, ਜਿੱਥੇ ਮੌਜੂਦਾ ਮੁੱਖ ਮੰਤਰੀ ਆਪਣੀਆਂ ਹੀ ਸੀਟਾਂ ਤੋਂ ਪਿੱਛੇ ਚੱਲ ਰਹੇ ਹਨ।
ਤਾਮਿਲਨਾਡੂ: ‘ਥਲਪਤੀ’ ਵਿਜੈ ਦੀ ਪਾਰਟੀ TVK ਬਣੀ ਨੰਬਰ-1
ਤਾਮਿਲਨਾਡੂ ਵਿੱਚ ਇਸ ਵਾਰ ਸਿਆਸੀ ਉਲਟਫੇਰ ਹੋ ਰਿਹਾ ਹੈ। ਪਹਿਲੀ ਵਾਰ ਚੋਣ ਮੈਦਾਨ ਵਿੱਚ ਉਤਰੀ ਸੁਪਰਸਟਾਰ ਵਿਜੈ ਦੀ ਪਾਰਟੀ TVK (ਤਮਿਲਗਾ ਵੈਟਰੀ ਕੜਗਮ) ਸੂਬੇ ਦੀ ਸਭ ਤੋਂ ਵੱਡੀ ਪਾਰਟੀ ਵਜੋਂ ਉਭਰੀ ਹੈ।
ਸਟਾਲਿਨ ਨੂੰ ਝਟਕਾ
ਸੱਤਾਧਾਰੀ ਡੀ.ਐਮ.ਕੇ. (DMK) ਤੀਜੇ ਨੰਬਰ ‘ਤੇ ਖਿਸਕ ਗਈ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਮੁੱਖ ਮੰਤਰੀ ਐਮ.ਕੇ. ਸਟਾਲਿਨ ਆਪਣੀ ‘ਕੋਲਾਥੁਰ’ ਸੀਟ ਤੋਂ ਪਿੱਛੇ ਚੱਲ ਰਹੇ ਹਨ।
AIADMK: ਅੰਨਾ ਡੀ.ਐਮ.ਕੇ. ਦੂਜੇ ਨੰਬਰ ‘ਤੇ ਬਣੀ ਹੋਈ ਹੈ।
ਕੇਰਲ: ਕਾਂਗਰਸ ਦੀ ਅਗਵਾਈ ਵਾਲੇ UDF ਦੀ ਜ਼ਬਰਦਸਤ ਵਾਪਸੀ ਕੇਰਲ ਵਿੱਚ ਸੱਤਾ ਪਰਿਵਰਤਨ ਦੀ ਰਵਾਇਤ ਮੁੜ ਕਾਇਮ ਹੁੰਦੀ ਦਿਖਾਈ ਦੇ ਰਹੀ ਹੈ।
ਬਹੁਮਤ ਦਾ ਅੰਕੜਾ ਪਾਰ: ਕੁੱਲ 140 ਸੀਟਾਂ ਵਿੱਚੋਂ ਕਾਂਗਰਸ ਦੀ ਅਗਵਾਈ ਵਾਲੇ UDF ਗਠਜੋੜ ਨੂੰ 93 ਸੀਟਾਂ ‘ਤੇ ਵਾਧਾ ਮਿਲਿਆ ਹੈ।
LDF ਦੀ ਹਾਰ: ਮੌਜੂਦਾ ਸੱਤਾਧਾਰੀ ਐਲ.ਡੀ.ਐਫ. (LDF) ਸਿਰਫ਼ 44 ਸੀਟਾਂ ‘ਤੇ ਹੀ ਅੱਗੇ ਹੈ।
ਮੁੱਖ ਮੰਤਰੀ ਪਿਛੜੇ: ਕੇਰਲ ਦੇ ਮੁੱਖ ਮੰਤਰੀ ਪਿਨਾਰਾਈ ਵਿਜਯਨ ਵੀ ਸ਼ੁਰੂਆਤੀ ਰੁਝਾਨਾਂ ਵਿੱਚ ਆਪਣੀ ਸੀਟ ਤੋਂ ਪਿੱਛੇ ਚੱਲ ਰਹੇ ਹਨ।
ਅਸਾਮ ਵਿੱਚ ਭਾਜਪਾ ਦੀ ਅਗਵਾਈ ਵਾਲੇ ਐਨ.ਡੀ.ਏ. (NDA) ਗਠਜੋੜ ਨੇ ਆਪਣੀ ਸੱਤਾ ਬਚਾਉਣ ਵਿੱਚ ਕਾਮਯਾਬੀ ਹਾਸਲ ਕੀਤੀ ਹੈ।
ਭਾਰੀ ਬਹੁਮਤ: 126 ਸੀਟਾਂ ਵਿੱਚੋਂ ਭਾਜਪਾ ਗਠਜੋੜ 95 ਸੀਟਾਂ ‘ਤੇ ਅੱਗੇ ਚੱਲ ਰਿਹਾ ਹੈ, ਜੋ ਕਿ ਬਹੁਮਤ ਦੇ ਅੰਕੜੇ (64) ਤੋਂ ਕਿਤੇ ਵੱਧ ਹੈ।
ਕਾਂਗਰਸ ਦੀ ਸਥਿਤੀ: ਕਾਂਗਰਸ ਅਤੇ ਇਸਦੇ ਸਹਿਯੋਗੀ ਸਿਰਫ਼ 29 ਸੀਟਾਂ ‘ਤੇ ਹੀ ਅੱਗੇ ਹਨ। ਹੇਮੰਤ ਬਿਸਵਾ ਸਰਮਾ ਦਾ ਲਗਾਤਾਰ ਦੂਜੀ ਵਾਰ ਮੁੱਖ ਮੰਤਰੀ ਬਣਨਾ ਹੁਣ ਲਗਭਗ ਤੈਅ ਹੈ।