India latest news

Supreme Court: ਤਰੁਣ ਤੇਜਪਾਲ ਨੂੰ 2 ਹਫ਼ਤਿਆਂ ਵਿੱਚ ਆਤਮ ਸਮਰਪਣ ਕਰਨ ਦੇ ਨਿਰਦੇਸ਼

Supreme Court: ਤਰੁਣ ਤੇਜਪਾਲ ਨੂੰ 2 ਹਫ਼ਤਿਆਂ ਵਿੱਚ ਆਤਮ ਸਮਰਪਣ ਕਰਨ ਦੇ ਨਿਰਦੇਸ਼
  • PublishedAugust 25, 2026

ਸੁਪਰੀਮ ਕੋਰਟ ਨੇ ਪੱਤਰਕਾਰ ਅਤੇ ਤਹਿਲਕਾ ਦੇ ਸਾਬਕਾ ਸੰਪਾਦਕ ਤਰੁਣ ਤੇਜਪਾਲ ਦੀ ਉਸ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਹੈ, ਜਿਸ ਵਿੱਚ ਉਸ ਨੇ 2013 ਦੇ ਜਬਰ ਜਨਾਹ ਕੇਸ ਵਿੱਚ ਆਤਮ ਸਮਰਪਣ ਕਰਨ ਤੋਂ ਛੋਟ ਦੀ ਮੰਗ ਕੀਤੀ ਸੀ। ਅਦਾਲਤ ਨੇ ਉਸ ਨੂੰ ਦੋ ਹਫ਼ਤਿਆਂ ਦੇ ਅੰਦਰ ਆਤਮ ਸਮਰਪਣ ਕਰਨ ਦੇ ਹੁਕਮ ਦਿੱਤੇ ਹਨ।

ਸੁਪਰੀਮ ਕੋਰਟ ਨੇ ਤੇਜਪਾਲ ਦੀ ਉਸ ਅਪੀਲ ਨੂੰ ਵੀ ਸੁਣਵਾਈ ਲਈ 22 ਸਤੰਬਰ ਨੂੰ ਸੂਚੀਬੱਧ ਕੀਤਾ ਹੈ, ਜਿਸ ਵਿੱਚ ਉਸ ਨੇ ਆਪਣੇ ਦੋਸ਼ੀ ਸਿੱਧ ਹੋਣ ਅਤੇ 10 ਸਾਲ ਦੀ ਸਜ਼ਾ ਨੂੰ ਚੁਣੌਤੀ ਦਿੱਤੀ ਹੈ।

ਇਹ ਮਾਮਲਾ 2013 ਵਿੱਚ ਇੱਕ ਸਾਬਕਾ ਸਹਿਕਰਮੀ ਵੱਲੋਂ ਤੇਜਪਾਲ ’ਤੇ ਲਗਾਏ ਗਏ ਜਬਰ ਜਨਾਹ ਦੇ ਦੋਸ਼ਾਂ ਨਾਲ ਸਬੰਧਤ ਹੈ। ਗੋਆ ਹਾਈ ਕੋਰਟ ਨੇ ਉਸ ਦੇ ਪਹਿਲੇ ਬਰੀ ਹੋਣ ਦੇ ਫ਼ੈਸਲੇ ਨੂੰ ਪਲਟਦਿਆਂ ਉਸ ਨੂੰ ਦੋਸ਼ੀ ਕਰਾਰ ਦਿੱਤਾ ਸੀ, ਜਿਸ ਤੋਂ ਬਾਅਦ ਉਸ ਨੇ ਸਜ਼ਾ ਅਤੇ ਦੋਸ਼ੀ ਠਹਿਰਾਏ ਜਾਣ ਨੂੰ ਚੁਣੌਤੀ ਦਿੰਦਿਆਂ ਸੁਪਰੀਮ ਕੋਰਟ ਦਾ ਰੁਖ਼ ਕੀਤਾ ਸੀ।

ਸਿਖ਼ਰ ਮਾਣਯੋਗ ਅਦਾਲਤ ਦੇ ਇਸ ਤਾਜ਼ਾ ਹੁਕਮ ਦਾ ਮਤਲਬ ਹੈ ਕਿ ਤੇਜਪਾਲ ਨੂੰ ਦੋ ਹਫ਼ਤਿਆਂ ਦੇ ਅੰਦਰ ਆਤਮ ਸਮਰਪਣ ਕਰਨਾ ਪਵੇਗਾ, ਜਦੋਂ ਕਿ ਉਸ ਦੀ ਅਪੀਲ ਅਦਾਲਤ ਵਿੱਚ ਅਜੇ ਵੀ ਵਿਚਾਰ ਅਧੀਨ ਹੈ।