India latest news

Mark Zuckerberg apologises: ਮੋਦੀ ਦੀ ਵੀਡੀਓ ਹਟਾਉਣ ਅਤੇ ਇਤਰਾਜ਼ਯੋਗ ਸਮੱਗਰੀ ਮਾਮਲੇ ’ਚ ਮੈਟਾ ਮੁਖੀ ਮਾਰਕ ਜ਼ੁਕਰਬਰ ਨੇ ਮੁਆਫ਼ੀ ਮੰਗੀ

Mark Zuckerberg apologises: ਮੋਦੀ ਦੀ ਵੀਡੀਓ ਹਟਾਉਣ ਅਤੇ ਇਤਰਾਜ਼ਯੋਗ ਸਮੱਗਰੀ ਮਾਮਲੇ ’ਚ ਮੈਟਾ ਮੁਖੀ ਮਾਰਕ ਜ਼ੁਕਰਬਰ ਨੇ ਮੁਆਫ਼ੀ ਮੰਗੀ
  • PublishedAugust 5, 2026

Mark Zuckerberg apologises: ਬੁੱਧਵਾਰ ਨੂੰ ਇੱਕ ਵੱਡੇ ਘਟਨਾਕ੍ਰਮ ਵਿੱਚ ਮੈਟਾ ਦੇ ਮੁਖੀ ਮਾਰਕ ਜ਼ੁਕਰਬਰਗ ਨੇ ਭਾਰਤ ਵਿੱਚ ਸੋਸ਼ਲ ਮੀਡੀਆ ਦਿੱਗਜ ਕੰਪਨੀ ਦੇ ਸੰਚਾਲਨ ਬਾਰੇ ਕੇਂਦਰ ਸਰਕਾਰ ਨੂੰ ਪਰੇਸ਼ਾਨ ਕਰਨ ਵਾਲੇ ਕਈ ਮੁੱਦਿਆਂ ‘ਤੇ ਆਈ.ਟੀ. ਸੰਸਦੀ ਕਮੇਟੀ ਅਤੇ ਸਰਕਾਰ ਨੂੰ ਆਪਣੀ ਮੁਆਫ਼ੀ ਭੇਜ ਦਿੱਤੀ ਹੈ। ਇਹ ਮੁਆਫ਼ੀ ਮੈਟਾ ਦੇ ਚੋਟੀ ਦੇ ਅਧਿਕਾਰੀਆਂ ਵੱਲੋਂ ਵੀ ਪ੍ਰਗਟਾਈ ਗਈ, ਜਿਨ੍ਹਾਂ ਨੇ ਅੱਜ ਰੇਲ ਭਵਨ ਵਿਖੇ ਸੂਚਨਾ ਅਤੇ ਪ੍ਰਸਾਰਣ ਮੰਤਰੀ ਅਸ਼ਵਨੀ ਵੈਸ਼ਨਵ ਨਾਲ ਮੁਲਾਕਾਤ ਕੀਤੀ।

ਸਰਕਾਰੀ ਸੂਤਰਾਂ ਨੇ ਦੱਸਿਆ, “ਮਾਰਕ ਜ਼ੁਕਰਬਰਗ ਨੇ ਸੀ.ਐੱਸ.ਏ.ਐੱਮ. (ਬਾਲ ਜਿਨਸੀ ਸ਼ੋਸ਼ਣ ਸਮੱਗਰੀ), ਡੀਪਫੇਕ ਸਮੱਗਰੀ ਅਤੇ ਪਲੇਟਫਾਰਮ ਨੂੰ ਚਲਾਉਣ ਵਿੱਚ ਹੋਈਆਂ ਗਲਤੀਆਂ ਲਈ ਮੁਆਫ਼ੀ ਭੇਜ ਦਿੱਤੀ ਹੈ। ਉਨ੍ਹਾਂ ਨੂੰ ਸਾਫ਼ ਕਰ ਦਿੱਤਾ ਗਿਆ ਸੀ ਕਿ ਉਹ ਵਿਚੋਲੇ (ਇੰਟਰਮੀਡੀਅਰੀ) ਦੀ ਪਰਿਭਾਸ਼ਾ ਦੇ ਘੇਰੇ ਵਿੱਚ ਨਹੀਂ ਆਉਂਦੇ। ਉਹ ਖੁਦ ਚੁਣਦੇ ਹਨ ਕਿ ਕਿਸ ਨੂੰ ਸਮੱਗਰੀ ਪ੍ਰਾਪਤ ਹੁੰਦੀ ਹੈ। ਆਈ.ਟੀ. ਐਕਟ ਤਹਿਤ ਸੇਫ਼ ਹਾਰਬਰ ਲਾਗੂ ਨਹੀਂ ਹੁੰਦਾ। ਉਨ੍ਹਾਂ ਨੇ ਸਵੀਕਾਰ ਕੀਤਾ ਕਿ ਕੁਝ ਖਾਸ ਕਿਸਮ ਦੀ ਸਮੱਗਰੀ ਨੂੰ ਬੂਸਟ ਕਰਨ ਲਈ ਬਹੁਤ ਸਾਰਾ ਪੈਸਾ ਦਿੱਤਾ ਗਿਆ ਸੀ। ਉਨ੍ਹਾਂ ਨੇ ਮੁਆਫ਼ੀ ਮੰਗੀ ਅਤੇ ਗਲਤੀ ‘ਤੇ ਅਫ਼ਸੋਸ ਪ੍ਰਗਟ ਕੀਤਾ।”