India latest news

Chandigarh IED recovery: ਚੰਡੀਗੜ੍ਹ ’ਚ ਵਿਸਫੋਟਕ ਸਮੱਗਰੀ ਬਰਾਮਦਗੀ ਮਾਮਲੇ’ਚ ਤਿੰਨ ਦੋਸ਼ੀ 5 ਦਿਨਾਂ ਦੇ ਪੁਲੀਸ ਰਿਮਾਂਡ ‘ਤੇ ਭੇਜੇ

Chandigarh IED recovery: ਚੰਡੀਗੜ੍ਹ ’ਚ ਵਿਸਫੋਟਕ ਸਮੱਗਰੀ ਬਰਾਮਦਗੀ ਮਾਮਲੇ’ਚ ਤਿੰਨ ਦੋਸ਼ੀ 5 ਦਿਨਾਂ ਦੇ ਪੁਲੀਸ ਰਿਮਾਂਡ ‘ਤੇ ਭੇਜੇ
  • PublishedAugust 24, 2026

ਚੰਡੀਗੜ੍ਹ ਦੀ ਇੱਕ ਅਦਾਲਤ ਨੇ ਸੋਮਵਾਰ ਨੂੰ ਸ਼ਹਿਰ ਵਿੱਚ ਵਿਸਫੋਟਕ ਸਮੱਗਰੀ ਦੀ ਬਰਾਮਦਗੀ ਦੇ ਸਬੰਧ ਵਿੱਚ ਗ੍ਰਿਫ਼ਤਾਰ ਕੀਤੇ ਗਏ ਤਿੰਨ ਦੋਸ਼ੀਆਂ ਨੂੰ ਪੰਜ ਦਿਨਾਂ ਦੇ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਹੈ। ਪੁਲੀਸ ਨੇ ਦੋਸ਼ੀਆਂ ਦੇ ਸੱਤ ਦਿਨਾਂ ਦੇ ਰਿਮਾਂਡ ਦੀ ਮੰਗ ਕੀਤੀ ਸੀ, ਪਰ ਅਦਾਲਤ ਨੇ ਪੰਜ ਦਿਨ ਦਿੱਤੇ। ਤਿੰਨੋਂ ਦੋਸ਼ੀ 29 ਅਗਸਤ ਨੂੰ ਫਿਰ ਅਦਾਲਤ ਵਿੱਚ ਪੇਸ਼ ਕੀਤੇ ਜਾਣਗੇ।

ਦੋਸ਼ੀਆਂ ਦੀ ਪਛਾਣ ਲਵਪ੍ਰੀਤ ਸਿੰਘ (19), ਤਰਨਤਾਰਨ ਜ਼ਿਲ੍ਹੇ ਦੇ ਪਿੰਡ ਸਰਹਾਲੀ ਦੇ ਰਹਿਣ ਵਾਲੇ; ਜਸ਼ਨਪ੍ਰੀਤ ਸਿੰਘ ਉਰਫ਼ ਜਸ਼ਨਦੀਪ (21), ਤਰਨਤਾਰਨ ਦੇ ਪਿੰਡ ਦੇਉਬਾਥ ਦੇ ਰਹਿਣ ਵਾਲੇ; ਅਤੇ ਪ੍ਰਭਪ੍ਰੀਤ ਸਿੰਘ ਉਰਫ਼ ਪ੍ਰਭ (19), ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਤਰਸਿੱਕਾ ਦੇ ਰਹਿਣ ਵਾਲੇ ਵਜੋਂ ਹੋਈ ਹੈ।

ਚੰਡੀਗੜ੍ਹ ਪੁਲੀਸ ਨੇ ਸ਼ਨਿਚਰਵਾਰ ਨੂੰ ਚੰਡੀਗੜ੍ਹ ਵਿੱਚ ਬੱਬਰ ਖ਼ਾਲਸਾ ਇੰਟਰਨੈਸ਼ਨਲ (ਬੀ.ਕੇ.ਆਈ.) ਨਾਲ ਜੁੜੇ ਸ਼ੱਕੀ ਕਾਰਕੁਨਾਂ ਦੀ ਆਵਾਜਾਈ ਬਾਰੇ ਖਾਸ ਖੁਫੀਆ ਜਾਣਕਾਰੀ ਦੇ ਆਧਾਰ ‘ਤੇ ਥਾਣਾ 36 ਵਿਖੇ ਵਿਸਫੋਟਕ ਪਦਾਰਥ ਐਕਟ ਦੀਆਂ ਧਾਰਾਵਾਂ 4(ਬੀ) ਅਤੇ 5 ਤਹਿਤ ਐੱਫ.ਆਈ.ਆਰ. ਦਰਜ ਕੀਤੀ ਹੈ।

ਖੁਫੀਆ ਜਾਣਕਾਰੀ ‘ਤੇ ਕਾਰਵਾਈ ਕਰਦਿਆਂ, ਇੱਕ ਪੁਲੀਸ ਟੀਮ ਨੇ ਤਿੰਨ ਵਿਅਕਤੀਆਂ ਨੂੰ ਕਾਬੂ ਕੀਤਾ, : ਲਵਪ੍ਰੀਤ ਸਿੰਘ, ਉਮਰ 19 ਸਾਲ; ਜਸ਼ਨਪ੍ਰੀਤ ਸਿੰਘ ਉਰਫ਼ ਜਸ਼ਨਦੀਪ, ਉਮਰ 21 ਸਾਲ; ਅਤੇ ਪ੍ਰਭਪ੍ਰੀਤ ਸਿੰਘ ਉਰਫ਼ ਪ੍ਰਭ, ਉਮਰ 19 ਸਾਲ।

ਅਪਰੇਸ਼ਨ ਦੌਰਾਨ ਲਗਭਗ 5 ਕਿਲੋ ਜੈਲੇਟਿਨ ਸਟਿਕ ਵਿਸਫੋਟਕ, ਇੱਕ ਡੋਨੇਟਰ, ਇੱਕ ਪਾਵਰ ਸਰੋਤ ਅਤੇ ਰਿਮੋਟ ਨਾਲ ਸੰਚਾਲਿਤ ਸਿਸਟਮ, ਇੱਕ ਪਿਸਤੌਲ ਅਤੇ ਇੱਕ ਮੈਗਜ਼ੀਨ, ਅਤੇ ਪੰਜ ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ।

ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਦੋਸ਼ੀ ਵਿਅਕਤੀ ਬੀ.ਕੇ.ਆਈ. ਨਾਲ ਜੁੜੇ ਵਿਦੇਸ਼ੀ ਹੈਂਡਲਰ ਸਤਨਾਮ ਉਰਫ਼ ਸੱਤਾ ਨੌਸ਼ਹਿਰਾ ਦੇ ਸੰਪਰਕ ਵਿੱਚ ਆਏ ਸਨ। ਉਹ ਕਥਿਤ ਤੌਰ ‘ਤੇ ਉਸਦੇ ਨਿਰਦੇਸ਼ਾਂ ‘ਤੇ ਕੰਮ ਕਰ ਰਹੇ ਸਨ ਅਤੇ ਦਹਿਸ਼ਤ ਪੈਦਾ ਕਰਨ ਦੇ ਇਰਾਦੇ ਨਾਲ ਚੰਡੀਗੜ੍ਹ ਵਿੱਚ ਆਈ.ਈ.ਡੀ. ਲਗਾਉਣ ਦੀ ਯੋਜਨਾ ਬਣਾ ਰਹੇ ਸਨ। ਵਿਸਫੋਟਕਾਂ, ਟਰਿੱਗਰ ਕਰਨ ਵਾਲੇ ਹਿੱਸਿਆਂ ਅਤੇ ਅਸਲੇ ਦੀ ਬਰਾਮਦਗੀ ਨੂੰ ਕਾਨੂੰਨ ਅਨੁਸਾਰ ਕਬਜ਼ੇ ਵਿੱਚ ਲੈ ਲਿਆ ਗਿਆ ਹੈ।