latest news World

Bondi Beach shooting: ਆਸਟਰੇਲੀਆ ’ਚ 20 ਲੋਕਾਂ ਦੀ ਜਾਨ ਬਚਾਉਣ ਵਾਲੇ ਭਾਰਤੀ ਨੂੰ ਮਿਲੀ ਸਥਾਈ ਰਿਹਾਇਸ਼

Bondi Beach shooting: ਆਸਟਰੇਲੀਆ ’ਚ 20 ਲੋਕਾਂ ਦੀ ਜਾਨ ਬਚਾਉਣ ਵਾਲੇ ਭਾਰਤੀ ਨੂੰ ਮਿਲੀ ਸਥਾਈ ਰਿਹਾਇਸ਼
  • PublishedJuly 23, 2026
Bondi Beach shooting: ਸਿਡਨੀ ਦੇ ਬੌਂਡੀ ਬੀਚ ‘ਤੇ ਹੋਏ ਭਿਆਨਕ ਹਮਲੇ ਦੌਰਾਨ ਭਾਰਤੀ ਮੂਲ ਦੇ 37 ਸਾਲਾ ਕੈਬ ਡਰਾਈਵਰ ਰਹਿਮਤ ਪਾਸ਼ਾ ਨੇ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਬਹਾਦਰੀ ਦੀ ਮਿਸਾਲ ਕਾਇਮ ਕੀਤੀ ਸੀ। ਉਸ ਨੇ ਗੋਲੀਆਂ ਦੀ ਬਰਸਾਤ ਵਿਚੋਂ ਜ਼ਖ਼ਮੀਆਂ ਨੂੰ ਬਾਹਰ ਕੱਢਿਆ ਅਤੇ ਕਰੀਬ 18 ਤੋਂ 20 ਲੋਕਾਂ ਦੀ ਜਾਨ ਬਚਾਉਣ ਦਾ ਸਿਹਰਾ ਹਾਸਲ ਕੀਤਾ।
ਪਾਸ਼ਾ ਦੀ ਇਸ ਬਹਾਦਰੀ ਨੂੰ ਦੇਖਦਿਆਂ ਆਸਟਰੇਲੀਆ ਨੇ ਉਨ੍ਹਾਂ ਨੂੰ ਸਥਾਈ ਰਿਹਾਇਸ਼ ਦੇ ਦਿੱਤੀ ਹੈ, ਇਸ ਤੋਂ ਇਲਾਵਾ ਉਸ  ਦੀ ਪਤਨੀ ਅਤੇ ਤਿੰਨ ਬੱਚਿਆਂ ਦੀਆਂ ਸਥਾਈ ਰਿਹਾਇਸ਼ ਅਰਜ਼ੀਆਂ ‘ਤੇ ਵੀ ਕਾਰਵਾਈ ਕੀਤੀ ਜਾ ਰਹੀ ਹੈ। ਇਸ ਖ਼ਬਰ ਤੋਂ ਬਾਅਦ ਸਮਾਜਿਕ ਮਾਧਿਅਮਾਂ ‘ਤੇ ਲੋਕਾਂ ਨੇ ਪਾਸ਼ਾ ਦੀ ਖੂਬ ਪ੍ਰਸ਼ੰਸਾ ਕੀਤੀ। ਕਈਆਂ ਨੇ ਲਿਖਿਆ ਕਿ ਉਸ ਨੂੰ ਬਹਾਦਰ ਇਨਸਾਨ ਵਜੋਂ ਪੇਸ਼ ਕੀਤਾ ਜਾਣਾ ਚਾਹੀਦਾ ਹੈ।

ਹੋਰਾਂ ਨੇ ਕਿਹਾ ਕਿ ਅਜਿਹੇ ਕੰਮ ਵੱਖ-ਵੱਖ ਭਾਈਚਾਰਿਆਂ ਵਿਚਕਾਰ ਭਰੋਸਾ ਅਤੇ ਏਕਤਾ ਨੂੰ ਮਜ਼ਬੂਤ ਕਰਦੇ ਹਨ ਅਤੇ ਕੁਝ ਲੋਕਾਂ ਨੇ ਮੰਗ ਕੀਤੀ ਕਿ ਸਥਾਈ ਰਿਹਾਇਸ਼ ਦੇ ਨਾਲ ਉਸ ਨੂੰ ਵਿਸ਼ੇਸ਼ ਸਨਮਾਨ ਅਤੇ ਆਰਥਿਕ ਇਨਾਮ ਵੀ ਮਿਲਣਾ ਚਾਹੀਦਾ ਹੈ।

ਵੇਰਵਿਆਂ ਅਨੁਸਾਰ ਰਾਹਤ ਕਾਰਜਾਂ ਦੌਰਾਨ ਪਾਈ ਉਸ ਦੀ ਟੋਪੀ ਨੂੰ ਸਿਡਨੀ ਦੇ ਅਜਾਇਬਘਰ ਵਿੱਚ ਰੱਖਿਆ ਜਾਵੇਗਾ ਅਤੇ ਰਹਿਮਤ ਪਾਸ਼ਾ ਦਾ  ਨਾਮ ਕਈ ਬਹਾਦਰੀ ਪੁਰਸਕਾਰਾਂ ਲਈ ਵੀ ਭੇਜਿਆ ਗਿਆ ਹੈ।