Canada latest news World

Canada ‘ਚ ਪੋਸਟ-ਗ੍ਰੈਜੂਏਸ਼ਨ ਵਰਕ ਪਰਮਿਟ ਰੱਦ ਹੋਣ ਮਗਰੋਂ ਭਾਰਤੀ ਵਿਦਿਆਰਥੀਆਂ ਦਾ ਤਿੱਖਾ ਸੰਘਰਸ਼, 6 ਵਿਦਿਆਰਥੀ ਭੁੱਖ ਹੜਤਾਲ ‘ਤੇ ਬੈਠੇ

Canada ‘ਚ ਪੋਸਟ-ਗ੍ਰੈਜੂਏਸ਼ਨ ਵਰਕ ਪਰਮਿਟ ਰੱਦ ਹੋਣ ਮਗਰੋਂ ਭਾਰਤੀ ਵਿਦਿਆਰਥੀਆਂ ਦਾ ਤਿੱਖਾ ਸੰਘਰਸ਼, 6 ਵਿਦਿਆਰਥੀ ਭੁੱਖ ਹੜਤਾਲ ‘ਤੇ ਬੈਠੇ
  • PublishedJuly 28, 2026

ਕੈਨੇਡਾ ਦੇ ਅਲਬਰਟਾ ਸੂਬੇ ਦੇ ਸ਼ਹਿਰ ਕੈਲਗਰੀ ਵਿੱਚ ਪੋਰਟੇਜ ਕਾਲਜ (Portage College) ਅਤੇ ‘ਕੈਨੇਡੀਅਨ ਇੰਸਟੀਚਿਊਟ ਆਫ਼ ਓਸਟੀਓਪੈਥਿਕ ਥੈਰੇਪੀ’ (Canadian Institute of Osteopathic Therapy) ਦੇ ਹਜ਼ਾਰਾਂ ਅੰਤਰਰਾਸ਼ਟਰੀ ਵਿਦਿਆਰਥੀ, ਜਿਨ੍ਹਾਂ ਵਿੱਚ ਵੱਡੀ ਗਿਣਤੀ ਭਾਰਤੀ ਅਤੇ ਪੰਜਾਬੀ ਨੌਜਵਾਨ ਹਨ, ਆਪਣੇ ਭਵਿੱਖ ਨੂੰ ਲੈ ਕੇ ਡੂੰਘੇ ਸੰਕਟ ਵਿੱਚ ਫਸ ਗਏ ਹਨ। TOI ਦੀ ਰਿਪੋਰਟ ਮੁਤਾਬਿਕ, ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ (IRCC) ਵੱਲੋਂ ਪੋਸਟ-ਗ੍ਰੈਜੂਏਸ਼ਨ ਵਰਕ ਪਰਮਿਟ (PGWP) ਦੀਆਂ ਅਰਜ਼ੀਆਂ ਰੱਦ ਕੀਤੇ ਜਾਣ ਦੇ ਵਿਰੋਧ ਵਿੱਚ ਵਿਦਿਆਰਥੀਆਂ ਦਾ ਰੋਸ ਪ੍ਰਦਰਸ਼ਨ ਹੁਣ ਬਹੁਤ ਤਿੱਖਾ ਰੂਪ ਧਾਰਨ ਕਰ ਚੁੱਕਾ ਹੈ। ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਸ਼ਾਂਤਮਈ ਧਰਨਾ ਦੇ ਰਹੇ ਵਿਦਿਆਰਥੀਆਂ ਨੇ ਹੁਣ 24 ਘੰਟੇ ਦਾ ਲਗਾਤਾਰ ਮੋਰਚਾ ਲਗਾ ਦਿੱਤਾ ਹੈ, ਜਦਕਿ 5 ਤੋਂ 6 ਭਾਰਤੀ ਵਿਦਿਆਰਥੀਆਂ ਨੇ ਅਧਿਕਾਰੀਆਂ ਦਾ ਧਿਆਨ ਖਿੱਚਣ ਲਈ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਹੈ।

ਕੀ ਹੈ ਪੂਰਾ ਵਰਕ ਪਰਮਿਟ ਵਿਵਾਦ?

ਇਹ ਵਿਵਾਦ ਪੋਰਟੇਜ ਕਾਲਜ ਅਤੇ ਕੈਨੇਡੀਅਨ ਇੰਸਟੀਚਿਊਟ ਆਫ਼ ਓਸਟੀਓਪੈਥਿਕ ਥੈਰੇਪੀ ਰਾਹੀਂ ਡਿਪਲੋਮਾ ਕੋਰਸ (ਜਿਵੇਂ ਕਿ ਬਿਜ਼ਨਸ ਮੈਨੇਜਮੈਂਟ ਆਦਿ) ਪੂਰਾ ਕਰਨ ਵਾਲੇ ਵਿਦਿਆਰਥੀਆਂ ਨਾਲ ਜੁੜਿਆ ਹੋਇਆ ਹੈ। ਕੈਨੇਡਾ ਵਿੱਚ ਪੜ੍ਹਾਈ ਤੋਂ ਬਾਅਦ ਮਿਲਣ ਵਾਲਾ ਵਰਕ ਪਰਮਿਟ (PGWP) ਕੋਰਸ ਦੀ ਕਿਸਮ ਅਤੇ ਸਬੰਧਤ ਸੰਸਥਾ ਦੀ ਮਾਨਤਾ ‘ਤੇ ਨਿਰਭਰ ਕਰਦਾ ਹੈ।

ਕੈਨੇਡੀਅਨ ਇਮੀਗ੍ਰੇਸ਼ਨ (IRCC) ਨੇ ਇਹ ਕਹਿ ਕੇ ਹਜ਼ਾਰਾਂ ਵਿਦਿਆਰਥੀਆਂ ਦੀਆਂ ਵਰਕ ਪਰਮਿਟ ਅਰਜ਼ੀਆਂ ਖਾਰਜ ਕਰ ਦਿੱਤੀਆਂ ਹਨ ਕਿ, ਉਨ੍ਹਾਂ ਦੁਆਰਾ ਕੀਤਾ ਗਿਆ ਕੋਰਸ ਵਰਕ ਪਰਮਿਟ ਲਈ ਯੋਗਤਾ ਦੀਆਂ ਸ਼ਰਤਾਂ ਪੂਰੀਆਂ ਨਹੀਂ ਕਰਦਾ। ਅਧਿਕਾਰੀਆਂ ਮੁਤਾਬਕ ਇਹ ‘ਨਾਨ-ਕ੍ਰੈਡਿਟ’ (non-credit) ਪ੍ਰੋਗਰਾਮ ਹਨ ਅਤੇ ਅਜਿਹੇ ਪ੍ਰੋਗਰਾਮਾਂ ਦੇ ਆਧਾਰ ‘ਤੇ ਵਰਕ ਪਰਮਿਟ ਨਹੀਂ ਦਿੱਤਾ ਜਾ ਸਕਦਾ।