India latest news

UPI Payment Free: ਯੂ ਪੀ ਆਈ ਉਪਭੋਗਤਾਵਾਂ ਲਈ ਵੱਡੀ ਰਾਹਤ; ਭੁਗਤਾਨ ਸੇਵਾ ਮੁਫ਼ਤ ਹੀ ਜਾਰੀ ਰਹੇਗੀ

UPI Payment Free: ਯੂ ਪੀ ਆਈ ਉਪਭੋਗਤਾਵਾਂ ਲਈ ਵੱਡੀ ਰਾਹਤ; ਭੁਗਤਾਨ ਸੇਵਾ ਮੁਫ਼ਤ ਹੀ ਜਾਰੀ ਰਹੇਗੀ
  • PublishedAugust 7, 2026

UPI Payment Free: ਪੇਅਮੈਂਟਸ ਕੌਂਸਲ ਆਫ਼ ਇੰਡੀਆ (ਪੀ ਸੀ ਆਈ) ਨੇ ਯੂ ਪੀ ਆਈ (ਯੂਨੀਫਾਈਡ ਪੇਮੈਂਟਸ ਇੰਟਰਫੇਸ) ਦੀ ਵਰਤੋਂ ਕਰਨ ਵਾਲੇ ਕਰੋੜਾਂ ਉਪਭੋਗਤਾਵਾਂ ਨੂੰ ਵੱਡੀ ਰਾਹਤ ਦਿੰਦਿਆਂ ਸਪੱਸ਼ਟ ਕੀਤਾ ਹੈ ਕਿ ਯੂ ਪੀ ਆਈ ਸੇਵਾ ਗਾਹਕਾਂ ਲਈ ਪਹਿਲਾਂ ਵਾਂਗ ਹੀ ਪੂਰੀ ਤਰ੍ਹਾਂ ਮੁਫ਼ਤ ਰਹੇਗੀ।

ਕੌਂਸਲ ਨੇ ਕਿਹਾ ਕਿ ਯੂ ਪੀ ਆਈ ਰਾਹੀਂ ਭੁਗਤਾਨ ਕਰਨ ਵਾਲੇ ਉਪਭੋਗਤਾਵਾਂ ਤੋਂ ਕਿਸੇ ਵੀ ਤਰ੍ਹਾਂ ਦਾ ਵਾਧੂ ਪੈਸਾ ਜਾਂ ਵਾਧੂ ਫੀਸ ਨਹੀਂ ਲਈ ਜਾਵੇਗੀ। ਹਾਲ ਹੀ ਵਿੱਚ ਯੂ ਪੀ ਆਈ ਲੈਣ-ਦੇਣ ’ਤੇ ਫ਼ੀਸ ਲੱਗਣ ਸਬੰਧੀ ਚੱਲ ਰਹੀਆਂ ਚਰਚਾਵਾਂ ਅਤੇ ਅਟਕਲਾਂ ਦੇ ਮੱਦੇਨਜ਼ਰ ਇਹ ਸਪੱਸ਼ਟੀਕਰਨ ਜਾਰੀ ਕੀਤਾ ਗਿਆ ਹੈ।

ਪੀ ਸੀ ਆਈ ਨੇ ਕਿਹਾ ਕਿ ਡਿਜੀਟਲ ਭੁਗਤਾਨ ਪ੍ਰਣਾਲੀ ਨੂੰ ਹੋਰ ਮਜ਼ਬੂਤ ਬਣਾਉਣ ਲਈ ਉਪਭੋਗਤਾਵਾਂ ਨੂੰ ਮੁਫ਼ਤ ਸੇਵਾ ਮਿਲਦੀ ਰਹੇਗੀ। ਇਸ ਨਾਲ ਦੇਸ਼ ਵਿੱਚ ਡਿਜੀਟਲ ਭੁਗਤਾਨ ਨੂੰ ਹੋਰ ਉਤਸ਼ਾਹ ਮਿਲੇਗਾ ਅਤੇ ਲੋਕ ਬਿਨਾਂ ਕਿਸੇ ਵਾਧੂ ਖ਼ਰਚ ਦੇ ਯੂ ਪੀ ਆਈ ਦੀ ਵਰਤੋਂ ਜਾਰੀ ਰੱਖ ਸਕਣਗੇ।

ਯੂ ਪੀ ਆਈ ਭਾਰਤ ਵਿੱਚ ਸਭ ਤੋਂ ਵੱਧ ਵਰਤੀ ਜਾਣ ਵਾਲੀ ਡਿਜੀਟਲ ਭੁਗਤਾਨ ਪ੍ਰਣਾਲੀ ਬਣ ਚੁੱਕੀ ਹੈ ਅਤੇ ਹਰ ਰੋਜ਼ ਕਰੋੜਾਂ ਲੋਕ ਇਸ ਰਾਹੀਂ ਭੁਗਤਾਨ ਕਰਦੇ ਹਨ। ਕੌਂਸਲ ਦੇ ਇਸ ਸਪੱਸ਼ਟੀਕਰਨ ਨਾਲ ਉਪਭੋਗਤਾਵਾਂ ਵਿੱਚ ਫੈਲੀ ਚਿੰਤਾ ਦੂਰ ਹੋਣ ਦੀ ਉਮੀਦ ਹੈ।