Cape Town Airport: ਜਹਾਜ਼ ਦਾ ਟਾਇਰ ਫਟਣ ਕਾਰਨ ਮੁੱਖ ਰਨਵੇਅ ਬੰਦ
Kenya Airways Incident: ਦੱਖਣੀ ਅਫ਼ਰੀਕਾ ਦੇ ਹਵਾਈ ਅੱਡਾ ਸੰਚਾਲਕ ਨੇ ਮੰਗਲਵਾਰ ਨੂੰ ਦੱਸਿਆ ਕਿ ਕੇਪ ਟਾਊਨ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਮੁੱਖ ਰਨਵੇਅ ਅਸਥਾਈ ਤੌਰ ‘ਤੇ ਬੰਦ ਕਰ ਦਿੱਤਾ ਗਿਆ ਹੈ। ਇਸ ਦੌਰਾਨ ਕੀਨੀਆ ਏਅਰਵੇਜ਼ ਦੇ ਇੱਕ ਜਹਾਜ਼ ਦਾ ਉਤਰਨ ਸਮੇਂ ਟਾਇਰ ਫਟ ਗਿਆ ਜਿਸ ਕਾਰਨ ਇਸ ਹਵਾਈ ਅੱਡੇ ਦਾ ਰਨਵੇਅ ਬੰਦ ਕਰ ਦਿੱਤਾ ਗਿਆ।
ਇਹ ਪਤਾ ਲੱਗਿਆ ਹੈ ਕਿ ਇਹ ਜਹਾਜ਼ ਰਨਵੇਅ ’ਤੇ ਖੜ੍ਹਾ ਹੈ।
ਏਅਰਪੋਰਟਸ ਕੰਪਨੀ ਸਾਊਥ ਅਫ਼ਰੀਕਾ ਨੇ ਇੱਕ ਬਿਆਨ ਵਿੱਚ ਕਿਹਾ ਕਿ ਉਕਤ ਜਹਾਜ਼ ਰਨਵੇਅ ’ਤੇ ਹੀ ਖਰਾਬ ਖੜ੍ਹਾ ਹੈ ਅਤੇ ਬਾਹਰੋਂ ਆਉਣ ਵਾਲੀਆਂ ਸਾਰੀਆਂ ਉਡਾਣਾਂ ਨੂੰ ਹੋਰ ਹਵਾਈ ਅੱਡਿਆਂ ਵੱਲ ਮੋੜਿਆ ਜਾ ਰਿਹਾ ਹੈ। ਘਰੇਲੂ ਉਡਾਣਾਂ ਦੀ ਰਵਾਨਗੀ ਦਾ ਕੰਮ ਜਾਰੀ ਹੈ ਪਰ ਫਿਲਹਾਲ ਅੰਤਰਰਾਸ਼ਟਰੀ ਉਡਾਣਾਂ ਦੀ ਰਵਾਨਗੀ ਨਹੀਂ ਹੋ ਸਕਦੀ।