ਪੰਜਾਬ ਭਰ ਵਿੱਚ MBBS ਦੀਆਂ ਫੀਸਾਂ ‘ਚ ਭਾਰੀ ਵਾਧਾ; ਨਿੱਜੀ ਕਾਲਜਾਂ ਦੀਆਂ ਸੀਟਾਂ 17.4% ਤੱਕ ਮਹਿੰਗੀਆਂ, ਸਰਕਾਰੀ ਕਾਲਜਾਂ ਵਿੱਚ 8.5% ਤੱਕ ਦਾ ਵਾਧਾ
ਪੰਜਾਬ ਭਰ ਵਿੱਚ ਡਾਕਟਰ ਬਣਨ ਦੀ ਇੱਛਾ ਰੱਖਣ ਵਾਲੇ ਹਜ਼ਾਰਾਂ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਉੱਤੇ ਬੋਝ ਪਾਉਂਦਿਆਂ, ਮੌਜੂਦਾ ਅਕਾਦਮਿਕ ਸੈਸ਼ਨ ਲਈ ਐੱਮ ਬੀ ਬੀ ਐੱਸ ਕੋਰਸ ਦੀ ਫੀਸ ਵਿੱਚ ਭਾਰੀ ਵਾਧਾ ਕੀਤਾ ਗਿਆ ਹੈ। ਨਿੱਜੀ ਮੈਡੀਕਲ ਕਾਲਜਾਂ ਵਿੱਚ ਕੋਰਸ ਦੀ ਪੂਰੀ ਮਿਆਦ ਲਈ ਫੀਸ ਵਿੱਚ 17.4 ਫ਼ੀਸਦੀ ਤੱਕ ਅਤੇ ਸਰਕਾਰੀ ਮੈਡੀਕਲ ਕਾਲਜਾਂ ਵਿੱਚ ਲਗਪਗ 8.5 ਫ਼ੀਸਦੀ ਦਾ ਵਾਧਾ ਹੋਇਆ ਹੈ।
ਇਹ ਨਵਾਂ ਫੀਸ ਢਾਂਚਾ ਸੂਬੇ ਦੀਆਂ ਕੁੱਲ 1,800 ਐੱਮ ਬੀ ਬੀ ਐੱਸ ਸੀਟਾਂ ਉੱਤੇ ਲਾਗੂ ਹੁੰਦਾ ਹੈ, ਜੋ ਸਰਕਾਰੀ ਅਤੇ ਨਿੱਜੀ ਸੈਕਟਰ ਵਿੱਚ ਬਰਾਬਰ ਵੰਡੀਆਂ ਹੋਈਆਂ ਹਨ। ਪੰਜਾਬ ਦੇ ਪੰਜ ਸਰਕਾਰੀ ਮੈਡੀਕਲ ਕਾਲਜਾਂ ਵਿੱਚ ਕੁੱਲ 900 ਸੀਟਾਂ ਹਨ, ਜਦੋਂ ਕਿ ਸੱਤ ਨਿੱਜੀ ਮੈਡੀਕਲ ਸੰਸਥਾਵਾਂ ਵਿੱਚ ਵੀ ਇੰਨੀਆਂ ਹੀ ਭਾਵ 900 ਸੀਟਾਂ ਉਪਲਬਧ ਹਨ।