latest news World

ਲੰਡਨ ’ਚ ਪੰਜਾਬੀ ਮੁਟਿਆਰ ਦਾ ਗੋਰੇ ਨੇ ਬੇਰਹਿਮੀ ਨਾਲ ਕੀਤਾ ਕਤਲ

ਲੰਡਨ ’ਚ ਪੰਜਾਬੀ ਮੁਟਿਆਰ ਦਾ ਗੋਰੇ ਨੇ ਬੇਰਹਿਮੀ ਨਾਲ ਕੀਤਾ ਕਤਲ
  • PublishedAugust 2, 2026

ਲੰਡਨ ‘ਚ ਬੇਰਹਿਮੀ ਨਾਲ ਕਤਲ ਕੀਤੇ ਕੁੜੀ ਕਿਰਨਦੀਪ ਕੌਰ ਦੀ ਮ੍ਰਿਤਕ ਦੇਹ ਸ਼ਨੀਵਾਰ ਨੂੰ ਤਰਨਤਾਰਨ ਦੇ ਪਿੰਡ ਪਿੱਦੀ ਪੁੱਜੀ। ਕਰੀਬ 2 ਸਾਲ ਪਹਿਲਾਂ ਪਰਿਵਾਰ ਨੇ ਜ਼ਮੀਨ ਵੇਚ ਅਤੇ 25 ਲੱਖ ਦਾ ਕਰਜ਼ਾ ਲੈ ਕੇ ਕੁੜੀ ਨੂੰ ਵਿਦੇਸ਼ ਭੇਜਿਆ ਸੀ। ਜਿਥੇ ਕਿ ਇਕ ਗੋਰੇ ਵੱਲੋਂ ਕਿਰਨਦੀਪ ਦਾ 12 ਜੁਲਾਈ ਦੀ ਸਵੇਰੇ ਉਸਦੇ ਘਰ ‘ਚ ਹੀ ਚਾਕੂਆਂ ਨਾਲ ਵਾਰ ਕਰਕੇ ਕਤਲ ਕਰ ਦਿੱਤਾ ਗਿਆ ਸੀ।

ਲਾਡਲੀ ਧੀ ਕਿਰਨਦੀਪ ਕੌਰ ਦੀ ਸ਼ਨੀਵਾਰ ਨੂੰ ਵਿਦੇਸ਼ ਤੋਂ ਮ੍ਰਿਤਕ ਦੇਹ ਪੁੱਜਣ ‘ਤੇ ਪਿੰਡ ‘ਚ ਸੋਗ ਦੀ ਲਹਿਰ ਦੌੜ ਗਈ। ਨਮ ਅੱਖਾਂ ਨਾਲ ਪਰਿਵਾਰ ਤੇ ਪਿੰਡ ਵਾਸੀਆਂ ਨੇ ਉਸਦਾ ਅੰਤਿਮ ਸਸਕਾਰ ਕਰ ਦਿੱਤਾ। ਜਾਣਕਾਰੀ ਅਨੁਸਾਰ ਬੀਤੀ 12 ਜੁਲਾਈ ਦੀ ਤੜਕਸਾਰ ਲੰਡਨ ‘ਚ ਇੱਕ ਗੋਰੇ ਵਿਅਕਤੀ ਵੱਲੋਂ ਕਿਰਨਦੀਪ ਕੌਰ ‘ਤੇ ਚਾਕੂਆਂ ਨਾਲ ਵਾਰ ਕਰਕੇ ਉਸਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ।

ਪਿੰਡ ਪਿੱਦੀ ਦੇ ਕਿਸਾਨ ਸੁਖਦੇਵ ਸਿੰਘ ਅਤੇ ਉਸ ਦੀ ਪਤਨੀ ਬਲਜੀਤ ਕੌਰ ਨੇ ਦੱਸਿਆ ਕਿ ਕਰੀਬ ਦੋ ਸਾਲ ਪਹਿਲਾਂ ਉਨ੍ਹਾਂ ਵੱਲੋਂ ਆਪਣੀ ਜ਼ਮੀਨ ਵੇਚ ਅਤੇ 25 ਲੱਖ ਰੁਪਏ ਦਾ ਕਰਜ਼ਾ ਚੁੱਕ ਲਾਡਲੀ ਬੇਟੀ ਕਿਰਨਦੀਪ ਕੌਰ (24) ਨੂੰ ਘਰ ਦੀ ਹਾਲਤ ਸੁਧਾਰਣ ਦੇ ਮਕਸਦ ਨਾਲ ਲੰਡਨ ਭੇਜਿਆ ਸੀ, ਜਿਸ ਨੇ ਆਪਣੀ ਐੱਮ.ਐੱਸ.ਸੀ. ਦੀ ਪੜ੍ਹਾਈ ਮੁਕੰਮਲ ਕਰ ਦੇ ਹੋਏ ਵਰਕ ਪਰਮਿਟ ਹਾਸਲ ਕਰ ਲਿਆ, ਜੋ ਅੱਜ-ਕੱਲ ਇਕ ਗ੍ਰੋਸਰੀ ਸਟੋਰ ਵਿਚ ਕੰਮ ਕਰ ਰਹੀ ਸੀ।